ਇੰਡੀਗੋ ਦਾ ਸੰਕਟ ਜਾਰੀ, 100 ਤੋਂ ਵੱਧ ਉਡਾਣਾਂ ਰੱਦ, ਕਈ ਸ਼ਹਿਰਾਂ ਦੀ ਹਵਾਈ ਸੇਵਾ ਠੱਪ; ਇੱਥੇ ਵੇਖੋ ਲਿਸਟ, ਯਾਤਰੀ ਪ੍ਰੇਸ਼ਾਨ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਐਤਵਾਰ ਨੂੰ ਵੀ ਵੱਡੇ ਓਪਰੇਸ਼ਨਲ ਸੰਕਟ ਦਾ ਸਾਹਮਣਾ ਕਰ ਰਹੀ ਸੀ। ਵੱਡੇ ਪੈਮਾਨੇ 'ਤੇ ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀ ਫਸ ਗਏ ਅਤੇ ਕਈ ਏਅਰਪੋਰਟਾਂ 'ਤੇ ਹੰਗਾਮਾ ਮਾਹੌਲ ਬਣ ਗਿਆ।

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਐਤਵਾਰ ਨੂੰ ਵੀ ਵੱਡੇ ਓਪਰੇਸ਼ਨਲ ਸੰਕਟ ਦਾ ਸਾਹਮਣਾ ਕਰ ਰਹੀ ਸੀ। ਵੱਡੇ ਪੈਮਾਨੇ 'ਤੇ ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀ ਫਸ ਗਏ ਅਤੇ ਕਈ ਏਅਰਪੋਰਟਾਂ 'ਤੇ ਹੰਗਾਮਾ ਮਾਹੌਲ ਬਣ ਗਿਆ। ਦਿੱਲੀ, ਮੁੰਬਈ, ਹੈਦਰਾਬਾਦ, ਲੁਧਿਆਣਾ, ਚੰਡੀਗੜ੍ਹ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਉਡਾਣਾਂ ਰੱਦ ਹੋ ਰਹੀਆਂ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਬਿਨਾਂ ਪਹਿਲਾਂ ਸੂਚਨਾ ਦੇ ਉਡਾਣਾਂ ਰੱਦ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ।
ਦਿੱਲੀ ਏਅਰਪੋਰਟ ਤੋਂ ਕਈ ਮੁੱਖ ਉਡਾਣਾਂ ਰੱਦ
ਦਿੱਲੀ ਤੋਂ ਕਈ ਵੱਡੇ ਸ਼ਹਿਰਾਂ ਲਈ ਉਡਾਣਾਂ ਅੱਜ ਰੱਦ ਕਰ ਦਿੱਤੀਆਂ ਗਈਆਂ। ਇਹਨਾਂ ਵਿੱਚ ਸ਼ਾਮਲ ਹਨ:
ਦਿੱਲੀ ਤੋਂ ਬੈਂਗਲੋਰੂ - ਰੱਦ
ਦਿੱਲੀ ਤੋਂ ਜੈਪੁਰ - ਰੱਦ
ਦਿੱਲੀ ਤੋਂ ਨਾਗਪੁਰ - ਰੱਦ
ਦਿੱਲੀ ਤੋਂ ਗ਼ਵਾਲੀਅਰ - ਰੱਦ
ਦਿੱਲੀ ਤੋਂ ਚੇਨਈ - ਰੱਦ
ਹੋਰ ਉਡਾਣਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ
ਹੈਦਰਾਬਾਦ ਏਅਰਪੋਰਟ ‘ਤੇ ਸਭ ਤੋਂ ਵੱਡਾ ਸੰਕਟ, 115 ਉਡਾਣਾਂ ਰੱਦ
ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ, ਸ਼ਮਸ਼ਾਬਾਦ ‘ਤੇ ਸਥਿਤੀ ਗੰਭੀਰ ਬਣੀ ਹੋਈ ਹੈ। ਇੱਥੇ ਇੰਡੀਗੋ ਨੇ ਅੱਜ ਕੁੱਲ 115 ਉਡਾਣਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਵਿੱਚ ਸ਼ਾਮਲ ਹਨ:
54 ਆਗਮਨ ਵਾਲੀਆਂ ਫਲਾਈਟਾਂ
61 ਪ੍ਰਸਥਾਨ ਵਾਲੀਆਂ ਫਲਾਈਟਾਂ
ਸਵੇਰੇ-ਸਵੇਰੇ ਲਈ ਗਏ ਇਸ ਫੈਸਲੇ ਤੋਂ ਯਾਤਰੀਆਂ ਨੂੰ ਕੋਈ ਜਾਣਕਾਰੀ ਨਹੀਂ ਸੀ, ਜਿਸ ਕਾਰਨ ਏਅਰਪੋਰਟ ‘ਤੇ ਲੰਬੀਆਂ ਕਤਾਰਾਂ, ਭੀੜ ਅਤੇ ਸ਼ਿਕਾਇਤਾਂ ਦਾ ਸਿਲਸਿਲਾ ਜਾਰੀ ਹੈ।
ਲਖਨਊ ਏਅਰਪੋਰਟ ‘ਤੇ ਵੀ ਪ੍ਰਭਾਵ, ਯਾਤਰੀਆਂ ਦੀਆਂ ਕਤਾਰਾਂ ਲੱਗੀਆਂ
ਲਖਨਊ ਵਿੱਚ ਵੀ ਉਡਾਣਾਂ ਰੱਦ ਹੋਣ ਦੀ ਸਥਿਤੀ ਬਣੀ ਹੋਈ ਹੈ। ਇੱਥੇ ਅੱਜ ਇੰਡੀਗੋ ਦੀਆਂ 5 ਉਡਾਣਾਂ ਰੱਦ ਕੀਤੀਆਂ ਗਈਆਂ। ਏਅਰਪੋਰਟ ‘ਤੇ ਇੰਡੀਗੋ ਕਾਊਂਟਰ ‘ਤੇ ਯਾਤਰੀਆਂ ਦੀ ਲੰਬੀ ਲਾਈਨਾਂ ਦੇਖਣ ਨੂੰ ਮਿਲੀਆਂ। ਯਾਤਰੀਆਂ ਦਾ ਦਾਵਾ ਹੈ ਕਿ ਉਨ੍ਹਾਂ ਨੂੰ ਸਮੇਂ ‘ਤੇ ਸਹੀ ਜਾਣਕਾਰੀ ਵੀ ਨਹੀਂ ਦਿੱਤੀ ਗਈ।
ਮੁੰਬਈ ਏਅਰਪੋਰਟ ਤੋਂ 8 ਉਡਾਣਾਂ ਰੱਦ
ਮੁੰਬਈ ਏਅਰਪੋਰਟ ‘ਤੇ ਵੀ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੇ ਹੁਣ ਤੱਕ ਇੰਡੀਗੋ ਦੀਆਂ 8 ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ। ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਸ਼ਾਮਲ ਹਨ:
ਮੁੰਬਈ–ਗੋਵਾ
ਮੁੰਬਈ–ਜਬਲਪੁਰ
ਮੁੰਬਈ–ਅਹਿਮਦਾਬਾਦ
ਮੁੰਬਈ–ਮਦੁਰੈ
ਮੁੰਬਈ–ਅਯੋਧਿਆ ਧਾਮ
ਮੁੰਬਈ–ਪਟਨਾ
ਮੁੰਬਈ–ਕਾਨਪੁਰ
ਮੁੰਬਈ–ਗੋਰਨਖਪੁਰ
ਹਾਲਾਂਕਿ, ਮੁੰਬਈ–ਬੈਂਗਲੋਰੂ ਦੀ ਉਡਾਣ ਅਤੇ ਲਗਭਗ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਸਮੇਂ 'ਤੇ ਚੱਲ ਰਹੀਆਂ ਹਨ।
ਚੰਡੀਗੜ੍ਹ ਵਿੱਚ ਵੀ ਓਪਰੇਸ਼ਨ ਪ੍ਰਭਾਵਿਤ
ਚੰਡੀਗੜ੍ਹ ਏਅਰਪੋਰਟ ਤੋਂ ਵੀ ਇੰਡੀਗੋ ਦੀਆਂ 3 ਉਡਾਣਾਂ ਰੱਦ ਕੀਤੀਆਂ ਗਈਆਂ। ਯਾਤਰੀਆਂ ਨੂੰ ਵਿਕਲਪਿਕ ਉਡਾਣਾਂ ਅਤੇ ਰਿਫੰਡ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਯਾਤਰੀਆਂ ਵਿੱਚ ਨਾਰਾਜ਼ਗੀ
ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ ਸਾਫ਼ ਦਿੱਖ ਰਹੀ ਹੈ। ਕਈ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ 'ਤੇ ਜਾਣਕਾਰੀ ਨਹੀਂ ਦਿੱਤੀ ਗਈ, ਬੁਕਿੰਗ ਦਾ ਪੈਸਾ ਵਾਪਸ ਮਿਲਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਵਿਕਲਪਿਕ ਉਡਾਣਾਂ ਦਾ ਕਿਰਾਇਆ ਬਹੁਤ ਵਧ ਗਿਆ ਹੈ। ਇੰਡੀਗੋ ਨੇ ਯਾਤਰੀਆਂ ਤੋਂ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਸਥਿਤੀ ਜਲਦੀ ਸਧਾਰਨ ਕਰ ਦਿੱਤੀ ਜਾਏਗੀ।






















