Australia News: ਘਰਵਾਲੀ ਕੋਲ ਆਸਟ੍ਰੇਲੀਆ ਗਏ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਮੌਤ, ਪਤਨੀ ਨੇ ਨਾਲ ਰੱਖਣੋਂ ਕੀਤਾ ਸੀ ਇਨਕਾਰ
ਪਤਨੀ ਤੋਂ ਵੱਖ ਰਹਿ ਰਹੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਆਸਟ੍ਰੇਲੀਆ 'ਚ ਹੀ ਕੀਤਾ ਗਿਆ ਹੈ। ਨੌਜਵਾਨ ਦੀ ਲਾਸ਼ ਅਜੇ ਤੱਕ ਪਟਿਆਲਾ ਨਹੀਂ ਪਹੁੰਚੀ ਹੈ। ਪਰਿਵਾਰ ਵੱਲੋਂ ਲਾਸ਼ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Patiala News: ਸਪਾਊਸ ਵੀਜ਼ੇ 'ਤੇ ਆਪਣੀ ਪਤਨੀ ਨੂੰ ਮਿਲਣ ਆਸਟ੍ਰੇਲੀਆ ਗਏ ਪਟਿਆਲਾ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਨਵਿੰਦਰ ਸਿੰਘ ਨਾਂਅ ਦਾ ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਇਲਾਕੇ ਵਿੱਚ ਗਿਆ ਸੀ। ਨਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਪੰਜਾਬ ਪੁਲੀਸ ਵਿੱਚ ਹੌਲਦਾਰ ਵਜੋਂ ਨਿਯੁਕਤ ਹੈ।
30 ਲੱਖ ਖ਼ਰਚਕੇ ਨੂੰਹ ਨੂੰ ਭੇਜਿਆ ਆਸਟ੍ਰੇਲੀਆ
ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 30 ਲੱਖ ਰੁਪਏ ਖ਼ਰਚ ਕਰਕੇ ਸਾਲ 2019 ਵਿੱਚ ਆਪਣੀ ਨੂੰਹ ਕੁਲਵਿੰਦਰ ਕੌਰ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ। ਉਨ੍ਹਾਂ ਦੋਵਾਂ ਦਾ ਇੱਕ 5 ਸਾਲ ਦਾ ਬੱਚਾ ਵੀ ਹੈ। ਜਿਵੇਂ ਹੀ ਨੌਜਵਾਨ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਪਹੁੰਚਿਆ ਤਾਂ ਕੁੜੀ ਨੇ ਉਸ ਨੂੰ ਉਸ ਤੋਂ ਦੂਰ ਰਹਿਣ ਤੇ ਆਪਣੇ ਦੋਸਤਾਂ ਨਾਲ ਰਹਿਣ ਲਈ ਕਿਹਾ।
ਸ਼ੱਕੀ ਹਲਾਤਾਂ ਚ ਹੋਈ ਮੌਤ, ਆਸਟ੍ਰੇਲੀਆ 'ਚ ਹੀ ਹੋਵੇਗਾ ਪੋਸਟਮਾਰਟਮ
ਪਤਨੀ ਤੋਂ ਵੱਖ ਰਹਿ ਰਹੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਆਸਟ੍ਰੇਲੀਆ 'ਚ ਹੀ ਕੀਤਾ ਗਿਆ ਹੈ। ਨੌਜਵਾਨ ਦੀ ਲਾਸ਼ ਅਜੇ ਤੱਕ ਪਟਿਆਲਾ ਨਹੀਂ ਪਹੁੰਚੀ ਹੈ। ਪਰਿਵਾਰ ਵੱਲੋਂ ਲਾਸ਼ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-Hardeep Singh Nijjar: ਹਰਦੀਪ ਸਿੰਘ ਨਿੱਝਰ ਦੇ ਮਸਲੇ ਤੇ ਘਿਰੀ ਕੈਨੇਡਾ ਸਰਕਾਰ, ਆਪਣੇ ਬਿਆਨਾਂ ਤੇ ਯੂ-ਟਰਨ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ