Patiala News: ਪੰਜਾਬ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਲੱਗਣਗੇ ਸੋਲਰ ਪੈਨਲ ਤੇ ਦਫਤਰਾਂ 'ਚ ਪ੍ਰੀਪੇਡ ਮੀਟਰ: ਸੀਐਮ ਭਗਵੰਤ ਮਾਨ
Patiala News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਮੂਹ ਸਰਕਾਰੀ ਇਮਾਰਤਾਂ ’ਤੇ ਸੋਲਰ ਪੈਨਲਾਂ ਸਮੇਤ ਸਰਕਾਰੀ ਅਦਾਰਿਆਂ ਵਿੱਚ ਪ੍ਰੀਪੇਡ ਮੀਟਰ ਵੀ ਲਗਾਏ ਜਾਣਗੇ।
Patiala News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਮੂਹ ਸਰਕਾਰੀ ਇਮਾਰਤਾਂ ’ਤੇ ਸੋਲਰ ਪੈਨਲਾਂ ਸਮੇਤ ਸਰਕਾਰੀ ਅਦਾਰਿਆਂ ਵਿੱਚ ਪ੍ਰੀਪੇਡ ਮੀਟਰ ਵੀ ਲਗਾਏ ਜਾਣਗੇ। ਸਰਕਾਰੀ ਅਦਾਰਿਆਂ ਦੇ ਬਕਾਇਆ ਬਿਜਲੀ ਬਿੱਲਾਂ ਦੀ ਅਦਾਇਗੀ ਦੇ ਹੁਕਮ ਦੇ ਦਿੱਤੇ ਗਏ ਹਨ। ਸਰਕਾਰੀ ਬਿਜਲੀ, ਜੋ ਸਰਕਾਰ ਨੇ ਵਰਤੀ ਹੈ, ਦਾ ਪੈਸਾ ਦੇਣਾ ਸਾਡੀ ਜ਼ਿੰਮੇਵਾਰੀ ਹੈ, ਉਹ ਪੂਰੀ ਕੀਤੀ ਜਾਵੇਗੀ।
ਪੀਐਸਈਬੀ ਇੰਜਨੀਅਰਿੰਗ ਐਸੋਸੀਏਸ਼ਨ ਦੇ ਸੂਬਾਈ ਸਮਾਗਮ ਵਿੱਚ ਪਹੁੰਚੇ ਸੀਐਮ ਮਾਨ ਨੇ ਇਹ ਵੀ ਆਖਿਆ ਆਪ ਸਰਕਾਰ ਨੇ ਪੰਜਾਬ ਵਿਚ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਦੀ ਥਾਂ 15-15 ਘੰਟੇ ਬਿਜਲੀ ਸਪਲਾਈ ਦਿੱਤੀ ਤੇ ਇੰਡਸਟਰੀ ਤੇ ਘਰੇਲੂ ਸਮੇਤ ਕਿਸੇ ਵੀ ਖਪਤਕਾਰ ’ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ। ਪਹਿਲਾਂ ਪੰਜਾਬ ਵਿਚ ਬਿਜਲੀ ਦੇ ਲੰਬੇ ਕੱਟ ਲੱਗਦੇ ਸੀ ਤੇ ਹੁਣ ਬਿਜਲੀ ਜਾਂਦੀ ਹੀ ਨਹੀਂ।
ਅਡਾਨੀ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ ਤੇ ਕਿਹਾ ਕਿ ਸਰਕਾਰ ਅਡਾਨੀ ਦਾ ਫਾਇਦਾ ਕਰਨ ਵਾਸਤੇ ਹੀ ਹਮੇਸ਼ਾ ਉਲਟ ਯੋਜਨਾਵਾਂ ਬਣਾ ਰਹੀ ਹੈ ਤੇ ਉਨ੍ਹਾਂ ਕੋਲੇ ਦੀ ਸਪਲਾਈ ਵਾਸਤੇ ਬਣਾਈ ਨੀਤੀ ਦਾ ਵੀ ਵਿਰੋਧ ਕੀਤਾ। ਇਥੇ ਲਾਅ ਯੂਨੀਵਸਿਟੀ ਵਿੱਚ ਹੋਏ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੀ।
ਉਨ੍ਹਾਂ ਕਿਹਾ ਕਿ ਬਿਜਲੀ ਸੋਧ ਐਕਟ-2020 ਦਾ ਵੀ ਡੱਟਵਾਂ ਵਿਰੋਧ ਕਰਨ ਸਣੇ ਬੀਬੀਐਮਬੀ ਦੇ ਮੈਂਬਰ ਦੀ ਨਾਮਜ਼ਦਗੀ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਜਥੇਬੰਦੀ ਦੇ ਹਵਾਲੇ ਨਾਲ 1200 ਕਰੋੜ ਸਾਲਾਨਾ ਬਿਜਲੀ ਚੋਰੀ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਦੇ ਸਹਿਯੋਗ ਨਾਲ ਬਿਜਲੀ ਚੋਰੀ ਖਿਲਾਫ਼ ਮੁਹਿੰਮ ਚਲਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਉਦਮ ਸਦਕਾ 87 ਫ਼ੀਸਦੀ ਘਰਾਂ ਦਾ ਪਿਛਲਾ ਬਿਜਲੀ ਬਿੱਲ ਜ਼ੀਰੋ ਆਇਆ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਦਾ ਦਾਅਵਾ, 10,576 ਨਸ਼ਾ ਤਸਕਰ ਦਬੋਚੇ, ਹੁਣ ਵੱਡਾ ਸਵਾਲ, ਆਖਰ ਫਿਰ ਵੀ ਕਿਉਂ ਨਹੀਂ ਪੈ ਰਹੀ ਨਸ਼ਿਆਂ ਨੂੰ ਠੱਲ੍ਹ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab News: ਨਾਇਬ ਤਹਿਸੀਲਦਾਰਾਂ ਦੀ ਹੋਏਗੀ ਮੁੜ ਭਰਤੀ, ਪਹਿਲਾਂ ਹੋਈ ਸੀ ਵੱਡੀ ਗੜਬੜੀ