Ludhiana Gas Leak: ਗੈਸ ਲੀਕ ਨਾਲ ਹੋਈਆਂ 11 ਮੌਤਾਂ ਦਾ ਕੋਈ ਨਹੀਂ ਜ਼ਿੰਮੇਵਾਰ ! ਸਾਰੇ ਵਿਭਾਗਾਂ ਨੂੰ ਮਿਲੀ ਕਲੀਨ ਚਿੱਟ
ਜਾਂਚ 'ਚ ਪਤਾ ਲੱਗਾ ਕਿ ਹਾਦਸੇ 'ਚ ਮੌਤ ਦਾ ਕਾਰਨ ਐੱਚ2ਐੱਸ ਗੈਸ ਸੀ, ਜਿਸ ਕਾਰਨ ਲੋਕਾਂ ਦੀ ਮੌਤ ਹੋਈ ਸੀ। 11 ਮੌਤਾਂ ਲਈ ਕੋਈ ਵੀ ਵਿਭਾਗ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਾਬਤ ਨਹੀਂ ਹੋ ਰਿਹਾ ਹੈ। ਕਿਉਂਕਿ ਇਹ ਹਾਦਸਾ ਸੀਵਰੇਜ ਦੀ ਗੈਸ ਕਾਰਨ ਵਾਪਰਿਆ ਹੈ।
Ludhiana Gas Leak: ਲੁਧਿਆਣਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 3 ਮਹੀਨਿਆਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਾਰੇ ਵਿਭਾਗਾਂ ਨੂੰ ਕਲੀਨ ਚਿੱਟ ਮਿਲ ਗਈ ਹੈ। 11 ਲੋਕਾਂ ਦੀ ਮੌਤ ਲਈ ਕੋਈ ਵਿਭਾਗ ਜ਼ਿੰਮੇਵਾਰ ਨਹੀਂ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਕਿਸੇ ਇੱਕ ਵਿਭਾਗ ਦੀ ਅਣਗਹਿਲੀ ਕਾਰਨ ਨਹੀਂ ਵਾਪਰਿਆ, ਸਗੋਂ ਵੱਖ-ਵੱਖ ਵਿਭਾਗਾਂ ਦੀਆਂ ਕਮੀਆਂ ਸਾਹਮਣੇ ਆਈਆਂ ਹਨ। ਕਮੀਆਂ ਹੋਣ ਦੇ ਬਾਵਜੂਦ ਸਾਰੇ ਵਿਭਾਗਾਂ ਨੂੰ ਕਲੀਨ ਚਿੱਟ ਦੇਣਾ ਵੱਡਾ ਸਵਾਲ ਹੈ। ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਸੀ।
ਐਸਡੀਐਮ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਦੁਖਦਾਈ ਘਟਨਾ ਸੀ ਜਿਸ ਲਈ ਜਾਂਚ ਦਾ ਗਠਨ ਕੀਤਾ ਗਿਆ ਸੀ। ਇਕ ਕਮੇਟੀ ਬਣਾਈ ਗਈ, ਜਿਸ ਵਿਚ ਮੈਜਿਸਟਰੇਟ ਸਬ-ਕਮੇਟੀ ਦੇ ਮੈਂਬਰ ਸਨ। ਨਗਰ ਨਿਗਮ, ਜ਼ਿਲ੍ਹਾ ਪ੍ਰਦੂਸ਼ਣ ਬੋਰਡ, ਜ਼ਿਲ੍ਹਾ ਪੁਲੀਸ, ਸਿਵਲ ਸਰਜਨ ਅਤੇ ਫੋਰੈਂਸਿਕ ਵਿਭਾਗ ਦੀਆਂ ਰਿਪੋਰਟਾਂ ਲੈ ਕੇ ਵਿਸਥਾਰਤ ਜਾਂਚ ਕੀਤੀ ਗਈ।
ਰਿਪੋਰਟ ਵਿੱਚ ਪਾਇਆ ਗਿਆ ਕਿ ਹਾਦਸੇ ਵਾਲੇ ਦਿਨ ਫੈਕਟਰੀ ਦੀ ਕੋਈ ਵੀ ਯੂਨਿਟ ਕੰਮ ਨਹੀਂ ਕਰ ਰਹੀ ਸੀ। ਜਦੋਂ ਨਿਗਮ ਤੋਂ ਹਾਦਸੇ ਵਾਲੀ ਥਾਂ 'ਤੇ ਬਣੀਆਂ ਇਮਾਰਤਾਂ ਦਾ ਨਕਸ਼ਾ ਮੰਗਿਆ ਗਿਆ ਤਾਂ ਪਤਾ ਲੱਗਾ ਕਿ ਆਰਤੀ ਕਲੀਨਿਕ ਦੀ ਤਰ੍ਹਾਂ ਇਹ ਵੀ ਨਿਗਮ ਦੇ ਨਕਸ਼ੇ 'ਚ ਨਹੀਂ ਹੈ। ਇਹ ਲੋਕ 1990 ਤੋਂ ਇੱਥੇ ਰਹਿ ਰਹੇ ਹਨ। ਇਹ ਇਮਾਰਤ ਨਿਗਮ ਦੇ ਕਿਸੇ ਰਿਕਾਰਡ ਵਿੱਚ ਨਹੀਂ ਹੈ।
ਜਾਂਚ 'ਚ ਪਤਾ ਲੱਗਾ ਕਿ ਹਾਦਸੇ 'ਚ ਮੌਤ ਦਾ ਕਾਰਨ ਐੱਚ2ਐੱਸ ਗੈਸ ਸੀ, ਜਿਸ ਕਾਰਨ ਲੋਕਾਂ ਦੀ ਮੌਤ ਹੋਈ ਸੀ। 11 ਮੌਤਾਂ ਲਈ ਕੋਈ ਵੀ ਵਿਭਾਗ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਾਬਤ ਨਹੀਂ ਹੋ ਰਿਹਾ ਹੈ। ਕਿਉਂਕਿ ਇਹ ਹਾਦਸਾ ਸੀਵਰੇਜ ਦੀ ਗੈਸ ਕਾਰਨ ਵਾਪਰਿਆ ਹੈ। ਇਹ ਗੈਸ ਹਰ ਸੀਵਰੇਜ ਵਿੱਚ ਪੈਦਾ ਹੁੰਦੀ ਹੈ।
ਐਸਡੀਐਮ ਅਨੁਸਾਰ ਇੱਕ ਵੱਡਾ ਸਵਾਲ ਇਹ ਜ਼ਰੂਰ ਹੈ ਕਿ ਹਾਦਸੇ ਵਾਲੇ ਦਿਨ ਇੰਨੀ ਵੱਡੀ ਮਾਤਰਾ ਵਿੱਚ ਗੈਸ ਕਿਵੇਂ ਪੈਦਾ ਹੋਈ, ਇਹ ਤਾਂ ਰਿਪੋਰਟ ਵਿੱਚ ਜ਼ਰੂਰ ਲਿਖਿਆ ਗਿਆ ਹੈ ਪਰ ਜੇਕਰ 11 ਲੋਕਾਂ ਦੀ ਜਾਨ ਚਲੀ ਗਈ ਤਾਂ ਕਿਤੇ ਨਾ ਕਿਤੇ ਸਾਰੇ ਵਿਭਾਗਾਂ ਨੂੰ ਆਪਣੇ ਪੱਧਰ ’ਤੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜਿਹੜੀਆਂ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ NGT ਇੱਕ ਰਾਸ਼ਟਰੀ ਪੱਧਰ ਦੀ ਤਕਨੀਕੀ ਟੀਮ ਹੈ। ਉਹ ਮਾਮਲੇ ਦੀ ਜਾਂਚ ਲਈ ਵੀ ਸਮਾਂ ਲੈ ਰਹੀ ਹੈ, ਕਿਉਂਕਿ ਭਾਰਤ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਹੈ ਜਦੋਂ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਜਾਨ ਚਲੀ ਗਈ ਹੈ।