ਪੜਚੋਲ ਕਰੋ

Sangrur News: ਪਤਨੀ ਨੇ ਕਰਵਾਇਆ ਹੋਰ ਵਿਆਹ ਤਾਂ ਖਫਾ ਬੰਦੇ ਨੇ ਵੱਢ ਸੁੱਟਿਆ ਸਹੁਰਾ ਪਰਿਵਾਰ, ਸਾਲੀ ਦੀ ਮੌਤ, ਸਾਲਾ ਤੇ ਸਾਂਢੂ ਗੰਭੀਰ

Sangrur News: ਮਾਲੇਰਕੋਟਲਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜੀਜੇ ਨੇ ਆਪਣੀ ਸਾਲੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ।

Sangrur News: ਮਾਲੇਰਕੋਟਲਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜੀਜੇ ਨੇ ਆਪਣੀ ਸਾਲੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਆਪਣੇ ਸਾਲੇ ਤੇ ਸਾਂਢੂ ਉਪਰ ਵੀ ਹਮਲਾ ਕਰਕੇ ਜਖ਼ਮੀ ਕਰ ਦਿੱਤਾ। ਮੁਲਜ਼ਮ ਨੇ ਇਹ ਹਮਲਾ ਪਤਨੀ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਨਾਰਾਜ਼ ਹੋ ਕੇ ਕੀਤਾ।

ਹਾਸਲ ਜਾਣਕਾਰੀ ਮੁਤਾਬਕ ਤਲਾਕ ਤੋਂ ਬਾਅਦ ਪਤਨੀ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਨਾਰਾਜ਼ ਹੋਏ ਵਿਅਕਤੀ ਨੇ ਰਾਤ ਵੇਲੇ ਝੁੱਗੀ ’ਚ ਸੌਂ ਰਹੀ ਆਪਣੀ ਸਾਲੀ, ਸਾਂਢੂ ਤੇ ਸਾਲੇ ’ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਸਾਲੀ ਦੀ ਮੌਤ ਹੋ ਗਈ, ਜਦਕਿ ਸਾਲਾ ਤੇ ਸਾਂਢੂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਕਰਵਾਇਆ ਗਿਆ। ਉੱਥੇ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਬਾਅਦ ’ਚ ਪੀਜੀਆਈ ਰੈਫਰ ਕਰ ਦਿੱਤਾ ਹੈ।

ਹਾਸਲ ਜਾਣਕਾਰੀ ਮੁਤਾਬਕ ਰਾਜ ਕੁਮਾਰ ਪੁੱਤਰ ਸੁੱਖਾ ਨਿਵਾਸੀ ਬਲਾਚੌਰ ਐਸਬੀਐਸ ਨਗਰ ਦਾ ਵਿਆਹ ਮਾਲੇਰਕੋਟਲਾ ਦੀ ਰੱਜੀ ਨਾਂ ਦੀ ਲੜਕੀ ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਇਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਕਰ ਦਿੱਤਾ। ਇਸ ਤੋਂ ਰਾਜ ਕੁਮਾਰ ਨਾਰਾਜ਼ ਸੀ।

ਇਹ ਵੀ ਪੜ੍ਹੋ: SYL War: ਸੀਐਮ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਪ੍ਰਤਾਪ ਬਾਜਵਾ ਵੀ ਹੋਏ ਸਿੱਧੇ, ਖੇਤਾਂ 'ਚ ਪਾਣੀ ਲਾਉਣ ਵਾਲੀ ਗੱਲ 'ਤੇ ਕੱਸਿਆ ਤੰਜ  

ਉਹ ਬਦਲਾ ਲੈਣ ਲਈ ਬਲਾਚੌਰ ਤੋਂ ਮਾਲੇਰਕੋਟਲਾ ਪੁੱਜਾ ਤੇ ਅੱਧੀ ਰਾਤ ਤਕ ਸ਼ਰਾਬ ਪੀ ਕੇ ਘੁੰਮਦਾ ਰਿਹਾ। ਰਾਤ ਕਰੀਬ ਦੋ ਵਜੇ ਦੇ ਆਸਪਾਸ ਉਸ ਨੇ ਸਰੋਦ ਰੋਡ ਸਾਹਮਣੇ ਝੁੱਗੀਆਂ ’ਚ ਸੌਂ ਰਹੇ ਆਪਣੇ ਸਹੁਰਾ ਪਰਿਵਾਰ ’ਤੇ ਕੁਹਾੜੀ ਨਲਾ ਹਮਲਾ ਕਰ ਦਿੱਤਾ। ਮੰਜੇ ’ਤੇ ਦੋ ਬੱਚੀਆਂ ਨਾਲ ਸੌਂ ਰਹੀ ਸਾਲੀ ਮੀਨਾ ਦੇ ਸਿਰ ’ਤੇ ਕੁਹਾੜੀ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਉਸ ਤੋਂ ਬਾਅਦ ਮੀਨਾ ਦੇ ਪਤੀ ਹਨੀ ਤੇ ਛੋਟੇ ਸਾਲੇ ਰਵੀ ਦੇ ਸਿਰ ’ਤੇ ਵਾਰ ਕੀਤੇ। ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਰੌਲ਼ਾ ਪਾਉਣ ’ਤੇ ਆਸਪਾਸ ਦੇ ਲੋਕ ਜਮ੍ਹਾਂ ਹੋ ਗਏ। ਉਨ੍ਹਾਂ ਮੁਲਜ਼ਮ ਰਾਜ ਕੁਮਾਰ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਲਿਆ। ਇਸ ਤੋਂ ਬਾਅਦ ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਇਕਬਾਲ ਫ਼ੌਜੀ ਨੇ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਮੁਲਜ਼ਮ ਰਾਜ ਕੁਮਾਰ ਨਸ਼ੇ ’ਚ ਇੰਨਾ ਧੁੱਤ ਸੀ ਕਿ ਉਹ ਵਾਰ-ਵਾਰ ਕੰਧ ’ਚ ਆਪਣਾ ਸਿਰ ਮਾਰ ਰਿਹਾ ਸੀ।

ਮਾਲੇਰਕੋਟਲਾ ਤੇ ਰਵੀ ਦਾ ਪੀਜੀਆਈ ਚੰਡੀਗੜ੍ਹ ’ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਲੋਕਾਂ ਵੱਲੋਂ ਕੁੱਟਮਾਰ ਦੀ ਵਜ੍ਹਾ ਨਾਲ ਜ਼ਖ਼ਮੀ ਹੋਇਆ ਮੁਲਜ਼ਮ ਰਾਜ ਕੁਮਾਰ ਵੀ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਹੈ। ਪੁਲਿਸ ਨੇ ਰਾਜ ਕੁਮਾਰ ਖ਼ਿਲਾਫ਼ ਰਵੀ ਦੇ ਬਿਆਨਾਂ ਦੇ ਆਧਾਰ ’ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਨੇ ਮੌਕੇ ਤੋਂ ਹੱਤਿਆ ’ਚ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ। ਜਦੋਂ ਇਸ ਸਬੰਧੀ ਐਸਐਚਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਹੋਰ ਡੀਐਸਪੀ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ: Punjab News: ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ 'ਨਾਪਾਕ' ਰਿਸ਼ਤਾ! ਹਾਈਕੋਰਟ ਨੇ ਸਰਕਾਰ ਤੇ ਪੁਲਿਸ ਨੂੰ ਨਸੀਹਤ ਦਿੰਦਿਆਂ ਕਹਿ ਦਿੱਤੀ ਵੱਡੀ ਗੱਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'
Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-09-2024)
AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 
AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 
Advertisement
ABP Premium

ਵੀਡੀਓਜ਼

ਪੰਜਾਬ 'ਚ ਹੁਣ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀਬਜਰੰਗ ਪੂਨੀਆ ਨੂੰ ਧਮਕੀ ਮਿਲਣ 'ਤੇ CM ਨਾਇਬ ਸਿੰਘ ਸੈਣੀ ਨੇ ਕੀ ਕਿਹਾਟੀਚਰ ਦੀ ਕੁੱਟ ਤੋਂ ਸਹਿਮੇ 15 ਸਾਲ ਦੇ ਬੱਚੇ ਨੇ ਕੀਤੀ ਆਤਮਹੱਤਿਆ25 ਲੱਖ ਆਨਲਾਈਨ ਗੇਮ 'ਚ ਹਾਰੇ ਪੁੱਤ ਨੇ ਰਚੀ ਪਿਉ ਦੇ ਕਤਲ ਦੀ ਸਾਜ਼ਿਸ਼,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'
Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-09-2024)
AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 
AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 
BSNL ਨੇ ਪੇਸ਼ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ, ਰੋਜ਼ 1GB ਹਾਈ-ਸਪੀਡ ਡਾਟਾ
BSNL ਨੇ ਪੇਸ਼ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ, ਰੋਜ਼ 1GB ਹਾਈ-ਸਪੀਡ ਡਾਟਾ
Ram Rahim: ਮਰਡਰ ਕੇਸ 'ਚੋਂ ਬਰੀ ਰਾਮ ਰਹੀਮ ਦੀਆਂ ਵੱਧੀਆਂ ਮੁਸ਼ਕਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਆਹ ਹੈ ਪੂਰਾ ਮਾਮਲਾ 
Ram Rahim: ਮਰਡਰ ਕੇਸ 'ਚੋਂ ਬਰੀ ਰਾਮ ਰਹੀਮ ਦੀਆਂ ਵੱਧੀਆਂ ਮੁਸ਼ਕਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਆਹ ਹੈ ਪੂਰਾ ਮਾਮਲਾ 
GST Council Meeting: ਕੈਂਸਰ ਦੀਆਂ ਦਵਾਈਆਂ ਦੇ ਘਟਣਗੇ ਭਾਅ, ਨਮਕੀਨ ਸਨੈਕਸ ਹੋਣਗੇ ਸਸਤੇ, ਜਾਣੋ GST ਕੌਂਸਲ ਦੀ ਮੀਟਿੰਗ ਦੇ ਅਹਿਮ ਫੈਸਲੇ
ਕੈਂਸਰ ਦੀਆਂ ਦਵਾਈਆਂ ਦੇ ਘਟਣਗੇ ਭਾਅ, ਨਮਕੀਨ ਸਨੈਕਸ ਹੋਣਗੇ ਸਸਤੇ, ਜਾਣੋ GST ਕੌਂਸਲ ਦੀ ਮੀਟਿੰਗ ਦੇ ਅਹਿਮ ਫੈਸਲੇ
ਅਜੋਕੇ ਸਮੇਂ ਮੁਸਲਿਮ ਨੋਜਵਾਨਾਂ ਲਈ ਉੱਚ ਸਿੱਖਿਆ ਦਾ ਮਹੱਤਵ ਕਿੰਨਾ ਜਰੂਰੀ
ਅਜੋਕੇ ਸਮੇਂ ਮੁਸਲਿਮ ਨੋਜਵਾਨਾਂ ਲਈ ਉੱਚ ਸਿੱਖਿਆ ਦਾ ਮਹੱਤਵ ਕਿੰਨਾ ਜਰੂਰੀ
Embed widget