Ludhiana News: ਪੁਲਿਸ ਦਾ ਐਕਸ਼ਨ! ਮਿੰਟਾਂ 'ਚ ਖੁੱਲ੍ਹਵਾਇਆ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ, ਟਰੱਕ ਅਪਰੇਟਰਾਂ ਨੂੰ ਧਰਨੇ ਤੋਂ ਉਠਾਇਆ
ਟਰੱਕ ਅਪਰੇਟਰਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਨੇ ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਤੇ ਜਾਮ ਖੁੱਲ੍ਹਵਾ ਦਿੱਤਾ। ਟਰੱਕ ਅਪਰੇਟਰਾਂ ਨਾਲ ਸ਼ਾਮ ਚਾਰ ਵਜੇ ਤੱਕ ਸੜਕ ਜਾਮ ਕਰਨੀ ਸੀ।
Ludhiana News: ਪੰਜਾਬ ਪੁਲਿਸ ਨੇ ਟਰੱਕ ਅਪਰੇਟਰਾਂ ਨੂੰ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਨਹੀਂ ਕਰਨ ਦਿੱਤਾ। ਟਰੱਕ ਅਪਰੇਟਰਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਨੇ ਉਨ੍ਹਾਂ ਨੂੰ ਲਾਂਭੇ ਕਰ ਦਿੱਤਾ ਤੇ ਜਾਮ ਖੁੱਲ੍ਹਵਾ ਦਿੱਤਾ। ਟਰੱਕ ਅਪਰੇਟਰਾਂ ਨਾਲ ਸ਼ਾਮ ਚਾਰ ਵਜੇ ਤੱਕ ਸੜਕ ਜਾਮ ਕਰਨੀ ਸੀ।
ਦੱਸ ਦਈਏ ਕਿ ਅਨਾਜ ਨੀਤੀ ਦੀ ਮੰਗ ਨੂੰ ਲੈ ਕੇ ਟਰੱਕ ਅਪਰੇਟਰਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਟਰੱਕ ਯੂਨੀਅਨ ਦੀ ਅਗਵਾਈ ਵਿੱਚ ਟਰੱਕ ਅਪਰੇਟਰ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ਕੋਲ ਧਰਨਾ ਦੇ ਕੇ ਬੈਠ ਗਏ। ਇਹ ਪ੍ਰਦਰਸ਼ਨ ਸ਼ਾਮ 4 ਵਜੇ ਤੱਕ ਜਾਰੀ ਰਹਿਣਾ ਸੀ।
ਧਰਨੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਉਥੇ ਪੁੱਜ ਗਈ। ਇਸ ਤੋਂ ਬਾਅਦ ਪੁਲਿਸ ਨੇ ਜਾਮ ਖੁੱਲ੍ਹਵਾਇਆ ਤੇ ਟਰੱਕ ਅਪਰੇਟਰਾਂ ਨੂੰ ਇਕ ਪਾਸੇ ਕਰ ਦਿੱਤਾ। ਟਰੱਕ ਅਪਰੇਟਰਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਟਿੰਗ ਕੀਤੀ। ਟਰੱਕ ਅਪਰੇਟਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਠੀਕ ਨਾ ਹੋਈ ਤਾਂ ਉਹ ਮੁੜ ਹਾਈਵੇਅ ਜਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਸ ਦੇ ਨਾਲ ਹੀ ਸਥਿਤੀ ਵਿਗੜਨ ਦੀ ਸੂਰਤ ਵਿੱਚ ਜਲ ਤੋਪਾਂ ਤੇ ਦੰਗਾ ਵਿਰੋਧੀ ਵਾਹਨ ਵੀ ਤਾਇਨਾਤ ਕੀਤੇ ਗਏ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਬੁੱਧਵਾਰ ਨੂੰ ਟਰੱਕ ਯੂਨੀਅਨ ਤੇ ਪੰਜ ਮਜ਼ਦੂਰ ਯੂਨੀਅਨਾਂ ਨੇ ਇਕੱਠੇ ਹੋ ਕੇ ਧਰਨੇ ਦਾ ਫੈਸਲਾ ਲਿਆ ਸੀ।
ਆਲ ਇੰਡੀਆ ਟਰੱਕ ਅਪਰੇਟਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਹੈ ਕਿ ਸਰਕਾਰ ਸਿਰਫ਼ ਮੀਟਿੰਗਾਂ ਕਰਕੇ ਸਮਾਂ ਬਰਬਾਦ ਕਰ ਰਹੀ ਹੈ, ਪਰ ਹੁਣ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਨਗੇ ਤੇ ਧਰਨੇ ਦੇਣਗੇ। ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਨ।
ਟਰੱਕ ਅਪਰੇਟਰਾਂ ਅਨੁਸਾਰ ਅਨਾਜ ਨੀਤੀ ਰਾਹੀਂ ਕੇਂਦਰ ਸਰਕਾਰ ਵੱਲੋਂ ਪੇਂਡੂ ਤੇ ਸਹਿਕਾਰੀ ਖੇਤਰਾਂ ਵਿੱਚ ਅਨਾਜ ਭੰਡਾਰਨ ਦੇ ਗੁਦਾਮ ਬਣਾਏ ਜਾਣਗੇ। ਹਰੇਕ ਗੋਦਾਮ ਦੀ ਸਮਰੱਥਾ ਲਗਪਗ 2000 ਟਨ ਹੋਵੇਗੀ। ਇਹ ਯੋਜਨਾ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਤੇ ਅਨਾਜ ਦੀ ਬਹੁਤ ਘੱਟ ਬਰਬਾਦੀ ਨਹੀਂ ਹੋਵੇਗੀ ਤੇ ਇਸ ਨਾਲ ਕਿਸਾਨ ਖੁਸ਼ਹਾਲ ਹੋਣਗੇ ਪਰ ਸਰਕਾਰ ਠੇਕਾ ਦੇਣ ਵਿੱਚ ਦੇਰੀ ਕਰ ਰਹੀ ਹੈ।
ਇਸ ਕਾਰਨ ਨਾ ਤਾਂ ਲੋੜਵੰਦ ਮਜ਼ਦੂਰਾਂ ਨੂੰ ਕੰਮ ਮਿਲ ਰਿਹਾ ਹੈ ਤੇ ਨਾ ਹੀ ਟਰੱਕ ਚਲਾਉਣ ਵਾਲਿਆਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਸਰਕਾਰ ਆਪਣੇ ਹੀ ਲੋਕਾਂ ਨੂੰ ਟੈਂਡਰ ਦੇ ਕੇ ਮਜ਼ਦੂਰਾਂ ਤੇ ਟਰੱਕ ਯੂਨੀਅਨਾਂ ਦਾ ਨੁਕਸਾਨ ਕਰ ਰਹੀ ਹੈ। ਆਲ ਇੰਡੀਆ ਟਰੱਕ ਅਪਰੇਟਰ ਯੂਨੀਅਨ ਦੇ ਪੰਜਾਬ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਸਾਡੀ ਪਹਿਲੀ ਮੰਗ ਅਨਾਜ ਨੀਤੀ ਸਬੰਧੀ ਹੈ।
ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਤੇ ਟਰੱਕ ਯੂਨੀਅਨਾਂ ਦੇ ਕਰੀਬ 2.5 ਲੱਖ ਪਰਿਵਾਰ ਇਕੱਠੇ ਹਨ। ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਦੇ ਰਹੀ, ਸਗੋਂ ਸਾਡੇ 'ਤੇ ਬੋਝ ਵਧਾ ਰਹੀ ਹੈ। ਹੈਪੀ ਸੰਧੂ ਨੇ ਕਿਹਾ ਕਿ ਸਰਕਾਰ ਆਪਣੇ ਹੀ ਲੋਕਾਂ ਨੂੰ ਟੈਂਡਰ ਦੇ ਕੇ ਮਜ਼ਦੂਰਾਂ ਦਾ ਨੁਕਸਾਨ ਕਰ ਰਹੀ ਹੈ।