CM Mann ਦੀ ਸੰਗਰੂਰ ਕੋਠੀ ਬਾਹਰ ਲੱਗਣ ਵਾਲੇ ਧਰਨਿਆਂ 'ਚ ਮਾਸਟਰਾਂ ਦੀ ਲਗਾਈ ਡਿਊਟੀ, ਕਾਨੂੰਨ ਵਿਵਸਥਾ ਕਰਨਗੇ ਕਾਇਮ ਤੇ ਪ੍ਰਦਰਸ਼ਨਕਾਰੀਆਂ 'ਤੇ ਰੱਖਣਗੇ ਨਜ਼ਰ
Punjab News: ਸੰਗਰੂਰ ਦੇ ਐਸਡੀਐਮ ਦੇ ਹੁਕਮਾਂ ’ਤੇ 2 ਪ੍ਰਿੰਸੀਪਲਾਂ ਅਤੇ 3 ਅਧਿਆਪਕਾਂ ਸਮੇਤ 7 ਅਧਿਕਾਰੀਆਂ ਨੂੰ ਡਿਊਟੀ ਮੈਜਿਸਟਰੇਟ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਇੱਕ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਬਾਗਬਾਨੀ ਦਾ ਇੱਕ ਡਿਪਟੀ ਡਾਇਰੈਕਟਰ ਵੀ
Punjab News: ਪੰਜਾਬ ਵਿੱਚ ਸਰਕਾਰੀ ਜਾਂ ਕੱਚੇ ਮੁਲਾਜ਼ਮਾਂ ਦੇ ਨਾਲ ਨਾਲ ਬੇਰੋਜ਼ਗਾਰ ਨੌਜਵਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤੀ ਕੋਠੀ ਦੇ ਬਾਹਰ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਹੁਣ ਇਹਨਾਂ ਧਰਨੇ ਦੌਰਾਨ ਸੁਰੱਖਿਆ ਲਈ ਪੁਲਿਸ ਤੋਂ ਇਲਾਵਾ ਸਰਕਾਰੀ ਅਧਿਆਪਕਾਂ ਦੀ ਵੀ ਡਿਊਟੀ ਲਗਾਈ ਜਾਵੇਗੀ। ਇਹਨਾਂ ਸਰਕਾਰੀ ਮਾਸਟਰਾਂ ਨੂੰ ਹੁਣ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਜ਼ਿਲ੍ਹਾ ਸੰਗਰੂਰ ਵਿੱਚ ਅਜਿਹੇ ਹੁਕਮ ਜਾਰੀ ਕੀਤੇ ਹਨ।
ਸੰਗਰੂਰ ਦੇ ਐਸਡੀਐਮ ਦੇ ਹੁਕਮਾਂ ’ਤੇ 2 ਪ੍ਰਿੰਸੀਪਲਾਂ ਅਤੇ 3 ਅਧਿਆਪਕਾਂ ਸਮੇਤ 7 ਅਧਿਕਾਰੀਆਂ ਨੂੰ ਡਿਊਟੀ ਮੈਜਿਸਟਰੇਟ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਇੱਕ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਬਾਗਬਾਨੀ ਦਾ ਇੱਕ ਡਿਪਟੀ ਡਾਇਰੈਕਟਰ ਵੀ ਸ਼ਾਮਲ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ ’ਤੇ ਸੰਗਰੂਰ ਜ਼ਿਲ੍ਹੇ ਵਿੱਚ ਰੋਸ ਮੁਜ਼ਾਹਰੇ ਹੁੰਦੇ ਹਨ। ਇੱਥੇ ਮੁੱਖ ਮੰਤਰੀ ਅਤੇ ਵੀ.ਵੀ.ਆਈ.ਪੀ. ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਇਸ ਲਈ ਸੰਗਰੂਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ 7 ਅਧਿਕਾਰੀਆਂ ਨੂੰ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਕੀਤਾ ਗਿਆ ਹੈ।
ਇੱਥੇ ਡੀਟੀਐਫ ਸੂਬਾ ਪ੍ਰਧਾਨ ਵਿਕਰਮ ਸਿੰਘ ਦੇਵ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਨੂੰ ਸਿੱਖਿਆ ਤੋਂ ਬਿਨਾਂ ਹੋਰ ਕੰਮਾਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਸੀ ਪਰ ਹੁਣ ਅਧਿਆਪਕਾਂ ਨੂੰ ਧਰਨੇ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ।
ਹੁਣ ਨਜ਼ਰ ਮਾਰਦੇ ਹਾਂ ਕਿ ਕਿਹੜੇ ਕਿਹੜੇ ਅਫ਼ਸਰਾਂ ਦੀ ਡਿਊਟੀ ਲਗਾਈ ਹੈ।
28 ਅਗਸਤ ਨੂੰ ਹਰਦੇਵ ਕੁਮਾਰ, ਪ੍ਰਿੰਸੀਪਲ ਸਰਕਾਰੀ ਸੀਸ ਸਕੂਲ ਬਾਲੀਆਂ।
29 ਅਗਸਤ ਨੂੰ ਅੰਗਰੇਜ਼ੀ ਅਧਿਆਪਕ ਹਰਬੰਸ ਸਿੰਘ ਸਰਕਾਰੀ ਸੀਸ ਸਕੂਲ ਹਰਿਆਓ।
30 ਅਗਸਤ ਨੂੰ ਜਗਦੀਸ਼ ਸ਼ਰਮਾ, ਕੰਪਿਊਟਰ ਅਧਿਆਪਕ, ਸਰਕਾਰੀ ਸੀਸ ਸਕੂਲ, ਘਰਾਚੋਂ।
31 ਅਗਸਤ ਨੂੰ ਨਿਰਵੰਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਸੰਗਰੂਰ
1 ਸਤੰਬਰ ਨੂੰ ਰਣਜੋਧ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ।
2 ਸਤੰਬਰ ਨੂੰ ਜਸਵੀਰ ਸਿੰਘ, ਕੰਪਿਊਟਰ ਅਧਿਆਪਕ, ਸੀਸ ਸਕੂਲ, ਭੱਟੀਵਾਲ ਕਲਾਂ।
3 ਸਤੰਬਰ ਨੂੰ ਪਰਮਜੀਤ ਸਿੰਘ, ਪ੍ਰਿੰਸੀਪਲ ਸਰਕਾਰੀ ਸੀਸ ਸਕੂਲ ਤੁੰਗਾ ਸੰਗਰੂਰ ਵਿੱਚ ਧਰਨਿਆਂ ਦੌਰਾਨ ਡਿਊਟੀ ਮੈਜਿਸਟ੍ਰੇਟ ਹੋਣਗੇ।