ਪੜਚੋਲ ਕਰੋ

ਕਮਿਊਨਿਟੀ ਸਿਹਤ ਕੇਂਦਰਾਂ 'ਚ 8 ਰੋਗਾਂ ਦੇ ਸਰਜਨਾਂ ਦੀ ਹੋਏਗੀ ਤਾਇਨਾਤੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਕਮਿਊਨਿਟੀ ਸਿਹਤ ਕੇਂਦਰ ਵਿੱਚ 8 ਰੋਗਾਂ ਦੇ ਸਰਜਨਾਂ ਦੀ ਤਾਇਨਾਤੀ ਕਰਨ ਦੀ ਦਿਸ਼ਾ ਵੱਲ ਠੋਸ ਕਦਮ ਪੁੱਟੇ ਜਾ ਰਹੇ ਹਨ ਜਿਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਸਰਜਨ ਵੀ ਸ਼ਾਮਲ ਹੋਵੇਗਾ।

ਅਨਿਲ ਜੈਨ
Sangrur News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਕਮਿਊਨਿਟੀ ਸਿਹਤ ਕੇਂਦਰ ਵਿੱਚ 8 ਰੋਗਾਂ ਦੇ ਸਰਜਨਾਂ ਦੀ ਤਾਇਨਾਤੀ ਕਰਨ ਦੀ ਦਿਸ਼ਾ ਵੱਲ ਠੋਸ ਕਦਮ ਪੁੱਟੇ ਜਾ ਰਹੇ ਹਨ ਜਿਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਸਰਜਨ ਵੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਸਿਹਤ ਦੇ ਖੇਤਰ ਵਿੱਚ ਸਰਵੋਤਮ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਾਕਟਰ ਵਜੋਂ ਹਮੇਸ਼ਾਂ ਸਮਰਪਣ ਭਾਵਨਾ, ਮਰੀਜ਼ਾਂ ਨਾਲ ਪਿਆਰ ਤੇ ਸਤਿਕਾਰ ਨਾਲ ਬੋਲਣ, ਵਿਸ਼ੇ ਬਾਰੇ ਡੂੰਘੀ ਜਾਣਕਾਰੀ ਰੱਖਣ, ਉਪਲਬਧਤਾ ਤੇ ਲੋਕ ਸੇਵਾ ਲਈ ਸਮਰਪਿਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਆਯੋਜਿਤ ਕਨਵੋਕੇਸ਼ਨ ਤੇ ਸਿਲਵਰ ਜੁਬਲੀ ਸਮਾਰੋਹ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਡਾ. ਗੁਰਪ੍ਰੀਤ ਕੌਰ ਧਰਮ ਪਤਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਤੇ ਪ੍ਰਧਾਨ ਡੈਂਟਲ ਕੌਂਸਲ ਆਫ ਇੰਡੀਆ ਡਾ. ਦਿਬਯੇਂਦੂ ਮਜੂਮਦਾਰ ਨੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਸਮੇਤ ਕੁੱਲ 250 ਵਿਦਿਆਰਥੀਆਂ ਨੂੰ ਇਨਾਮ ਤੇ ਡਿਗਰੀ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।


ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਸਥਾਪਨਾ ਦੇ 25 ਵਰ੍ਹਿਆਂ ਵਿੱਚ ਅਨੇਕਾਂ ਚੁਣੌਤੀਆਂ ਆਈਆਂ ਪਰ ਯੋਜਨਾਬੱਧ ਢੰਗ ਤੇ ਮਿਲਵਰਤਨ ਨਾਲ ਕੰਮ ਕੀਤਾ ਅਤੇ ਇਸ ਦੇ ਨਤੀਜੇ ਵਜੋਂ ਇਸ ਕਾਲਜ ਤੋਂ ਗਿਆਨ ਦਾ ਚਾਨਣ ਲੈਣ ਵਾਲੇ ਵਿਦਿਆਰਥੀ ਅੱਜ ਦੁਨੀਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਵਾਸੀਆਂ ਨੂੰ ਜਲਦੀ ਹੀ ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਨੂੰ ਉਨ੍ਹਾਂ ਦੇ ਪਿਤਾ ਭਗਵਾਨ ਦਾਸ ਅਰੋੜਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਜੂਨ 1996 ਵਿੱਚ ਡਾ. ਵਿਕਰਮ ਸ਼ਰਮਾ ਤੇ ਅਸ਼ੋਕ ਕੁਮਾਰ ਬਾਂਸਲ ਨਾਲ ਮਿਲ ਕੇ ਆਰੰਭਿਆ ਸੀ ਜੋ ਕਿ ਅੱਜ ਇੱਕ ਵੱਡੇ ਰੁੱਖ ਵਜੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਫ਼ਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਸ਼ੁਰੂਆਤ ਬੈਚਲਰ ਆਫ ਡੈਂਟਲ ਸਰਜਰੀ ਕੋਰਸ ਨਾਲ ਹੋਈ ਤੇ ਉਦੋਂ ਤੋਂ ਹੁਣ ਤੱਕ ਇਹ ਬੀਡੀਐਸ ਅਤੇ  ਵਿਸ਼ੇਸ਼ਤਾਵਾਂ ਵਿੱਚ ਐਮਡੀਐਸ ਕੋਰਸਾਂ ਵਿੱਚ 17 ਸੀਟਾਂ ਦੇ ਮੀਲ ਪੱਥਰ ਤੱਕ ਪਹੁੰਚ ਗਿਆ ਹੈ। 

ਉਨ੍ਹਾਂ ਕਿਹਾ ਕਿ ਸੰਸਥਾਪਕ ਚੇਅਰਮੈਨ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਇੱਕ ਮਲਟੀਸਪੈਸਲਿਟੀ ਜਨਰਲ ਹਸਪਤਾਲ, ਭਗਵਾਨ ਦਾਸ ਅਰੋੜਾ ਮੈਮੋਰੀਅਲ ਹਸਪਤਾਲ  ਸੁਨਾਮ ਅਤੇ ਆਸ ਪਾਸ ਦੇ ਖੇਤਰਾਂ ਦੀ ਗਰੀਬ ਪੇਂਡੂ ਆਬਾਦੀ ਨੂੰ ਅਤਿ ਆਧੁਨਿਕ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ ਗਈ ਸੀ ਜੋ ਵਿਦਿਆਰਥੀਆਂ ਨੂੰ ਏਐਨਐਮ ਤੇ ਜੀਐਨਐਮ ਕੋਰਸ ਪ੍ਰਦਾਨ ਕਰਦੀ ਹੈ।

ਇਸ ਤੋਂ ਪਹਿਲਾਂ ਸਮਾਗਮ ਦਾ ਆਗਾਜ਼ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ ਜਦਕਿ ਸਮਾਗਮ ਦੌਰਾਨ ਸੋਵੀਨਰ ਰਿਲੀਜ਼ ਕਰਨ ਦੀ ਰਸਮ ਤੋਂ ਬਾਅਦ ਕਾਲਜ ਪ੍ਰਬੰਧਕਾਂ ਦੀ ਤਰਫੋਂ ਵੱਖ-ਵੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜਿਆ ਗਿਆ। ਮੌਜੂਦਾ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Advertisement
ABP Premium

ਵੀਡੀਓਜ਼

CM Bhagwant Mann ਦੇ ਬਿਆਨ 'ਤੇ ਭੜਕੇ Bikram MajithiyaFREE Apple Watch! ਫਰੀ ਵਿੱਚ ਮਿਲ ਰਹੀ ਹੈ Apple Watch,ਐਪਲ ਵਾਚ ਪਸੰਦ ਹੈ ਤਾਂ ਦੇਖੋ ਵੀਡੀਓ,Allu Arjun Arrested: ਝੁਕ ਗਿਆ ਪੁਸ਼ਪਾ ! ਸਾਊਥ ਦੇ ਸੁਪਰਸਟਾਰ Allu Arjun ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰਸੁਪਰੀਮ ਕੋਰਟ 'ਚ ਗੁੰਜਿਆ ਡਲੇਵਾਲ ਦੇ ਮਰਨ ਵਰਤ ਦਾ ਮਾਮਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ਜਨਵਰੀ 2025 ਤੋਂ ਸ਼ੁਰੂ ਹੋਵੇਗਾ ਇਨ੍ਹਾਂ ਤਾਰੀਖਾਂ 'ਤੇ ਪੈਦਾ ਹੋਏ ਲੋਕਾਂ ਦਾ ਸੁਨਹਿਰੀ ਸਮਾਂ! ਜਾਣੋ ਡਿਟੇਲ
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
ICC Champions Trophy: 'ਹਾਈਬ੍ਰਿਡ ਮਾਡਲ' 'ਤੇ ਹੀ ਹੋਵੇਗੀ ਚੈਂਪੀਅਨਸ ਟਰਾਫੀ, ICC ਨੇ ਲਾਈ ਮੋਹਰ, ਜਾਣੋ ਕਿੱਥੇ ਖੇਡੇ ਜਾਣਗੇ ਭਾਰਤ ਤੇ ਪਾਕਿਸਤਾਨ ਦੇ ਮੈਚ ?
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrest: ਅੱਲੂ ਅਰਜੁਨ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ, ਮ੍ਰਿਤਕ ਔਰਤ ਦਾ ਪਤੀ ਵੀ ਕੇਸ ਵਾਪਸ ਲੈਣ ਲਈ ਤਿਆਰ
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Allu Arjun Arrested: ਅੱਲੂ ਅਰਜੁਨ ਨੂੰ ਵੱਡਾ ਝਟਕਾ ! ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ 'ਪੁਸ਼ਪਾ'
Blast in Punjab: ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ,  ਖਾਲਿਸਤਾਨੀਆਂ ਨੇ ਲਈ ਜ਼ਿੰਮੇਵਾਰੀ, ਪੁਲਿਸ ਨੂੰ ਵਾਰਨਿੰਗ
Blast in Punjab: ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ,  ਖਾਲਿਸਤਾਨੀਆਂ ਨੇ ਲਈ ਜ਼ਿੰਮੇਵਾਰੀ, ਪੁਲਿਸ ਨੂੰ ਵਾਰਨਿੰਗ
Punjab News: ਪੰਜਾਬ 'ਚ 10 ਫੀਸਦੀ ਮਹਿੰਗੀ ਹੋ ਸਕਦੀ ਬਿਜਲੀ, ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ
Punjab News: ਪੰਜਾਬ 'ਚ 10 ਫੀਸਦੀ ਮਹਿੰਗੀ ਹੋ ਸਕਦੀ ਬਿਜਲੀ, ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ
Jagjit Singh Dallewal: ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ, ਦਿੱਤੀ ਜਾਵੇ ਡਾਕਟਰੀ ਸਹੂਲਤ, ਕੁਝ ਖਾਣ ਲਈ ਨਾ ਕੀਤਾ ਜਾਵੇ ਮਜਬੂਰ- ਸੁਪਰੀਮ ਕੋਰਟ
Jagjit Singh Dallewal: ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਜ਼ਿਆਦਾ ਜ਼ਰੂਰੀ, ਦਿੱਤੀ ਜਾਵੇ ਡਾਕਟਰੀ ਸਹੂਲਤ, ਕੁਝ ਖਾਣ ਲਈ ਨਾ ਕੀਤਾ ਜਾਵੇ ਮਜਬੂਰ- ਸੁਪਰੀਮ ਕੋਰਟ
Punjab News: ਟਾਸ ਰਾਹੀਂ ਸਰਪੰਚੀ ਸਹੀ ਨਹੀਂ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
Punjab News: ਟਾਸ ਰਾਹੀਂ ਸਰਪੰਚੀ ਸਹੀ ਨਹੀਂ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
Embed widget