Sangrur News: ਮਲੇਰਕੋਟਲਾ 'ਚ 29 ਜੁਲਾਈ ਨੂੰ ਛੁੱਟੀ ਦਾ ਐਲਾਨ, ਜਾਣੋ ਕੀ ਹੈ ਕਾਰਨ
Sangrur News: ਜਾਰੀ ਕੀਤੇ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਇਸ ਦਿਨ ਮਲੇਰਕੋਟਲਾ ਵਿੱਚ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਪ੍ਰਾਈਵੇਟ ਸਕੂਲ, ਬੈਂਕ, ਵਿਦਿਅਕ ਅਦਾਰੇ ਬੰਦ ਰਹਿਣਗੇ।
Sangrur News: ਮਲੇਰਕੋਟਲਾ ਜ਼ਿਲ੍ਹੇ ਵਿੱਚ 29 ਜੁਲਾਈ ਨੂੰ ਸਰਕਾਰੀ ਛੁੱਟੀ ਰਹੇਗੀ ਜਿਸ ਦਾ ਐਲਾਨ ਜ਼ਿਲ੍ਹੇ ਦੇ ਡੀਸੀ ਸੰਯਮ ਅਗਰਵਾਲ ਨੇ ਇਹ ਹੁਕਮ ਜਾਰੀ ਕੀਤੇ ਹਨ। ਇਹ ਐਲਾਨ ਮੁਹੱਰਮ ਦੇ ਕਰਕੇ ਕੀਤਾ ਗਿਆ ਹੈ।
ਜਾਰੀ ਕੀਤੇ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਇਸ ਦਿਨ ਮਲੇਰਕੋਟਲਾ ਵਿੱਚ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਪ੍ਰਾਈਵੇਟ ਸਕੂਲ, ਬੈਂਕ, ਵਿਦਿਅਕ ਅਦਾਰੇ ਬੰਦ ਰਹਿਣਗੇ।] ਇਹ ਹੁਕਮ ਉਨ੍ਹਾਂ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ ਅਤੇ ਕਾਲਜਾਂ ਆਦਿ ਵਿੱਚ ਲਾਗੂ ਨਹੀਂ ਹੋਵੇਗਾ, ਜਿੱਥੇ ਪ੍ਰੀਖਿਆਵਾਂ ਚੱਲ ਰਹੀਆਂ ਹਨ।
ਕੀ ਹੈ ਮੁਹੱਰਮ ?
ਮੁਹੱਰਮ ਨੂੰ ਮੁਹੱਰਮ-ਅਲ- ਹਰਾਮ ਵੀ ਕਹਿੰਦੇ ਹਨ। ਇਸ ਮਹੀਨੇ ਨੂੰ ਰਮਜ਼ਾਨ ਤੋਂ ਬਾਅਦ ਦੂਜਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਹ ਹਿਜ਼ਰੀ ਜਾਂ ਇਸਲਾਮਿਕ ਕੈਲੰਡਰ ਦਾ ਪਹਿਲਾ ਮਹੀਨਾ ਹੁੰਦਾ ਹੈ ਪਰ ਇਹ ਚੰਦ ਦਿਖਣ ਉੱਤੇ ਨਿਰਭਰ ਕਰਦਾ ਹੈ।
ਧਾਰਮਿਕ ਆਗੂ ਚੰਦ ਦਿਖਣ ਮੁਤਾਬਕ ਬਕਾਇਦਾ ਇਸ ਦਾ ਐਲਾਨ ਕਰਦੇ ਹਨ ਅਤੇ ਇਸ ਦਾ 10 ਵਾਂ ਦਿਨ ਸਭ ਤੋਂ ਖਾਸ ਹੁੰਦਾ ਹੈ। ਮੁਹੱਰਮ ਦੇ ਦਸਵੇਂ ਦਿਨ ਹੀ ਇਸਲਾਮ ਦੀ ਰੱਖਿਆ ਲਈ ਪੈਗੰਬਰ ਹਜ਼ਰਤ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਨੇ ਆਪਣੀ ਜਾਨ ਦਿੱਤੀ ਸੀ।
ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਸਮੇਤ 680 ਈਸਵੀ ਵਿੱਚ ਕਰਬਲਾ ਦੀ ਜੰਗ ਵਿੱਚ ''ਸ਼ਹੀਦ'' ਕਰ ਦਿੱਤਾ ਗਿਆ ਸੀ। ਇਹ ਜੰਗ ਇਮਾਮ ਹੁਸੈਨ ਅਤੇ ਬਾਦਸ਼ਾਹ ਯਜ਼ੀਦ ਦੀਆਂ ਫੌਜਾਂ ਵਿਚਕਾਰ ਹੋਈ ਸੀ। ਕਰਬਲਾ ਮੌਜੂਦਾ ਸਮੇਂ ਦੇ ਇਰਾਕ ਵਿੱਚ ਪੈਂਦਾ ਹੈ, ਜਿੱਥੇ ਉਨ੍ਹਾਂ ਦਾ ਮਕਬਰਾ ਉਸੇ ਥਾਂ 'ਤੇ ਹੈ ਜਿੱਥੇ ਉਨ੍ਹਾਂ ਦੀ ਮੌਤ ਹੋਈ ਸੀ। ਇਹ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਕਰੀਬ 120 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ: Ludhiana Gas Leak: ਗੈਸ ਲੀਕ ਨਾਲ ਹੋਈਆਂ 11 ਮੌਤਾਂ ਦਾ ਕੋਈ ਨਹੀਂ ਜ਼ਿੰਮੇਵਾਰ ! ਸਾਰੇ ਵਿਭਾਗਾਂ ਨੂੰ ਮਿਲੀ ਕਲੀਨ ਚਿੱਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।