Sangrur News: ਪੰਜਾਬੀ ਆਪਣੇ ਬੱਚਿਆਂ ਨੂੰ ਧੜਾਧੜ ਵਿਦੇਸ਼ ਭੇਜ ਰਹੇ ਹਨ। ਮੁੰਡਿਆਂ ਦੇ ਨਾਲ ਹੀ ਹੁਣ ਕੁੜੀਆਂ ਵੀ ਵਿਦੇਸ਼ ਜਾ ਰਹੀਆਂ ਹਨ। ਇਸ ਦੇ ਨਾਲ ਹੀ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਵੀਡੀਓ ਮਲੇਸ਼ੀਆ ਤੋਂ ਆਇਆ ਹੈ। ਸੰਗਰੂਰ ਜ਼ਿਲ੍ਹੇ ਦੀ ਕੁੜੀ ਨੇ ਵੀਡੀਓ ਸ਼ੇਅਰ ਕਰਕੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪ੍ਰਸਾਸ਼ਨ ਚੌਕਸ ਹੋਇਆ ਹੈ।


ਹਾਸਲ ਜਾਣਕਾਰੀ ਮੁਤਾਬਕ ਲਹਿਰਾਗਾਗਾ ਨੇੜਲੇ ਪਿੰਡ ਅੜਕਵਾਸ ਨਾਲ ਸਬੰਧਤ ਲੜਕੀ ਗੁਰਵਿੰਦਰ ਕੌਰ ਮਲੇਸ਼ੀਆ ਵਿੱਚ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੈ। ਸੈਲੂਨ ਵਿੱਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉੱਥੇ ਉਸ ਤੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਕਮਰੇ ਵਿੱਚ ਨਜ਼ਰਬੰਦ ਰੱਖਿਆ ਜਾਂਦਾ ਹੈ।


ਉਸ ਨੇ ਮਲੇਸ਼ੀਆ ਤੋਂ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਉਹ ਇੱਥੇ ਸੈਲੂਨ ਦਾ ਕੰਮ ਕਰਨ ਲਈ ਆਈ ਸੀ। ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਨੇ ਉਸ ਨੂੰ ਝਾਂਸਾ ਦਿੱਤਾ ਸੀ ਕਿ ਉਸ ਦਾ ਮਲੇਸ਼ੀਆ ਵਿੱਚ ਸੈਲੂਨ ਹੈ ਅਤੇ ਉੱਥੇ ਕੰਮ ’ਤੇ ਲਗਾ ਦਿੱਤਾ ਜਾਵੇਗਾ। ਹੁਣ ਉਸ ਨੂੰ ਸਮੇਂ ’ਤੇ ਖਾਣਾ ਵੀ ਨਹੀਂ ਮਿਲ ਰਿਹਾ ਤੇ ਘਰ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ।


ਪੀੜਤ ਲੜਕੀ ਨੇ ਮੰਗ ਕੀਤੀ ਕਿ ਉਸ ਨੂੰ ਜਲਦੀ ਤੋਂ ਜਲਦੀ ਆਜ਼ਾਦ ਕਰਵਾਇਆ ਜਾਵੇ। ਇੱਥੇ ਉਸ ਦੀ ਜਾਨ ਨੂੰ ਖਤਰਾ ਹੈ। ਆਪਣੀ ਧੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਪੇ ਚਿੰਤਾ ਵਿੱਚ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਨੂੰ ਛੇਤੀ ਪੰਜਾਬ ਲਿਆਂਦਾ ਜਾਵੇ। ਪੀੜਤ ਗੁਰਵਿੰਦਰ ਕੌਰ ਦੀ ਭੈਣ ਰਾਣੀ ਕੌਰ ਨੇ ਸਬੰਧਿਤ ਏਜੰਟ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।


ਇਹ ਵੀ ਪੜ੍ਹੋ: Ludhiana News: ਪੰਜਾਬ 'ਚੋਂ ਵਿਦੇਸ਼ਾਂ 'ਚ ਅਫੀਮ ਸਪਲਾਈ! ਕੋਰੀਅਰ ਰਾਹੀਂ ਜੁਗਾੜ ਲਾ ਰਹੇ ਲੋਕ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: World’s Costliest Potato: ਸੋਨੇ-ਚਾਂਦੀ ਦੇ ਰੇਟ 'ਤੇ ਵਿਕਦਾ ਇਹ ਆਲੂ, ਸਾਲ 'ਚ ਸਿਰਫ 10 ਦਿਨ ਹੀ ਵਿਕਦਾ