SYL War: ਸੀਐਮ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਪ੍ਰਤਾਪ ਬਾਜਵਾ ਵੀ ਹੋਏ ਸਿੱਧੇ, ਖੇਤਾਂ 'ਚ ਪਾਣੀ ਲਾਉਣ ਵਾਲੀ ਗੱਲ 'ਤੇ ਕੱਸਿਆ ਤੰਜ
Debate with CM - ''ਮਹਾਰਾਜਾ ਸਤੋਜ ਜਦੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ SYL ਦੇ ਸਰਵੇਖਣ ਲਈ ਟੀਮ ਪੰਜਾਬ ਆਵੇਗੀ ਸਭ ਤੋਂ ਪਹਿਲਾਂ ਉਸ 'ਤੇ ਆਪਣੀ ਪਾਰਟੀ ਅਤੇ ਸਰਕਾਰ ਦਾ ਸਟੈਂਡ ਸਪੱਸ਼ਟ ਕਰੋ। ਕੀ ਤੁਸੀਂ ਉਸ ਸਰਵੇਖਣ ਨੂੰ ਰੋਕਣ ਵਿੱਚ ਸਹਾਈ
Debate with CM on 1st November - SYL ਨਹਿਰ ਨੂੰ ਲੈ ਕੇ ਜੋ ਪੰਜਾਬ ਵਿੱਚ ਸਿਆਸੀ ਭੂਚਾਲ ਆਇਆ ਹੋਇਆ। ਇਸ ਦਰਮਿਆਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੇਰੇ ਇੱਕ ਟਵੀਟ ਕਰਕੇ ਇਸ ਨੂੰ ਹੋਰ ਤੇਜ਼ ਕਰ ਦਿੱਤਾ। ਆਪਣੇ ਵਿਰੋਧੀਆਂ ਨੂੰ ਸੀਐਮ ਭਗਵੰਤ ਮਾਨ ਨੇ ਕੁਰਸੀਨਾਮੇ ਲੈ ਕੇ ਆਉਣ ਦੀ ਗੱਲ ਕਹੀ ਤਾਂ ਇਸ ਦਾ ਜਵਾਬ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵੀਟ ਕਰਕੇ ਦਿੱਤਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਲਿਖਿਆ ਕਿ - ''ਮਹਾਰਾਜਾ ਸਤੋਜ ਜਦੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ SYL ਦੇ ਸਰਵੇਖਣ ਲਈ ਟੀਮ ਪੰਜਾਬ ਆਵੇਗੀ ਸਭ ਤੋਂ ਪਹਿਲਾਂ ਉਸ 'ਤੇ ਆਪਣੀ ਪਾਰਟੀ ਅਤੇ ਸਰਕਾਰ ਦਾ ਸਟੈਂਡ ਸਪੱਸ਼ਟ ਕਰੋ। ਕੀ ਤੁਸੀਂ ਉਸ ਸਰਵੇਖਣ ਨੂੰ ਰੋਕਣ ਵਿੱਚ ਸਹਾਈ ਹੋਵੋਗੇ ਅਤੇ ਦੱਸੋ ਤੁਹਾਡੀ ਕਾਨੂੰਨੀ ਟੀਮ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦੀ ਸ਼ਾਹ ਰਗ ਪਾਣੀਆਂ 'ਤੇ ਪੰਜਾਬ ਦਾ ਪੱਖ ਕਮਜ਼ੋਰ ਕਿਉਂ ਕੀਤਾ?
ਤੁਹਾਡੇ ਪਿੰਡ ਦੇ ਲੋਕ ਚਰਚਾ ਕਰਦੇ ਨੇ ਕਿ ਜਦੋਂ ਤੁਸੀਂ ਖਾਲ 'ਤੇ ਡਿਊਟੀ ਕਰਦੇ ਸੀ ਤਾਂ ਅਕਸਰ ਸ਼ਾਮ ਨੂੰ ਲੋਕ ਤੂਹਾਨੂੰ ਖ਼ੇਤ ਤੋਂ ਚੁੱਕ ਕੇ ਘਰ ਛੱਡ ਕੇ ਆਉਂਦੇ ਸੀ। ਦੇਖੀਂ ਕਿਤੇ ਹੁਣ ਫਿਰ ਉਸੇ ਤਰ੍ਹਾਂ ਪੰਜਾਬ ਦਾ ਪਾਣੀ ਤੁਹਾਡੇ ਨੱਕ ਥੱਲਿਓਂ ਹਰਿਆਣਾ ਵਿੱਚ ਨਾ ਜਾ ਵੜੇ ਜਿਵੇਂ ਗੁਆਂਢੀ ਤੁਹਾਡੀ ਟੱਲੀ ਹੋਏ ਦੀ ਪਾਣੀ ਦੀ ਵਾਰੀ ਲਾ ਜਾਂਦੇ ਸੀ।
"ਭਗਵੰਤ ਸ਼ਾਹ" ਜੇਕਰ ਤੁਹਾਨੂੰ ਰਤਾ ਕੁ ਵੀ ਸ਼ਰਮ ਹੁੰਦੀ ਤਾਂ ਤੁਸੀਂ ਪੰਜਾਬ ਨੂੰ ਸੁੰਨਾਂ ਛੱਡ ਕੇ ਆਪਣੇ ਆਕਾ ਦਾ ਡਰਾਈਵਰ ਬਣਕੇ ਨਿੱਤ ਨਿੱਤ ਪੰਜਾਬ ਦਾ ਜਹਾਜ਼ ਦੂਜੇ ਰਾਜਾਂ ਵਿੱਚ ਨਾ ਘੁਮਾਉਂਦੇ। ਕੀ ਇਹ ਪੰਜਾਬ ਦੇ ਖਜ਼ਾਨੇ ਦੀ ਲੁੱਟ ਨਹੀਂ?
ਪੰਜਾਬ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ।''
ਅੱਜ ਸਵੇਰੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ - ''ਮਾਣਯੋਗ ਸੁਨੀਲ ਜਾਖੜ ਜੀ , ਸੁਖਬੀਰ ਬਾਦਲ ਜੀ , ਬਾਜਵਾ ਜੀ ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ.,ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ..ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ ,,ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ..ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ ..1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ…''