(Source: ECI/ABP News)
Ludhiana News: ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਦਾ ਐਲਾਨ, 3 ਮਾਰਚ ਵੋਟਿੰਗ, ਨਾਮਜ਼ਦਗੀਆਂ 17 ਫ਼ਰਵਰੀ ਤੋਂ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਅਕਾਡਮੀ ਦੀ 2024-2026 ਦੀ ਦੋ ਸਾਲਾਂ ਦੀ ਚੋਣ 3 ਮਾਰਚ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ।
![Ludhiana News: ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਦਾ ਐਲਾਨ, 3 ਮਾਰਚ ਵੋਟਿੰਗ, ਨਾਮਜ਼ਦਗੀਆਂ 17 ਫ਼ਰਵਰੀ ਤੋਂ punjabi sahit akedemi elections announced voting on march 3 nominations from february 17 Ludhiana News: ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਦਾ ਐਲਾਨ, 3 ਮਾਰਚ ਵੋਟਿੰਗ, ਨਾਮਜ਼ਦਗੀਆਂ 17 ਫ਼ਰਵਰੀ ਤੋਂ](https://feeds.abplive.com/onecms/images/uploaded-images/2024/01/09/7e68e135573a7a5fdf9a82911e5faec91704793377410469_original.png?impolicy=abp_cdn&imwidth=1200&height=675)
Ludhiana News: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ 3 ਮਾਰਚ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ ਜਿਸ ਵਿੱਚ ਚੋਣ ਅਧਿਕਾਰੀ ਕੁਲਦੀਪ ਸਿੰਘ ਬੇਦੀ ਨੂੰ ਬਣਾਇਆ ਗਿਆ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਅਕਾਡਮੀ ਦੀ 2024-2026 ਦੀ ਦੋ ਸਾਲਾਂ ਦੀ ਚੋਣ 3 ਮਾਰਚ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ। ਇਸ ਚੋਣ ਵਿੱਚ ਇੱਕ ਪ੍ਰਧਾਨ, ਇੱਕ ਜਨਰਲ ਸਕੱਤਰ, ਇੱਕ ਸੀਨੀਅਰ ਮੀਤ ਪ੍ਰਧਾਨ, ਪੰਜ ਮੀਤ ਪ੍ਰਧਾਨ ਤੇ 15 ਪ੍ਰਬੰਧਕੀ ਬੋਰਡ ਦੇ ਮੈਂਬਰ ਚੁਣੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜ ਮੀਤ ਪ੍ਰਧਾਨਾਂ ਵਿਚੋਂ ਇਕ ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰਲੇ ਮੈਂਬਰਾਂ ਵਿਚੋਂ ਹੋਵੇਗਾ ਤੇ ਇਸੇ ਤਰ੍ਹਾਂ ਪ੍ਰਬੰਧਕੀ ਬੋਰਡ ਵਿਚ ਇਕ ਮੈਂਬਰ ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚੋਂ ਹੋਵੇਗਾ ਅਤੇ ਇਕ ਮੈਂਬਰ ਬਾਕੀ ਭਾਰਤ ਵਿਚੋਂ ਹੋਵੇਗਾ। ਇਸੇ ਤਰ੍ਹਾਂ ਦੋ ਇਸਤਰੀ ਮੈਂਬਰਾਂ ਵਿਚੋਂ ਹੋਣਗੇ।
ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਚੋਣ ਪ੍ਰਕਿਰਿਆ ਬਾਰੇ ਦਸਦਿਆਂ ਕਿਹਾ ਕਿ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀਆਂ 17 ਫ਼ਰਵਰੀ ਤੋਂ 21 ਫ਼ਰਵਰੀ 2024 ਤੱਕ ਭਰੀਆਂ ਜਾਣਗੀਆਂ। ਇਹ ਰਜਿਸਟਰਡ ਡਾਕ, ਸਪੀਡ ਪੋਸਟ, ਕੂਰੀਅਰ ਰਾਹੀਂ ਜਾਂ ਦਸਤੀ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਹੋਰਾਂ ਨੂੰ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ-141001 ਦੇ ਪਤੇ ’ਤੇ 21 ਫ਼ਰਵਰੀ, 2024 ਨੂੰ ਸ਼ਾਮ ਚਾਰ ਵਜੇ ਪਹੁੰਚਣੀਆਂ ਚਾਹੀਦੀਆਂ ਹਨ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 22 ਫ਼ਰਵਰੀ, 2024 ਨੂੰ ਸਵੇਰੇ 11 ਵਜੇ ਤੋਂ ਸ਼ਾਮ 3 ਤੱਕ ਅਕਾਡਮੀ ਦੇ ਦਫ਼ਤਰ ਵਿਚ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ ਅਤੇ ਕਿਸੇ ਕਿਸਮ ਦੇ ਇਤਰਾਜ਼ ਵੀ 24 ਫ਼ਰਵਰੀ, 2024 ਸ਼ਾਮ 3 ਵਜੇ ਹੋਣਗੇ। ਇਸ ਉਪਰੰਤ ਚੋਣ ਲੜਨ ਵਾਲੇ ਮੈਂਬਰਾਂ ਦੀ ਸੂਚੀ ਚੋਣ ਅਧਿਕਾਰੀ ਵਲੋਂ ਜਾਰੀ ਕਰ ਦਿੱਤੀ ਜਾਵੇਗੀ। ਚੋਣ ਲਈ ਵੋਟਿੰਗ 3 ਮਾਰਚ, 2024 ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)