ਪੜਚੋਲ ਕਰੋ

OPS EAGLE-III: ਪੰਜਾਬ ਪੁਲਿਸ ਦਾ ਐਕਸ਼ਨ 4000 ਮੁਲਾਜ਼ਮਾਂ ਨੇ 134 ਬੱਸ ਅੱਡਿਆਂ ਅਤੇ 181 ਰੇਲਵੇ ਸਟੇਸ਼ਨਾਂ 'ਤੇ ਕੀਤੀ ਚੈਕਿੰਗ, ਜਾਣੋ ਕਿਉਂ ?

ਸੂਬੇ ਦੇ 134 ਬੱਸ ਅੱਡਿਆਂ ਅਤੇ 181 ਰੇਲਵੇ ਸਟੇਸ਼ਨਾਂ ’ਤੇ ਚਲਾਏ ਗਏ ਅਪਰੇਸ਼ਨ ਦੌਰਾਨ 917 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਪੁਲਿਸ ਟੀਮਾਂ ਨੇ 21 ਐਫਆਈਆਰਜ਼ ਦਰਜ ਕਰਕੇ 24 ਅਪਰਾਧਿਕ ਤੱਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

OPS EAGLE-III: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ‘‘ਆਪ੍ਰੇਸ਼ਨ ਈਗਲ-3’’ ਦੇ ਨਾਂ ਹੇਠ ਰਾਜ ਭਰ ਦੇ ਸਾਰੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨਾਂ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੀਆਂ ਥਾਵਾਂ ’ਤੇ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਅਮਲ ਵਿੱਚ ਲਿਆਂਦੀ ਗਈ।

ਇਹ ਆਪ੍ਰੇਸ਼ਨ (ਕਾਸੋ) ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਸਾਰੇ 28 ਪੁਲਿਸ ਜ਼ਿਲ੍ਗਿਆਂ ਵਿੱਚ ਇੱਕੋ ਸਮੇਂ ਚਲਾਇਆ ਗਿਆ , ਜਿਸ ਤਹਿਤ ਪੁਲਿਸ ਟੀਮਾਂ ਨੇ ਸਨਿਫ਼ਰ ਡਾਗਜ਼ ( ਸੁੰਘਣ ਵਾਲੇ ਕੁੱਤੇ) ਦੀ ਸਹਾਇਤਾ ਨਾਲ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਆਉਣ-ਜਾਣ ਵਾਲੇ ਲੋਕਾਂ ਦੀ ਤਲਾਸ਼ੀ ਕੀਤੀ ।

ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ, ਜੋ ਨਿੱਜੀ ਤੌਰ ’ਤੇ ਇਸ ਰਾਜ ਪੱਧਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਸਨ, ਨੇ ਦੱਸਿਆ ਕਿ ਇਸ ਕਾਰਵਾਈ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਰੇਕ ਰੇਲਵੇ ਸਟੇਸ਼ਨ / ਬੱਸ ਅੱਡਿਆਂ ’ਤੇ ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਅਗਵਾਈ ਵਾਲੀਆਂ ਘੱਟੋ-ਘੱਟ ਦੋ ਮਜ਼ਬੂਤ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਰੇਂਜ ਅਧਿਕਾਰੀਆਂ ਨੂੰ ਇਸ ਕਾਰਵਾਈ ਦੀ ਮੁਕੰਮਲ ਨਿਗਰਾਨੀ ਕਰਨ ਲਈ ਕਿਹਾ ਗਿਆ ਸੀ।

ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਸਾਰੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿਛ ਕਰਨ ਅਤੇ ਉਨ੍ਹਾਂ ਦੇ ਪਿਛੋਕੜ ਦੀ ਤਫ਼ਤੀਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ, “ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਸੀ ਕਿ ਉਹ ਇਸ ਕਾਰਵਾਈ ਦੌਰਾਨ ਹਰ ਵਿਅਕਤੀ ਨਾਲ ਦੋਸਤਾਨਾ ਢੰਗ ਅਤੇ ਨਿਮਰਤਾ ਨਾਲ ਪੇਸ਼ ਆਉਣ।”

ਸਪੈਸ਼ਲ ਡੀ.ਜੀ.ਪੀ. ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਲਈ ਸੂਬੇ ਭਰ ’ਚ ਲਗਭਗ 500 ਪੁਲਸ ਟੀਮਾਂ, ਜਿਨ੍ਹਾਂ ਵਿੱਚ 4000 ਤੋਂ ਵੱਧ ਪੁਲੀਸ ਕਰਮੀਆਂ ਸ਼ਾਮਲ ਸਨ, ਨੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਅਤੇ ਇਸ ਦੌਰਾਨ ਘੱਟੋ-ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ ।

ਉਨ੍ਹਾਂ ਕਿਹਾ ਕਿ ਸੂਬੇ ਦੇ 134 ਬੱਸ ਅੱਡਿਆਂ ਅਤੇ 181 ਰੇਲਵੇ ਸਟੇਸ਼ਨਾਂ ’ਤੇ ਚਲਾਏ ਗਏ ਅਪਰੇਸ਼ਨ ਦੌਰਾਨ 917 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਪੁਲਿਸ ਟੀਮਾਂ ਨੇ 21 ਐਫਆਈਆਰਜ਼ ਦਰਜ ਕਰਕੇ 24 ਅਪਰਾਧਿਕ ਤੱਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਜਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਫੀਲਡ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਅਤੇ ਆਮ ਲੋਕਾਂ ਦਾ ਭਰੋਸਾ ਵਧਾਉਣ ਵਿੱਚ ਵੀ ਮਦਦਗਾਰ ਸਿੱਧ ਹੁੰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਜ਼ਬਰਦਸਤ ਹੰਗਾਮੇ ਵਿਚਾਲੇ ਪ੍ਰਤਾਪ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ, ਵਿਧਾਨ ਸਭਾ ਮੁਲਤਵੀ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਟਰੱਕਾਂ ਦੀ ਭੰਨਤੋੜ, 8 ਲੋਕ ਜ਼ਖ਼ਮੀ, ਜਾਣੋ ਪੂਰਾ ਮਾਮਲਾ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
Crime News: ਲੁਧਿਆਣਾ 'ਚ ਵੱਡੀ ਵਾਰਦਾਤ! NRI ਮਹਿਲਾ ਨੂੰ ਜਿੰਦਾ ਸਾੜਿਆ, ਕਿਰਾਏਦਾਰ ਹਿਰਾਸਤ 'ਚ; ਅਮਰੀਕਾ ਤੋਂ ਡੇਢ ਸਾਲ ਪਹਿਲਾਂ ਆਈ ਸੀ ਭਾਰਤ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
ਜਾਣੋ ਭੋਜਨ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਾਣੀ ਪੀਣਾ ਰਹਿੰਦਾ ਸਹੀ
ਜਾਣੋ ਭੋਜਨ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਾਣੀ ਪੀਣਾ ਰਹਿੰਦਾ ਸਹੀ
ਪੰਜਾਬ ਵਿਧਾਨ ਸਭਾ 'ਚ ਵਾਕਆਊਟ ਮਗਰੋਂ ਬੋਲੇ ਪ੍ਰਤਾਪ ਬਾਜਵਾ, ਕਿਹਾ- ਸੋਚੀ ਸਮਝੀ ਸਾਜਿਸ਼ ਦੇ ਤਹਿਤ...
ਪੰਜਾਬ ਵਿਧਾਨ ਸਭਾ 'ਚ ਵਾਕਆਊਟ ਮਗਰੋਂ ਬੋਲੇ ਪ੍ਰਤਾਪ ਬਾਜਵਾ, ਕਿਹਾ- ਸੋਚੀ ਸਮਝੀ ਸਾਜਿਸ਼ ਦੇ ਤਹਿਤ...
IPL 2025: ਮੈਚ ਤੋਂ ਪਹਿਲਾਂ ਹੀ ਦਿੱਗਜ ਖਿਡਾਰੀ ਦੀ ਹਾਲਤ ਹੋਈ ਗੰਭੀਰ, ਹੱਥ ਟੁੱਟਣ ਕਾਰਨ ਟੀਮ ਤੋਂ ਹੋਏ ਬਾਹਰ; ਕ੍ਰਿਕਟ ਪ੍ਰੇਮੀ ਉਦਾਸ...
ਮੈਚ ਤੋਂ ਪਹਿਲਾਂ ਹੀ ਦਿੱਗਜ ਖਿਡਾਰੀ ਦੀ ਹਾਲਤ ਹੋਈ ਗੰਭੀਰ, ਹੱਥ ਟੁੱਟਣ ਕਾਰਨ ਟੀਮ ਤੋਂ ਹੋਏ ਬਾਹਰ; ਕ੍ਰਿਕਟ ਪ੍ਰੇਮੀ ਉਦਾਸ...
ਗਰਮੀਆਂ 'ਚ ਸਿਹਤ ਲਈ ਕਿਹੜੀ ਡਰਿੰਕ ਜ਼ਿਆਦਾ ਲਾਭਕਾਰੀ-ਨਾਰੀਅਲ ਪਾਣੀ ਜਾਂ ਨਿੰਬੂ ਪਾਣੀ?
ਗਰਮੀਆਂ 'ਚ ਸਿਹਤ ਲਈ ਕਿਹੜੀ ਡਰਿੰਕ ਜ਼ਿਆਦਾ ਲਾਭਕਾਰੀ-ਨਾਰੀਅਲ ਪਾਣੀ ਜਾਂ ਨਿੰਬੂ ਪਾਣੀ?
Embed widget