Sangrur: 8 ਵਜੇ ਤੋਂ ਗਿਣਤੀ ਹੋਵੇਗੀ ਸ਼ੁਰੂ, ਸਵੇਰੇ 9 ਵਜੇ ਆਵੇਗਾ ਪਹਿਲਾ ਰੁਝਾਨ, 1 ਵਜੇ ਤੱਕ ਨਤੀਜਾ ਲੱਗ ਜਾਵੇਗਾ ਪਤਾ
Sangrur Lok Sabha Seat: ਸੰਗਰੂਰ ਲੋਕ ਸਭਾ ਸੀਟ 'ਤੇ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਪਹਿਲਾ ਰੁਝਾਨ ਇਕ ਘੰਟੇ ਬਾਅਦ ਆਉਣਾ ਸ਼ੁਰੂ ਹੋਵੇਗਾ, ਜਦੋਂ ਕਿ ਜਿੱਤ-ਹਾਰ ਦੀ ਸਥਿਤੀ ਦੁਪਹਿਰ 1 ਵਜੇ ਤੱਕ ਸਪੱਸ਼ਟ ਹੋ ਜਾਵੇਗੀ।
Sangrur Lok Sabha Seat: ਸੰਗਰੂਰ ਲੋਕ ਸਭਾ ਸੀਟ 'ਤੇ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਪਹਿਲਾ ਰੁਝਾਨ ਇਕ ਘੰਟੇ ਬਾਅਦ ਆਉਣਾ ਸ਼ੁਰੂ ਹੋਵੇਗਾ, ਜਦੋਂ ਕਿ ਜਿੱਤ-ਹਾਰ ਦੀ ਸਥਿਤੀ ਦੁਪਹਿਰ 1 ਵਜੇ ਤੱਕ ਸਪੱਸ਼ਟ ਹੋ ਜਾਵੇਗੀ, ਜਦਕਿ ਅੰਤਿਮ ਨਤੀਜੇ ਦੁਪਹਿਰ 3 ਵਜੇ ਤੱਕ ਆ ਜਾਣਗੇ। ਸਵੇਰੇ 8 ਵਜੇ ਸਭ ਤੋਂ ਪਹਿਲਾਂ ਬੈਲਟ ਬਾਕਸਾਂ ਦੀ ਗਿਣਤੀ ਕੀਤੀ ਜਾਵੇਗੀ। ਸੰਗਰੂਰ ਅਤੇ ਬਰਨਾਲਾ ਵਿੱਚ ਵੋਟਾਂ ਦੀ ਗਿਣਤੀ ਲਈ 14-14 ਟੇਬਲ ਲਗਾਏ ਗਏ ਹਨ। ਕੁੱਲ 17 ਗੇੜਾਂ ਦੀ ਗਿਣਤੀ ਹੋਵੇਗੀ। ਹਰੇਕ ਗਿਣਤੀ ਕੇਂਦਰ ਵਿੱਚ ਇੱਕ ਸੁਪਰਵਾਈਜ਼ਰ, ਮਾਈਕ ਆਬਜ਼ਰਵਰ ਅਤੇ ਸਹਾਇਕ ਸਟਾਫ਼ ਹੋਵੇਗਾ। ਗਿਣਤੀ ਵਾਲੇ ਖੇਤਰ ਵਿੱਚ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਹੈ।
ਇੱਥੇ ਕੋਈ ਵੀ ਮੋਬਾਈਲ ਨਹੀਂ ਲਿਆ ਸਕਦਾ, ਇੱਥੋਂ ਤੱਕ ਕਿ ਗਿਣਤੀ ਕਕਨ ਵਾਲੇ ਕਰਮਚਾਰੀਆਂ ਕੋਲ ਵੀ ਮੋਬਾਈਲ ਨਹੀਂ ਹੋਣਗੇ। ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਤੋਂ ਇਲਾਵਾ ਕਾਊਂਟਿੰਗ ਹਾਲ ਨੂੰ ਤਾਰਾਂ ਦੀ ਜਾਲੀ ਨਾਲ ਢੱਕਿਆ ਗਿਆ ਹੈ। ਚੋਣ ਕਮਿਸ਼ਨ ਦੇ ਕਾਰਡ ਤੋਂ ਬਿਨਾਂ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
ਸੰਗਰੂਰ ਅਤੇ ਬਰਨਾਲਾ ਵਿੱਚ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦੇਸ਼ ਭਗਤ ਕਾਲਜ ਬਰਡਵਾਲ, ਸੰਗਰੂਰ, ਧੂਰੀ ਅਤੇ ਐਸਡੀ ਕਾਲਜ ਬਰਨਾਲਾ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਅਤੇ ਈ.ਵੀ.ਐਮਜ਼ ਦੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਵੀ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਈਵੀਐਮ ਨੂੰ ਸਖ਼ਤ ਟ੍ਰਿਪਲ ਲੇਅਰ ਸੁਰੱਖਿਆ ਹੇਠ ਰੱਖਿਆ ਗਿਆ ਹੈ, ਜਿੱਥੇ ਪੰਛੀ ਵੀ ਉੱਡ ਨਹੀਂ ਸਕਦੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੋਵਾਂ ਗਿਣਤੀ ਕੇਂਦਰਾਂ 'ਤੇ ਆਉਣ ਵਾਲੇ ਲੋਕਾਂ ਨੂੰ ਪਛਾਣ ਪੱਤਰ ਅਤੇ ਪਾਸ ਜਾਰੀ ਕੀਤੇ ਹਨ। ਮੀਡੀਆ ਨੂੰ ਵੀ ਪਛਾਣ ਪੱਤਰ ਜਾਂ ਪਾਸ ਤੋਂ ਬਿਨਾਂ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।