Patiala News: ਦੇਸ਼ ਭਰ ਦੇ ਵਿੱਚ ਦਿਵਾਲੀ ਦਾ ਤਿਉਹਾਰ ਦੀ ਧੂਮ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਇਸੀ ਦੌਰਾਨ ਏਬੀਪੀ ਸਾਂਝਾ ਦੀ ਟੀਮ ਵੱਲੋਂ ਉਹਨਾਂ ਮਹਿਲਾਵਾਂ ਨੂੰ ਅੱਗੇ ਲੈ ਕੇ ਆ ਰਹੇ ਨੇ, ਜਿਨਾਂ ਨੇ ਨਾ ਕੇਵਲ ਆਪਣੇ ਆਪ ਨੂੰ ਮੰਦੀ ਤੋਂ ਬਾਹਰ ਕੱਢਿਆ ਬਲਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਆਪਣੇ ਮੋਢਿਆਂ 'ਤੇ ਚੱਕਿਆ ਅਤੇ ਕਾਮਯਾਬੀ ਹਾਸਲ ਵੀ ਕੀਤੀ।



ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਦੀ ਰਹਿਣ ਵਾਲੀ ਰੁਕਸਾਨਾ ਪਰਵੀਨ ਜੋ ਕਿ ਪੇਸ਼ੇ ਦੇ ਵਜੋਂ ਆਟੋ ਚਾਲਕ ਹੈ, ਉਸਨੇ ਏਬੀਪੀ ਸਾਂਝਾ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦਾ ਪਤੀ ਨਸ਼ੇੜੀ ਸੀ ਅਤੇ ਕੁਟਦਾ ਮਾਰਦਾ ਰਹਿੰਦਾ ਸੀ। ਇਕ ਦਿਨ ਉਹਨੂੰ ਛੱਡ ਕੇ ਚਲਾ ਗਿਆ ਪਤੀ ਦੇ ਛੱਡ ਕੇ ਜਾਣ ਤੋਂ ਬਾਅਦ ਪੂਰੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਮੋਢਿਆਂ 'ਤੇ ਆ ਗਈ । ਜਿਸ ਕਰਕੇ ਪਹਿਲਾਂ ਉਸਨੇ ਕੱਪੜਿਆਂ ਦਾ ਕੰਮ ਕੀਤਾ ਪਰ ਉਸ ਨਾਲ ਘਰ ਦਾ ਗੁਜ਼ਾਰਾ ਹੋਣਾ ਬਹੁਤ ਹੀ ਮੁਸ਼ਕਿਲ ਸੀ। 


 
ਰੁਕਸਾਨਾ ਪ੍ਰਵੀਨ ਨੇ ਦੱਸਿਆ ਸਾਲ 2017 ਵਿੱਚ ਉਸ ਨੇ ਇੱਕ ਮਹਿਲਾ ਨੂੰ ਆਟੋ ਰਿਕਸ਼ਾ ਚਲਾਉਂਦੇ ਹੋਏ ਦੇਖਿਆ ਅਤੇ ਉਸ ਦੇ ਨਾਲ ਗੱਲਬਾਤ ਕੀਤੀ ਅਤੇ ਉਸ ਆਟੋ ਚਾਲਕ ਪਿੰਕੀ ਨਾਮਕ ਔਰਤ ਤੋਂ ਪੁੱਛਿਆ ਕਿ ਉਸਨੇ ਆਟੋ ਕਿੱਥੋਂ ਲਿਆ ਹੈ। ਸੋ ਪਿੰਕੀ ਨਾਮ ਦੀ ਆਟੋ ਚਾਲਕ ਨੇ ਮਦਦ ਕੀਤੀ ਅਤੇ ਮੈਨੂੰ ਆਟੋ ਰਿਕਸ਼ਾ ਕਿਸ਼ਤਾਂ 'ਤੇ ਦਵਾ ਦਿੱਤਾ ਆਟੋ ਰਿਕਸ਼ਾ ਲੈਣ ਦੇ ਲਈ ਮੈਨੇ ਆਪਣੇ ਕੰਨਾਂ ਦੀਆਂ ਵਾਲੀਆਂ 15 ਹਜ਼ਾਰ ਦੇ ਵਿੱਚ ਵੇਚ ਕੇ ਇੱਕ ਆਟੋ ਕਿਸ਼ਤਾਂ 'ਤੇ ਲੈ ਲਿਆ। ਹੌਲੀ ਹੌਲੀ ਮੈਂ ਆਟੋ ਨੂੰ ਚਲਾਨਾ ਸਿੱਖ ਗਈ ਅਤੇ ਅੱਜ ਉਸੀ ਆਟੋ ਦੇ ਨਾਲ ਮੈਨੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਢੰਗ ਦੇ ਨਾਲ ਕਰ ਰਹੀ ਹਾਂ ਅਤੇ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ ਰੁਕਸਾਨਾ ਪਰਵੀਨ ਨੇ ਦੱਸਿਆ ਕਿ ਉਹ ਛੇ ਘੰਟੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਪਹਿਲਾਂ ਨਾਲੋਂ ਬਹੁਤ ਚੰਗੇ ਢੰਗ ਦੇ ਨਾਲ ਕਰ ਪਾ ਰਹੀ ਹੈ।




ਰੁਕਸਾਨਾ ਪ੍ਰਵੀਨ ਨੇ ਸ਼ੁਰੂਆਤੀ ਤੰਗੀਆਂ ਦੇ ਬਾਰੇ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਸੜਕ 'ਤੇ ਆਟੋ ਲੈ ਕੇ ਨਿਕਲਦੀ ਸੀ ਤਾਂ ਇੱਕ ਪਾਸੇ ਤਾਂ ਲੋਕਾਂ ਦੀ ਅੱਖਾਂ ਤੋਂ ਬਚਣਾ ਸੀ ਉਸਨੇ ਉਥੇ ਪਹਿਲੇ ਹੀ ਆਟੋ ਚਲਾ ਰਹੇ ਚਾਲਕਾਂ ਨੇ ਵੀ ਉਸ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਬਹੁਤ ਬੁਰਾ ਭਲਾ ਕਿਹਾ ਜਿਸ ਕਰਕੇ ਮੈਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਰੁਕਸਾਨਾ ਨੇ ਹਿੰਮਤ ਨਹੀਂ ਹਾਰੀ ਅਤੇ ਆਪਣਾ ਕੰਮ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਕਰਦੀ ਰਹੀ ਜਦੋਂ ਮੈਂ ਆਟੋ ਰਿਕਸ਼ਾ ਚਲਾਉਂਦੀਆਂ ਤਾਂ ਮੈਨੂੰ ਇੱਕ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਕਈ ਲੜਕੀਆਂ ਬਜ਼ੁਰਗਾਂ ਨੂੰ ਵੀ ਜਦੋਂ ਮੈਂ ਈ ਰਿਕਸ਼ਾ ਤੇ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਛੱਡਦੀਆਂ ਤਾਂ ਉਹ ਵੀ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਇੱਕ ਮਹਿਲਾ ਆਟੋ ਰਿਕਸ਼ਾ ਚਲਾ ਰਹੀ ਹੈ । ਰੁਕਸਾਨਾ ਪਰਵੀਨ ਨੇ ਅੱਗੇ ਗੱਲਬਾਤ ਕਰਦੇ ਆ ਦੱਸਿਆ ਕਿ ਅਗਰ ਕੋਈ ਆਰਥਿਕ ਤੌਰ ਤੇ ਗਰੀਬ ਬੰਦਾ ਮਿਲ ਜਾਂਦਾ ਹੈ ਕਈ ਵਾਰੀ ਕਿਸੇ ਕੋਲ ਪੈਸੇ ਨਹੀਂ ਹੁੰਦੇ ਤਾਂ ਮੈਂ ਉਸ ਤੋਂ ਕੋਈ ਵੀ ਕਿਰਾਇਆ ਨਹੀਂ ਲੈਂਦੀ ਹੈ ਅਤੇ ਜੇਕਰ ਕੋਈ ਹੈਂਡੀਕੈਪਟ ਹੋਵੇ ਤਾਂ ਉਸ ਤੋਂ ਵੀ ਕਰਾਇਆ ਨਹੀਂ ਲੈਂਦੀ । ਰੁਕਸਾਨਾ ਉਹਨਾਂ ਦੇ ਲਈ ਫਰੀ ਸੇਵਾ ਕਰਦੀ ਹੈ।  ਰੁਕਸਾਨਾ ਨੇ ਕਿਹਾ ਕਿ ਅੱਜ ਈ ਰਿਕਸ਼ਾ ਕਰਕੇ ਮੇਰੀ ਸਮਾਜ ਦੇ ਵਿੱਚ ਬਹੁਤ ਇੱਜ਼ਤ ਬਣੀ ਹੋਈ ਹੈ ਅਤੇ ਮੈਨੂੰ ਆਪਣੀ ਇਸ ਮਿਹਨਤ 'ਤੇ ਪੂਰਾ ਨਾਜ ਹੈ।


Repoter Bharat Bhusha  Sharma