Patiala News: ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਸੰਘਰਸ਼ ਲਾਈਨਮੈਨ ਯੂਨੀਅਨ ਪੰਜਾਬ ਦੇ ਮੈਂਬਰ ਆਪਣੀਆਂ ਮੰਗਾਂ ਮਨਵਾਉਣ ਲਈ ਪਟਿਆਲਾ ਵਿੱਚ ਸ਼ਕਤੀ ਵਿਹਾਰ ਨੇੜੇ ਬਿਜਲੀ ਟਾਵਰ ’ਤੇ ਚੜ੍ਹ ਗਏ। ਉਨ੍ਹਾਂ ਦੇ ਕਈ ਸਾਥੀ ਟਾਵਰ ਦੇ ਹੇਠ ਧਰਨਾ ਦੇ ਰਹੇ ਹਨ। ਇਸ ਮੌਕੇ ਇਨ੍ਹਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੀਤੇ ਦਿਨੀਂ ਇਨ੍ਹਾਂ ਨੇ ਮਾਲ ਰੋਡ ਸਥਿਤ ਪਾਵਰਕਾਮ ਦੇ ਹੈੱਡਕੁਆਰਟਰ ਸਾਹਮਣੇ ਧਰਨਾ ਦਿੱਤਾ ਸੀ ਪਰ ਪੁਲਿਸ ਨੇ ਲਾਠੀਚਾਰਜ ਕਰਕੇ ਇਨ੍ਹਾਂ ਨੂੰ ਖਦੇੜ ਦਿੱਤਾ ਸੀ।


ਦੱਸ ਦਈਏ ਕਿ ਭਰਤੀ ਦੀ ਮੰਗ ਨੂੰ ਲੈ ਕੇ ਵਿੱਢੇ ਸੰਘਰਸ਼ ਦੌਰਾਨ ‘ਅਪ੍ਰੈਂਟਿਸਸ਼ਿਪ ਬੇਰੁਜ਼ਗਾਰ ਲਾਈਨਮੈਨ ਯੂਨੀਅਨ’ ਦੇ ਕਾਰਕੁਨ ਬਿਜਲੀ ਦੇ ਟਾਵਰ ’ਤੇ ਡਟੇ ਹੋਏ ਹਨ। ਇਸ ਸਬੰਧੀ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘਵਾਲਾ ਨਾਲ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਇਸ ਦੌਰਾਨ ਪ੍ਰਦਰਸ਼ਨਕਾਰੀ ਸਰਕਾਰ ਕੋਲੋਂ ਭਰਤੀ ਦਾ ਲਿਖਤੀ ਭਰੋਸਾ ਦੇਣ ਦੀ ਮੰਗ ਕਰ ਰਹੇ ਹਨ। ਸੰਘਰਸ਼ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਕਮਲਦੀਪ ਵੱਲੋਂ ਕੀਤੀ ਜਾ ਰਹੀ ਹੈ।



ਦੱਸ ਦਈਏ ਕਿ ਭਰਤੀ ਸਬੰਧੀ ਆਪਣੀ ਇੱਕ ਨੁਕਾਤੀ ਮੰਗ ਦੀ ਪੂਰਤੀ ਲਈ ਯੂਨੀਅਨ ਵੱਲੋਂ 4 ਸਤਬੰਰ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਬਾਹਰ ਪੱਕਾ ਮੋਰਚਾ ਲਾਇਆ ਗਿਆ ਸੀ। ਉਹ ਜਦੋਂ ਪੰਜ ਸਤਬੰਰ ਨੂੰ ਆਵਾਜਾਈ ਰੋਕਣ ਲੱਗੇ ਤਾਂ ਪੁਲਿਸ ਨੇ ਖਦੇੜ ਦਿੱਤੇ, ਜਿਸ ਮਗਰੋਂ ਉਹ ਟਾਵਰ ’ਤੇ ਜਾ ਚੜ੍ਹੇ।


ਇਹ ਵੀ ਪੜ੍ਹੋ: Viral News: ਇਹ ਦੁਨੀਆ ਦੀ ਸਭ ਤੋਂ ਭੈੜੀ ਜੇਲ੍ਹ, ਜਿਸ ਨੂੰ ਚਲਾਉਂਦੇ ਨੇ ਅਪਰਾਧੀ, ਬਲਾਤਕਾਰੀਆਂ ਨੂੰ ਪੂਲ ਵਿੱਚ ਦਿੱਤੀ ਜਾਂਦੀ ਫਾਂਸੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral Video: ਪੈਦਾ ਹੁੰਦੇ ਹੀ ਤੁਰਨ ਲੱਗਾ ਬੱਚਾ! ਮਾਂ ਦੀ ਕੁੱਖ ਤੋਂ ਬਾਹਰ ਨਿਕਲ ਕੀਤੀ ਵਾਕ, ਡਾਕਟਰ-ਨਰਸ ਸਭ ਹੈਰਾਨ


ਇਹ ਵੀ ਪੜ੍ਹੋ: Viral Video: 4 ਮੰਜ਼ਿਲਾ ਦੋ ਇਮਾਰਤਾਂ ਵਿਚਕਾਰ ਕਾਰ ਨੂੰ ਜੰਪ ਕਰਵਾਉਣਾ ਪੈ ਗਿਆ ਭਾਰੀ, ਇੰਝ ਡਿੱਗੀ ਕਾਰ...ਦੇਖੋ- ਹੈਰਾਨ ਕਰਨ ਵਾਲੀ ਵੀਡੀਓ