Patiala News: ਪਟਿਆਲਾ ਜ਼ਿਲ੍ਹੇ ਦੇ ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਪਿੰਡ ਭੇਡਵਾਲ ਝੁੰਗੀਆਂ ਵਿੱਚ ਘਰ ’ਚ ਇਕੱਲੀ ਰਹਿੰਦੀ 70 ਸਾਲਾ ਮਹਿਲਾ ਰਣਧੀਰ ਕੌਰ ਦੇ ਪਿਛਲੇ ਦਿਨੀ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਤਲ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਰਾਮ ਦੁਗਾਰ ਸਾਹੂ ਕਤਲ ਕਰਨ ਮਗਰੋਂ ਆਪਣੇ ਪਿੱਤਰੀ ਸੂਬੇ ਬਿਹਾਰ ਵਿੱਚ ਜਾ ਕੇ ਲੁਕ ਗਿਆ ਸੀ।
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬਿਹਾਰ ਪੁਲਿਸ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰਕੇ ਪਟਿਆਲਾ ਲਿਆਂਦਾ ਹੈ, ਜਦਕਿ ਦੂਸਰਾ ਮੁਲਜ਼ਮ ਅਮਰੀਕ ਸਿੰਘ ਰਿੰਕੂ ਰਾਜਪੁਰਾ ਵਿਚਲੇ ਨੀਲਪੁਰ ਪਿੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਦੋਵੇਂ ਮੁਲਜ਼ਮ ਦੋ ਕੁ ਮਹੀਨੇ ਪਹਿਲਾਂ ਰਣਧੀਰ ਕੌਰ ਦੇ ਘਰ ਸਫੈਦੀ ਕਰਕੇ ਗਏ ਸਨ।
ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਿਧਵਾ ਮਹਿਲਾ ਦਾ ਇੱਕ ਪੁੱਤ ਖਰੜ ਤੇ ਦੂਜਾ ਵਿਦੇਸ਼ ਰਹਿੰਦਾ ਹੋਣ ਕਰਕੇ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ। ਮੁਲਜ਼ਮਾਂ ਨੇ ਲੁੱਟ ਦੀ ਨੀਅਤ ਨਾਲ ਦੋ ਅਗਸਤ ਵਾਲੇ ਦਿਨ ਘਰ ’ਚ ਦਾਖਲ ਹੋ ਕੇ ਰਣਧੀਰ ਕੌਰ ਦਾ ਗਲ਼ ਘੁੱਟ ਕੇ ਕਤਲ ਕਰਨ ਮਗਰੋਂ ਗਹਿਣੇ ਤੇ ਨਗਦੀ ਲੁੱਟ ਲਈ ਸੀ।
ਕਤਲ ਦੀ ਇਸ ਵਾਰਦਾਤ ਨੂੰ ਐਸਪੀ ਡੀ ਹਰਬੀਰ ਅਟਵਾਲ ਦੀ ਦੇਖ-ਰੇਖ ਹੇਠ ਡੀਐਸਪੀ ਸੁਖਅੰਮ੍ਰਿਤ ਰੰਧਾਵਾ ਤੇ ਰਘਵੀਰ ਸਿੰਘ ਸਮੇਤ ਸੀਆਈਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਮੁਖੀ ਸੁਖਵਿੰਦਰ ਸਿੰਘ ’ਤੇ ਆਧਾਰਤ ਟੀਮ ਨੇ ਤਕਨੀਕੀ ਆਧਾਰ ’ਤੇ ਕੀਤੀ ਜਾਂਚ ਪੜਤਾਲ ਦੌਰਾਨ ਸੁਲਝਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ