Govt Hospital: ਲੋਕਾਂ ਨੇ ਖੋਲ੍ਹੀ ਸਰਕਾਰੀ ਹਸਪਤਾਲਾਂ ਦੀ ਪੋਲ, ਮਾਨ ਸਰਕਾਰ ਖਿਲਾਫ਼ ਨਿੱਤਰੇ
Govt Hospital: ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਸਿਰਫ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਬੋਰਡ ਹੀ ਬਦਲੇ ਹੋਰ ਕੁੱਝ ਨਹੀਂ ਬਦਲਿਆ, ਅੰਦਰੋਂ ਹਸਪਤਾਲ ਤੇ
Govt Hospital: ਚੋਣਾਂ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਵਾਅਦੇ ਕੀਤੇ ਤੇ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਵਿਖਾਏ ਅਤੇ ਮੁਹੱਲਾ ਕਲੀਨਿੰਗਾਂ ਦੇ ਨਾਲ ਨਾਲ ਵਿਦੇਸ਼ਾਂ ਵਰਗੀਆਂ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ। ਮੁਫ਼ਤ ਇਲਾਜ ਸਬੰਧੀ ਦਿੱਲੀ ਮਾਡਲ ਵਿਖਾਇਆ ਪਰ ਮੁਹੱਲਾ ਕਲੀਨਿੰਗਾਂ ਪੀੜਤ ਮਰੀਜਾਂ ਦੇ ਇਲਾਜ ਸਬੰਧੀ ਕਾਰਗਰ ਸਾਬਿਤ ਨਹੀਂ ਹੋਏ। ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਸਿਰਫ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਬੋਰਡ ਹੀ ਬਦਲੇ ਹੋਰ ਕੁੱਝ ਨਹੀਂ ਬਦਲਿਆ, ਅੰਦਰੋਂ ਹਸਪਤਾਲ ਤੇ ਡਿਸਪੈਂਸਰੀਆਂ ਉਹੀ ਪੁਰਾਣੀਆਂ ਹਨ ਅੱਜ ਵੀ ਹਸਪਤਾਲ ਦੇ ਹਲਾਤ ਪਹਿਲਾਂ ਵਾਂਗ ਹਨ ਮੁਹੱਲਾ ਕਲੀਨਿੰਗਾਂ ਦੇ ਬਾਹਰ ਵੀ ਸਿਰਫ ਫੋਟੋਆਂ ਹੀ ਲਗਾਈਆਂ ਗਈਆਂ ਹਨ।
ਜਿਹੜੇ ਮੁਹੱਲਾ ਕਲੀਨਿੰਗ ਖੋਲ ਰਹੇ ਉਹ ਮੁਹੱਲਾ ਕਲੀਨਿੰਗ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੀਆਂ ਅੱਜ ਲੋੜ ਤਾਂ ਇਹ ਹੈ ਕਿ ਪੰਜਾਬ ਵਿੱਚ ਚਲ ਰਹੇ ਪੁਰਾਣੇ ਹਸਪਤਾਲਾਂ ਨੂੰ ਹੋਰ ਸੁਧਰਨ ਦੀ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਸਿਰਫ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਮਸ਼ਹੂਰੀਆਂ ਦੇ ਕੇ ਆਪਣਾ ਚਿਹਰਾ ਚਮਕਾਉਣ ਲੱਗੀ ਹੋਈ ਹੈ।
ਪਿਛਲੀਆਂ ਸਰਕਾਰਾਂ ਨੇ ਵੀ ਸਿਹਤ ਦਾ ਮੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਇਲਾਜ ਕਰਵਾਉਣ ਲਈ ਮਰੀਜਾਂ ਨੂੰ ਅੱਜ ਵੀ ਦੂਰ ਦੂਰ ਭਟਕਣਾ ਪੈ ਰਿਹਾ ਹੈ, ਜੇਕਰ ਸਾਰੀਆਂ ਸਹੂਲਤਾਂ ਸਰਕਾਰੀ ਹਸਪਤਾਲਾਂ ਵਿੱਚ ਹੋਣ ਤਾਂ ਗਰੀਬ ਲੋਕ ਛੋਟੀਆਂ ਮੋਟੀਆਂ ਅਤੇ ਗੰਭੀਰ ਬਿਮਾਰੀਆਂ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣੀ ਲੁੱਟ ਖਸੁੱਟ ਕਿਉਂ ਕਰਵਾਉਣ ਅਤੇ ਮਰੀਜਾਂ ਨੂੰ ਡਾਕਟਰਾਂ ਦੀਆਂ ਮਨਮਾਨੀਆਂ ਦਾ ਸ਼ਿਕਾਰ ਕਿਉਂ ਹੋਣਾ ਪਵੇ।
ਜਿਸ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ, ਲੋਕਾਂ ਨੂੰ ਬਹੁਤ ਉਮੀਦਾਂ ਸਨ ਕੋਈ ਨਵਾਂ ਬਦਲਾਅ ਲੈ ਕੇ ਆਵੇਗੀ। ਪਰ ਉਹ ਵੀ ਇੱਕ ਸੁਪਨਾ ਬਣਕੇ ਰਹਿ ਗਿਆ ਮੁਹੱਲਾ ਕਲੀਨਿੰਗਾਂ ਤੇ ਫੋਟੋਆਂ ਲਗਵਾਉਣ ਤੇ ਮਸ਼ਹੂਰੀਆਂ ਅਤੇ ਇਸ਼ਤਿਹਾਰ ਦੇਣ ਦਾ ਰਿਵਾਜ ਦੀ ਸ਼ੁਰੂਆਤ ਇਸ ਪਾਰਟੀ ਤੋਂ ਹੋਈ ਹੈ, ਆਪ ਪਾਰਟੀ ਨੇ ਇਸ ਨੂੰ ਜਿੱਤ ਦਾ ਫਾਰਮੁੱਲਾ ਸਮਝ ਲਿਆ ਹੈ ਜਿਸ ਦਾ ਭਰਪੂਰ ਲਾਭ ਚੋਣਾਂ ਦੌਰਾਨ ਲਿਆ ਜਾ ਰਿਹਾ ਹੈ।