(Source: ECI/ABP News)
Crime news: ਸੰਗਰੂਰ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਜਾਂਚ ਜਾਰੀ
Sangrur news: ਸੰਗਰੂਰ ਦੇ ਘਾਬਦਾ ਵਿੱਚ ਬਣੇ ਮੈਰੀਟੋਰੀਅਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹ ਰਹੇ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।
![Crime news: ਸੰਗਰੂਰ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਜਾਂਚ ਜਾਰੀ 12th class student suicide in sangrur Crime news: ਸੰਗਰੂਰ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਜਾਂਚ ਜਾਰੀ](https://feeds.abplive.com/onecms/images/uploaded-images/2024/01/29/36765352f289814777452877eab81cb91706542497115647_original.png?impolicy=abp_cdn&imwidth=1200&height=675)
Sangrur news: ਸੰਗਰੂਰ ਦੇ ਘਾਬਦਾ ਵਿੱਚ ਬਣੇ ਮੈਰੀਟੋਰੀਅਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹ ਰਹੇ ਨੌਜਵਾਨ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦਈਏ ਕਿ ਸਕੂਲ 'ਚ ਹੀ ਬੱਚਿਆਂ ਲਈ ਹੋਸਟਲ ਬਣਿਆ ਹੋਇਆ ਹੈ, ਜਿੱਥੇ ਹੀ ਇਹ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਘਟਨਾ ਸ਼ਾਮ ਕਰੀਬ 6 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਮੌਕੇ 'ਤੇ ਮੌਜੂਦ ਹੈ।
ਦੱਸ ਦਈਏ ਕਿ 2 ਦਸੰਬਰ ਨੂੰ ਉੱਥੇ ਜ਼ਹਿਰੀਲਾ ਭੋਜਨ ਮਿਲਣ ਕਾਰਨ ਵੱਡਾ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਲੰਬੀ ਜਾਂਚ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ: Ludhiana News: ਘਰ 'ਚ ਪਰਿਵਾਰ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ, ਜਾਣੋ ਕਿਵੇਂ ਪੀੜਤਾਂ ਨੇ ਬਚਾਈ ਜਾਨ
ਉੱਥੇ ਹੀ ਸੰਗਰੂਰ ਦੇ ਡੀਐਸਪੀ ਮਨੋਜ ਗੋਰਸੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਜੋ ਕਿ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਬਲਰਾਂ ਦਾ ਰਹਿਣ ਵਾਲਾ ਹੈ।
ਸਕੂਲ ਵਿੱਚ ਬੱਚਿਆਂ ਦੇ ਪੇਪਰ ਚੱਲ ਰਹੇ ਸੀ, ਸ਼ੁਰੂਆਤੀ ਜਾਂਚ ਵਿੱਚ ਇਹ ਲੱਗ ਰਿਹਾ ਹੈ ਕਿ ਪੇਪਰਾਂ ਵਿੱਚੋਂ ਨੰਬਰ ਘੱਟ ਆਉਣ ਕਰਕੇ ਬੱਚੇ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਬੱਚੇ ਦੇ ਪਰਿਵਾਰ ਵਾਲੇ ਸਕੂਲ ਜਾ ਰਹੇ ਹਨ, ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਹਾਲੇ ਬੱਚੇ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: Ludhiana News: ‘ਸਮਾਰਟ ਸਿਟੀ’ ‘ਚ ਸ਼ਰੇਆਮ ਗੁੰਡਾਗਰਦੀ, ਹਥਿਆਰਾਂ ਦੇ ਦਮ ‘ਤੇ ਅਗਵਾ ਕੀਤਾ ਸਿੱਖ ਨੌਜਵਾਨ, ਨਹੀਂ ਲੱਗੀ ਸੂਹ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)