ਪੜਚੋਲ ਕਰੋ

Hinduja Family: ਨੌਕਰਾਂ ਨਾਲ ਮਾੜਾ ਸਲੂਕ ਪਿਆ ਮਹਿੰਗਾ, ਹਿੰਦੂਜਾ ਪਰਿਵਾਰ ਦੇ ਇਨ੍ਹਾਂ ਲੋਕਾਂ ਨੂੰ ਜਾਣਾ ਪਵੇਗਾ ਜੇਲ੍ਹ, ਜਾਣੋ ਪੂਰਾ ਮਾਮਲਾ

Hinduja Family Servant Case: ਭਾਰਤੀ ਮੂਲ ਦੇ ਅਰਬਪਤੀਆਂ ਦੇ ਪਰਿਵਾਰ ਹਿੰਦੂਜਾ ਦੇ ਚਾਰ ਮੈਂਬਰਾਂ ਨੂੰ ਸਵਿਟਜ਼ਰਲੈਂਡ ਵਿੱਚ ਇੱਕ ਘਰੇਲੂ ਨੌਕਰ ਦਾ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਸਾਢੇ ਚਾਰ ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ।

Hinduja Family Servant Case: ਭਾਰਤੀ ਮੂਲ ਦੇ ਅਰਬਪਤੀ ਤੇ ਬ੍ਰਿਟੇਨ ਦੇ ਚੋਟੀ ਦੇ ਅਮੀਰਾਂ ਵਿੱਚ ਸ਼ਾਮਲ ਹਿੰਦੂਜਾ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੱਡਾ ਝਟਕਾ ਲੱਗਾ ਹੈ। ਸਵਿਟਜ਼ਰਲੈਂਡ ਦੀ ਇੱਕ ਅਦਾਲਤ ਨੇ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਘਰੇਲੂ ਨੌਕਰਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਹੈ।

ਹਿੰਦੂਜਾ ਪਰਿਵਾਰ ਦੇ ਜਿਨ੍ਹਾਂ ਮੈਂਬਰਾਂ ਨੂੰ ਸਵਿਸ ਅਦਾਲਤ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ, ਉਨ੍ਹਾਂ ਵਿੱਚ ਭਾਰਤ ਵਿੱਚ ਜਨਮੇ  ਪ੍ਰਕਾਸ਼ ਹਿੰਦੂਜਾ, ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਪੋਤਾ ਸ਼ਾਮਲ ਹਨ। ਉਨ੍ਹਾਂ 'ਤੇ ਮਨੁੱਖੀ ਤਸਕਰੀ ਤੇ ਨੌਕਰਾਂ ਨਾਲ ਅਣਮਨੁੱਖੀ ਵਿਵਹਾਰ ਦੇ ਗੰਭੀਰ ਦੋਸ਼ ਲਾਏ ਗਏ ਸਨ। ਭਾਵੇਂ ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਸਹੀ ਨਹੀਂ ਪਾਇਆ, ਪਰ ਦੁਰਵਿਵਹਾਰ ਦੇ ਮਾਮਲੇ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ।

ਤਸਕਰੀ ਦੇ ਦੋਸ਼ਾਂ ਤੋਂ ਰਾਹਤ

ਪ੍ਰਕਾਸ਼ ਹਿੰਦੂਜਾ ਦੇ ਪਰਿਵਾਰ 'ਤੇ ਭਾਰਤ ਤੋਂ ਨੌਕਰਾਂ ਨੂੰ ਲਿਆਉਣ ਦਾ ਇਲਜ਼ਾਮ ਸੀ, ਜਿਨ੍ਹਾਂ ਨੂੰ ਜਿਨੀਵਾ ਸਥਿਤ ਆਪਣੇ ਆਲੀਸ਼ਾਨ ਲੇਕਸਾਈਡ ਵਿਲਾ 'ਚ ਕੰਮ ਕਰਨ ਲਈ ਲਿਆਉਂਦੇ ਸਨ। ਉਨ੍ਹਾਂ 'ਤੇ ਤਸਕਰੀ ਰਾਹੀਂ ਘਰੇਲੂ ਨੌਕਰਾਂ ਨੂੰ ਲਿਆਉਣ ਦਾ ਵੀ ਦੋਸ਼ ਸੀ। ਹਾਲਾਂਕਿ ਅਦਾਲਤ ਨੇ ਇਸ ਦੋਸ਼ ਨੂੰ ਸੱਚ ਨਹੀਂ ਮੰਨਿਆ। ਅਦਾਲਤ ਨੇ ਕਿਹਾ ਕਿ ਕੰਮ ਕਰਨ ਵਾਲੇ ਲੋਕ ਜਾਣਦੇ ਸਨ ਕਿ ਉਨ੍ਹਾਂ ਨੂੰ ਕਿਉਂ ਲਿਆਂਦਾ ਜਾ ਰਿਹਾ ਹੈ।

ਹਾਲਾਂਕਿ ਪ੍ਰਕਾਸ਼ ਹਿੰਦੂਜਾ ਦੇ ਪਰਿਵਾਰ 'ਤੇ ਹੋਰ ਵੀ ਕਈ ਗੰਭੀਰ ਦੋਸ਼ ਸਹੀ ਪਾਏ ਗਏ। ਅਦਾਲਤ ਨੇ ਉਨ੍ਹਾਂ ਨੂੰ ਅਣਅਧਿਕਾਰਤ ਨੌਕਰੀਆਂ ਦੇਣ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੇ ਦੋਸ਼ਾਂ ਨੂੰ ਸੱਚ ਮੰਨ ਲਿਆ। ਹਿੰਦੂਜਾ ਪਰਿਵਾਰ 'ਤੇ ਮਜ਼ਦੂਰਾਂ ਨੂੰ ਸਵਿਸ ਫ੍ਰੈਂਕ ਦੀ ਬਜਾਏ ਭਾਰਤੀ ਰੁਪਏ 'ਚ ਤਨਖਾਹ ਦੇਣ ਦਾ ਵੀ ਦੋਸ਼ ਸੀ। ਨੌਕਰਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਤੇ ਉਨ੍ਹਾਂ ਨੂੰ ਵਿਲਾ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ।

ਪਹਿਲਾਂ ਵੀ ਲੱਗ ਚੁੱਕੇ ਨੇ ਇਹ ਦੋਸ਼

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਕਾਸ਼ ਹਿੰਦੂਜਾ ਦੇ ਪਰਿਵਾਰ 'ਤੇ ਅਜਿਹੇ ਦੋਸ਼ ਲੱਗੇ ਹਨ। ਪ੍ਰਕਾਸ਼ ਹਿੰਦੂਜਾ, ਜੋ ਦਹਾਕਿਆਂ ਤੋਂ ਸਵਿਟਜ਼ਰਲੈਂਡ ਵਿੱਚ ਰਹਿ ਰਿਹਾ ਸੀ, 'ਤੇ ਵੀ 2007 ਵਿੱਚ ਬਿਨਾਂ ਕਾਗਜ਼ੀ ਕਾਰਵਾਈ ਦੇ ਅਣਅਧਿਕਾਰਤ ਤੌਰ 'ਤੇ ਲੋਕਾਂ ਨੂੰ ਨੌਕਰੀ 'ਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਹੁਣ ਤਾਜ਼ਾ ਮਾਮਲੇ ਵਿੱਚ ਅਦਾਲਤ ਨੇ ਕਈ ਗੰਭੀਰ ਦੋਸ਼ਾਂ ਨੂੰ ਸੱਚ ਸਾਬਤ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ ਸਾਲ ਤੋਂ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਬ੍ਰਿਟੇਨ ਦਾ ਸਭ ਤੋਂ ਅਮੀਰ ਪਰਿਵਾਰ

ਹਿੰਦੂਜਾ ਪਰਿਵਾਰ ਦੁਨੀਆ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਹੈ। ਹਿੰਦੂਜਾ ਪਰਿਵਾਰ ਨੂੰ ਬ੍ਰਿਟੇਨ ਦਾ ਸਭ ਤੋਂ ਅਮੀਰ ਪਰਿਵਾਰ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਹਿੰਦੂਜਾ ਪਰਿਵਾਰ ਕੋਲ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲੋਂ ਕਈ ਗੁਣਾ ਜ਼ਿਆਦਾ ਦੌਲਤ ਹੈ। ਪਰਿਵਾਰਕ ਕਾਰੋਬਾਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਭਾਰਤ ਵਿੱਚ ਹਿੰਦੂਜਾ ਪਰਿਵਾਰ ਦਾ ਕਾਰੋਬਾਰ ਅਸ਼ੋਕ ਲੇਲੈਂਡ, ਇੰਡਸਇੰਡ ਬੈਂਕ ਵਰਗੀਆਂ ਕੰਪਨੀਆਂ ਰਾਹੀਂ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Advertisement
ABP Premium

ਵੀਡੀਓਜ਼

ਪ੍ਰੇਮ ਸਿੰਘ ਚੰਦੂਮਾਜਰਾ ਦੀ ਸਫਾਈ 'ਤੇ ਅਕਾਲੀ ਦਲ ਨੇ ਲਾਇਆ ਵੱਡਾ ਇਲਜ਼ਾਮDiljit Dosanjh ਦੀ ਖਾਲੜਾ ਫ਼ਿਲਮ ਦੇ ਪੱਖ ਚ ਆਈ SGPC ! | Abp SanjhaStubble Burning ਵਾਲੇ Farmers 'ਤੇ Action!Red Entry ਕਰਕੇ ਮਾਮਲੇ ਕੀਤੇ ਦਰਜ,1ਲੱਖ ਤੋਂ ਵੱਧ ਦਾ ਠੋਕਿਆ ਜੁਰਮਾਨਾ!Canada 'ਚ Maharaja Ranjit Singh ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ | Sikh

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Weather: ਅਗਲੇ ਤਿੰਨ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ? IMD ਨੇ ਕਰ ਦਿੱਤੀ ਤਾਜ਼ੀ ਭਵਿੱਖਬਾਣੀ
Weather: ਅਗਲੇ ਤਿੰਨ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ? IMD ਨੇ ਕਰ ਦਿੱਤੀ ਤਾਜ਼ੀ ਭਵਿੱਖਬਾਣੀ
ਕੁਮਾਰੀ ਸ਼ੈਲਜਾ ਨੇ ਫਿਰ ਠੋਕਿਆ CM ਦੇ ਅਹੁਦੇ ਲਈ ਦਾਅਵਾ, 'ਹਰਿਆਣਾ 'ਚ ਬਣੇ ਦਲਿਤ ਮੁੱਖ ਮੰਤਰੀ'
ਕੁਮਾਰੀ ਸ਼ੈਲਜਾ ਨੇ ਫਿਰ ਠੋਕਿਆ CM ਦੇ ਅਹੁਦੇ ਲਈ ਦਾਅਵਾ, 'ਹਰਿਆਣਾ 'ਚ ਬਣੇ ਦਲਿਤ ਮੁੱਖ ਮੰਤਰੀ'
Mohammed Shami: ਭਾਰਤੀ ਕ੍ਰਿਕੇਟ ਦਾ ਸ਼ਾਨਦਾਰ ਸਿਤਾਰਾ ਮੁਹੰਮਦ ਸ਼ਮੀ, ਇਸ ਕ੍ਰਿਕਟਰ ਦੀ ਮਿਹਨਤ ਤੇ ਸਾਦਗੀ ਤੋਂ ਨੌਜਵਾਨਾਂ ਨੂੰ ਲੈਣੀ ਚਾਹੀਦੀ ਪ੍ਰੇਰਣਾ
Mohammed Shami: ਭਾਰਤੀ ਕ੍ਰਿਕੇਟ ਦਾ ਸ਼ਾਨਦਾਰ ਸਿਤਾਰਾ ਮੁਹੰਮਦ ਸ਼ਮੀ, ਇਸ ਕ੍ਰਿਕਟਰ ਦੀ ਮਿਹਨਤ ਤੇ ਸਾਦਗੀ ਤੋਂ ਨੌਜਵਾਨਾਂ ਨੂੰ ਲੈਣੀ ਚਾਹੀਦੀ ਪ੍ਰੇਰਣਾ
Virility Pill: ਭੁੱਲ ਕੇ ਵੀ ਨਾ ਖਾਓ ਮਰਦਾਨਗੀ ਵਧਾਉਣ ਵਾਲੀਆਂ ਗੋਲੀਆਂ, ਨੁਕਸਾਨ ਜਾਣ ਰਹਿ ਜਾਓਗੇ ਹੈਰਾਨ
Virility Pill: ਭੁੱਲ ਕੇ ਵੀ ਨਾ ਖਾਓ ਮਰਦਾਨਗੀ ਵਧਾਉਣ ਵਾਲੀਆਂ ਗੋਲੀਆਂ, ਨੁਕਸਾਨ ਜਾਣ ਰਹਿ ਜਾਓਗੇ ਹੈਰਾਨ
Embed widget