Asian Games: ਏਸ਼ੀਅਨ ਗੇਮਸ 'ਚ ਭਾਰਤ ਲਈ ਖੇਡੇਗਾ ਪੰਜਾਬ ਦਾ ਇਕਲੌਤਾ ਖਿਡਾਰੀ ਤਲਵਾਰਬਾਜ਼ ਅਰਜੁਨ
Patiala News : ਪਟਿਆਲਾ ਵਾਸੀ ਫੈਂਸਿੰਗ (ਤਲਵਾਰਬਾਜੀ) ਖਿਡਾਰੀ ਅਰਜੁਨ ਦੀ ਏਸ਼ੀਅਨ ਖੇਡਾਂ ਲਈ ਚੋਣ ਹੋਈ ਹੈ। ਭਾਰਤੀ ਫੌਜ ’ਚ ਸੇਵਾ ਨਿਭਾ ਰਿਹਾ ਅਰਜੁਨ ਇਸ ਵਾਰ ਏਸ਼ੀਅਨ ਖੇਡਾਂ ਲਈ ਤਲਵਾਰਬਾਜੀ
Patiala News : ਪਟਿਆਲਾ ਵਾਸੀ ਫੈਂਸਿੰਗ (ਤਲਵਾਰਬਾਜੀ) ਖਿਡਾਰੀ ਅਰਜੁਨ ਦੀ ਏਸ਼ੀਅਨ ਖੇਡਾਂ ਲਈ ਚੋਣ ਹੋਈ ਹੈ। ਭਾਰਤੀ ਫੌਜ ’ਚ ਸੇਵਾ ਨਿਭਾ ਰਿਹਾ ਅਰਜੁਨ ਇਸ ਵਾਰ ਏਸ਼ੀਅਨ ਖੇਡਾਂ ਲਈ ਤਲਵਾਰਬਾਜੀ ਮੁਕਾਬਲੇ ਚ ਪੁਰਸ਼ ਵਰਗ ਦਾ ਪੰਜਾਬ ਦਾ ਇਕਲੌਤਾ ਖਿਡਾਰੀ ਹੈ।
ਚੀਨ ਦੇ ਹੈਂਗਯੂ ’ਚ 23 ਸਤੰਬਰ ਤੋਂ 08 ਅਕਤੂਬਰ ਤੱਕ ਹੋਣੀਆਂ ਹਨ। ਇੰਡੀਆ ਓਲੰਪਿਕ ਐਸੋਸੀਏਸ਼ਨ ਵਲੋਂ 31 ਜੁਲਾਈ ਨੂੰ ਏਸ਼ੀਅਨ ਖੇਡਾਂ ਚ ਹਿਸਾ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿਚ ਤਲਵਾਰਬਾਜੀ ਮੁਕਾਬਲਿਆਂ ਲਈ ਦੇਸ਼ ਭਰ ਵਿਚੋਂ ਪੇਸ਼ ਤੇ ਮਹਿਲਾ ਵਰਗ ਦੇ ਸਿਰਫ 8 ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਜਿਨ੍ਹਾਂ ਵਿੱਚੋ ਪੁਰਸ਼ ਵਰਗ ਚ ਪੰਜਾਬ ਦਾ ਇਕਲੌਤੇ ਖਿਡਾਰੀ ਅਰਜੁਨ ਦਾ ਨਾਮ ਸ਼ਾਮਲ ਹੈ।
ਦੱਸ ਦੇਈਏ ਕਿ ਪਟਿਆਲਾ ਦੇ ਜੁਝਾਰ ਨਗਰ ਵਾਸੀ ਅਰਜੁਨ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ ਸਮੇਤ ਕਈ ਰਾਸ਼ਟਰੀ ਤੇ ਅੰਤਰਾਸ਼ਟਰੀ ਮੁਕਾਬਿਲਆਂ ਵਿਚ ਹਿਸਾ ਲੈ ਚੁੱਕਿਆ ਹੈ। ਕਰੀਬ 12 ਸਾਲ ਤੋਂ ਤਲਵਾਰਬਾਜੀ ਵਿੱਚ ਜੌਹਰ ਦਿਖਾਉਣ ਵਾਲਾ ਅਰਜੁਨ ਰਾਸ਼ਟਰ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਨਾਲ ਹੁਣ ਤੱਕ ਕਈ ਤਗਮੇ ਆਪਣੇ ਨਾਮ ਕਰ ਚੁੱਕਿਆ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ