Patiala news: ਅੱਜ ਨਵਰਾਤਰਿਆਂ ਦੇ ਛੇਵੇਂ ਦਿਨ ਸ਼ਹਿਰ ਦੇ ਇਤਿਹਾਸਕ ਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਕਈ ਸਾਲਾਂ ਬਾਅਦ ਮੰਦਿਰ ਦੇ ਸਰੋਵਰ ਵਿੱਚ ਸਾਫ ਜਲ ਭਰਿਆ ਗਿਆ ਅਤੇ ਇੱਥੇ ਸਰੋਵਰ ਕਿਨਾਰੇ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ 'ਗੰਗਾ ਆਰਤੀ' ਕੀਤੀ ਗਈ। ਇਸ ਸਰੋਵਰ ਵਿੱਚ ਜਲ ਭਰਨ ਤੋਂ ਪਹਿਲਾਂ ਪੂਜਾ ਕਰਕੇ ਗੰਗਾ ਜਲ ਪਾਇਆ ਗਿਆ ਸੀ।


ਇਸ ਦੌਰਾਨ ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਦੇ ਸਲਾਹਕਾਰੀ ਬੋਰਡ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੁਲ ਲੋਕਾਈ ਦੇ ਭਲੇ ਦੀ ਕਾਮਨਾ ਕਰਦਿਆਂ ਕਾਲੀ ਦੇਵੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ।


ਨਵਰਾਤਰਿਆਂ ਦੇ ਪਾਵਨ ਤਿਉਹਾਰ ਦੇ ਸਨਮੁੱਖ ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਸਲਾਹਕਾਰੀ ਬੋਰਡ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ ਸਕੂਲੀ ਵਿਦਿਆਰਥਣਾਂ ਨੂੰ 25 ਸਾਈਕਲ, ਖਿਡਾਰਨਾਂ ਨੂੰ 30 ਖੇਡ ਕਿੱਟਾਂ ਅਤੇ ਲੋੜਵੰਦ ਔਰਤਾਂ ਨੂੰ 10 ਸਿਲਾਈ ਮਸ਼ੀਨਾਂ ਤਕਸੀਮ ਕਰਨ ਦੀ ਰਸਮ ਅਦਾ ਕੀਤੀ ਗਈ।


ਇਹ ਵੀ ਪੜ੍ਹੋ: Punjab News: ਬਿਕਰਮ ਮਜੀਠੀਆ ਨੇ CM ਮਾਨ ਨੂੰ ਘੇਰਿਆ, ਕਿਹਾ- ਆਪ ਹੀ ਗੈਰ ਕਾਨੂੰਨੀ ਤੌਰ ’ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤੇ ਆਪ ਹੀ ਰੱਦ ਵੀ ਕਰ ਦਿੱਤਾ...ਭਗਵੰਤ ਮਾਨ ਸ਼ਰਮ ਕਰੋ, ਸ਼ਰਮ ਕਰੋ


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਇਨ੍ਹਾਂ ਬੱਚੀਆਂ ਦੀ ਹੌਂਸਲਾ ਅਫ਼ਜਾਈ ਹੋਵੇਗੀ ਉਥੇ ਹੀ ਵਿਦਿਆਰਥਣਾਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣ ਦਾ ਮੌਕਾ ਵੀ ਮਿਲੇਗਾ। ਇਸੇ ਦੌਰਾਨ ਇੱਕ ਬਿਆਨ ਵਿੱਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਈ ਸਾਲਾਂ ਬਾਅਦ ਮੰਦਿਰ ਦੇ ਪਵਿੱਤਰ ਸਰੋਵਰ ਵਿੱਚ ਜਲ ਵੀ ਭਰੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਿਰ ਪ੍ਰਬੰਧਕੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਧਾਰਮਿਕ ਅਸਥਾਨ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਉਚੇਚੇ ਕਦਮ ਚੁੱਕ ਰਹੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨਵਰਾਤਰਿਆਂ ਦੇ ਇਨ੍ਹਾਂ ਪਾਵਨ ਦਿਨਾਂ ਦੀ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਮੰਦਿਰ ਵਿਖੇ ਆਉਂਦੀ ਸੰਗਤ ਲਈ ਮੁਫ਼ਤ ਬਹੁਮੰਜ਼ਿਲਾ ਪਾਰਕਿੰਗ ਤੇ ਭਵਨ, ਜੁੱਤਾ ਘਰ, ਬਾਥਰੂਮਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ਰਧਾਲੂਆਂ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਹੋਰ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਰੋਵਰ ਵਿੱਚ ਜਲ ਭਰਨ ਦਾ ਕਾਰਜ ਡਰੇਨੇਜ ਵਿਭਾਗ ਵੱਲੋਂ ਸਫਲਤਾ ਪੂਰਵਕ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Raj Jit Singh Hundal: ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੂੰ ਵੱਡਾ ਝਟਕਾ! ਹਾਈਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ