ਸਰਕਾਰ ਘੱਗਰ ਦਾ ਮਸਲਾ ਹੱਲ ਕਰਨ ਲਈ ਗੰਭੀਰ - ਵਿਧਾਇਕ ਗੋਇਲ
ਘੱਗਰ ਦਰਿਆ ਦੇ ਹੱਲ ਲਈ 11 ਵਿਧਾਇਕਾਂ ‘ਤੇ ਅਧਾਰਤ ਬਣਾਈ ਗਈ ਉੱਚ ਪੱਧਰੀ ਵਿਧਾਨ ਸਭਾ ਘੱਗਰ ਕਮੇਟੀ 24 ਫਰਵਰੀ ਦਿਨ ਸ਼ੁਕਰਵਾਰ ਨੂੰ ਹਲਕਾ ਲਹਿਰਾਂ ਵਿਖੇ ਪਹੁੰਚ ਕੇ ਘੱਗਰ ਦਰਿਆ ਦਾ ਦੌਰਾ ਕਰੇਗੀ।
ਲਹਿਰਾਗਾਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੱਗਰ ਦਰਿਆ ਦੇ ਹੱਲ ਲਈ 11 ਵਿਧਾਇਕਾਂ ‘ਤੇ ਅਧਾਰਤ ਬਣਾਈ ਗਈ ਉੱਚ ਪੱਧਰੀ ਵਿਧਾਨ ਸਭਾ ਘੱਗਰ ਕਮੇਟੀ 24 ਫਰਵਰੀ ਦਿਨ ਸ਼ੁਕਰਵਾਰ ਨੂੰ ਹਲਕਾ ਲਹਿਰਾ ਵਿਖੇ ਪਹੁੰਚ ਕੇ ਘੱਗਰ ਦਰਿਆ ਦਾ ਦੌਰਾ ਕਰੇਗੀ।
ਇਸ ਸਬੰਧੀ ਜਾਣਕਾਰੀ ਵਿਧਾਇਕ ਅਤੇ ਵੱਖ-ਵੱਖ ਵਿਭਾਗਾਂ ਪ੍ਰਦੂਸ਼ਣ ਕੰਟਰੋਲ ਬੋਰਡ, ਜਲ ਸਰੋਤ ਵਿਭਾਗ ਅਤੇ ਪੰਚਾਇਤੀ ਰਾਜ ਦੇ ਉੱਚ ਅਧਿਕਾਰੀ ਸਵੇਰੇ 11 ਵਜੇ ਖਨੌਰੀ ਪਹੁੰਚਣਗੇ।
ਖਨੌਰੀ ਵਿਖੇ ਘੱਗਰ ਦਰਿਆ ਦਾ ਦੌਰਾ ਕਰਨ ਉਪਰੰਤ ਹਲਕੇ ਦੇ ਪਿੰਡ ਮੰਡਵੀ, ਮਕੋੜ ਸਾਹਿਬ ਅਤੇ ਮੂਣਕ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ ਜਾਵੇਗਾ, ਮੌਕੇ ਤੇ ਉੱਚ ਅਧਿਕਾਰੀ ਵੀ ਮੌਜੂਦ ਰਹਿਣਗੇ ,ਦੌਰੇ ਦੌਰਾਨ ਕਮੇਟੀ ਵੱਲੋਂ ਲੋਕਾਂ ਨਾਲ ਘੱਗਰ ਦੀਆਂ ਸਮੱਸਿਆਵਾਂ ਤੇ ਹੱਲ ਜਾਨਣ ਲਈ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ।
ਵਿਧਾਇਕ ਗੋਇਲ ਨੇ ਦੱਸਿਆ ਕਿ ਕਮੇਟੀ ਵੱਲੋਂ ਘੱਗਰ ਦਰਿਆ ਦਾ ਦੌਰਾ ਕਰਨ ਉਪਰੰਤ1.30 ਵਜੇ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਕਮੇਟੀ ਦੀ ਵਿਸ਼ੇਸ਼ ਬੈਠਕ ਵਿਚ ਦੌਰੇ ਦੌਰਾਨ ਸਾਹਮਣੇ ਆਏ ਤੱਥਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Ferozpur news: ਭ੍ਰਿਸ਼ਟਾਚਾਰ ਦੇ ਦੋਸ਼ 'ਚ 2 ਅਫਸਰ ਮੁਅੱਤਲ, ਕੈਬਨਿਟ ਮੰਤਰੀ ਨੇ ਦਿੱਤੇ ਆਦੇਸ਼
ਇਸ ਦੇ ਨਾਲ ਹੀ ਘੱਗਰ ਦਰਿਆ ਦੇ ਸਥਾਈ ਹੱਲ ਲਈ ਰੂਪ-ਰੇਖਾ ਤਿਆਰ ਹੋਵੇਗੀ। ਵਿਧਾਇਕ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘੱਗਰ ਦਾ ਹੱਲ ਕਰਨ ਲਈ ਗੰਭੀਰਤਾ ਦਿਖਾਈ ਹੈ, ਹੋਰ ਕਿਸੇ ਵੀ ਸਰਕਾਰ ਨੇ ਘੱਗਰ ਦਰਿਆ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ,ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਘੱਗਰ ਦਰਿਆ ਦੇ ਸਥਾਈ ਹੱਲ ਲਈ ਗੰਭੀਰ ਹਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਘੱਗਰ ਦਰਿਆ ਦੀ ਸਮੱਸਿਆ ਦਾ ਮਾਮਲਾ ਵਿਧਾਨ ਸਭਾ ਵਿਚ ਚੁੱਕਿਆ ਗਿਆ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੱਗਰ ਦਰਿਆ ਦਾ ਸਥਾਈ ਹੱਲ ਕਰਨ ਲਈ ਇੱਕ ਉੱਚ ਪੱਧਰੀ 11 ਵਿਧਾਇਕਾਂ ਤੇ ਅਧਾਰਤ ਵਿਧਾਨ ਸਭਾ ਘੱਗਰ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਵਿਧਾਨ ਸਭਾ ਘੱਗਰ ਕਮੇਟੀ ਦੀ ਹਲਕੇ ਅੰਦਰ ਹੋ ਰਹੀ ਬੈਠਕ ਨੂੰ ਲੈ ਕੇ ਕਿਸਾਨ ਅਤੇ ਲੋਕ ਬਹੁਤ ਆਸਵੰਦ ਹਨ , ਉਨ੍ਹਾਂ ਨੂੰ ਉਮੀਦ ਹੈ ਕਿ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਯਤਨਾਂ ਸਦਕਾ ਹਲਕੇ ਨੂੰ ਘੱਗਰ ਦਰਿਆ ਨਾਲ ਹੋਣ ਵਾਲੇ ਨੁਕਸਾਨ ਅਤੇ ਭਿਆਨਕ ਬਿਮਾਰੀਆਂ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ:23 ਤੇ 24 ਫ਼ਰਵਰੀ ਦੇ ਇਨਵੈਸਟਮੈਂਟ ਸਮਿੱਟ ਨਾਲ ਪੰਜਾਬ ਦੇ ਸੈਰ ਸਪਾਟਾ ਨੂੰ ਵੱਡਾ ਹੁੰਗਾਰਾ ਮਿਲੇਗਾ- ਬਰਿੰਦਰ ਗੋਇਲ