ਪੜਚੋਲ ਕਰੋ

ਪੰਜਾਬ 'ਚ ਕਣਕ ਦੀ ਖਰੀਦ ਹੋਈ ਸ਼ੁਰੂ, 2425 ਰੁਪਏ ਦੀ MSP ‘ਤੇ ਹੋਵੇਗੀ ਖਰੀਦ

Punjab News: ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈਜ ਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਰਾਜਪੁਰਾ ਅਨਾਜ ਮੰਡੀ ਵਿਖੇ ਰਾਜ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ।

Punjab News: ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈਜ ਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਰਾਜਪੁਰਾ ਅਨਾਜ ਮੰਡੀ ਵਿਖੇ ਰਾਜ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਕਟਾਰੂਚੱਕ ਨੇ ਪਿੰਡ ਭੱਪਲ ਦੇ ਕਿਸਾਨ ਹਰਵਿੰਦਰ ਸਿੰਘ ਵਲੋਂ ਮੰਡੀ ‘ਚ ਲਿਆਂਦੀ ਕਣਕ ਦੀ ਢੇਰੀ ਦੀ ਬੋਲੀ ਕਰਵਾਉਂਦਿਆਂ ਰਾਜ ਦੇ ਕਿਸਾਨਾਂ ਦਾ ਪੰਜਾਬ ਦੀਆਂ ਮੰਡੀਆਂ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਆਰ.ਬੀ.ਆਈ ਵਲੋਂ ਪੰਜਾਬ ਨੂੰ 28894 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਪ੍ਰਾਪਤ ਹੋਈ ਹੈ ਅਤੇ ਪੰਜਾਬ ਸਰਕਾਰ ਸੂਬੇ ਦੇ ਕਰੀਬ 8 ਲੱਖ ਕਿਸਾਨਾਂ ਦੀ ਕਣਕ ਦੀ ਜਿਣਸ ਦਾ ਇੱਕ-ਇੱਕ ਦਾਣਾ 2425 ਰੁਪਏ ਦੀ ਐਮ.ਐਸ.ਪੀ. ‘ਤੇ ਖ਼ਰੀਦ ਕਰੇਗੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 1865 ਮੰਡੀਆਂ ਤੋਂ ਇਲਾਵਾ ਲੋੜ ਪੈਣ ‘ਤੇ 600 ਆਰਜੀ ਖਰੀਦ ਕੇਂਦਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿੱਥੇ ਕਣਕ ਦੀ ਖਰੀਦ ਲਈ ਲੋੜੀਂਦੇ ਬਾਰਦਾਨੇ ਦੇ 5 ਲੱਖ ਗੱਟਿਆਂ ਦੇ ਪ੍ਰਬੰਧ ਵੀ ਮੁਕੰਮਲ ਹਨ।

ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਗੇ ਦੱਸਿਆ ਕਿ ਐਫ.ਸੀ.ਆਈ ਨੇ ਪੰਜਾਬ ਲਈ 124 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਇਸ ਵਾਰ ਰਾਜ ਵਿੱਚ ਕਣਕ ਦੀ ਬੰਪਰ ਫ਼ਸਲ ਦੀ ਸੰਭਾਵਨਾ ਹੈ ਜਿਸ ਕਰਕੇ ਇਹ ਟੀਚਾ ਸਹਿਜੇ ਹੀ ਪੂਰਾ ਕਰ ਲਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬਿਲਕੁਲ ਚੜ੍ਹਦੀਕਲਾ ‘ਚ ਆਪਣੀ ਫ਼ਸਲ ਮੰਡੀਆਂ ਵਿੱਚ ਲੈ ਕੇ ਆਉਣ ਅਤੇ ਸਰਕਾਰ ਇੱਕ-ਇੱਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਸਮੇਤ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਸਮੁੱਚਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਏਗਾ।

ਇਸ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ)ਨਵਰੀਤ ਕੌਰ ਸੇਖੋਂ, ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਚੀਮਾ, ਆੜਤੀ ਐਸੋਸੀਏਸ਼ਨ ਜਿਲ੍ਹਾ ਪਟਿਆਲਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਪ੍ਰਧਾਨ ਅਨਾਜ ਮੰਡੀ ਦਵਿੰਦਰ ਸਿੰਘ ਵੈਦਵਾਨ ਸਮੇਤ ਹੋਰ ਪਤਵੰਤੇ ਮੌਜੂਦ ਸਨ।


ਟਾਪ ਹੈਡਲਾਈਨ

Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
Embed widget