Fake Phone Charger: ਬੰਬ ਵਾਂਗ ਫਟ ਜਾਏਗਾ ਫੋਨ! BIS ਐਪ ਨਾਲ ਚੈੱਕ ਕਰੋ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ
ਲੋਕ ਮਹਿੰਗਾ ਫੋਨ ਤਾਂ ਖਰੀਦ ਲੈਂਦੇ ਹਨ ਪਰ ਚਾਰਜ਼ਰ ਖਰੀਦਣ ਵੇਲੇ ਕੰਜੂਸੀ ਵਿਖਾਉਂਦੇ ਹਨ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਨਕਲੀ ਚਾਰਜਰ ਨਾਲ ਫੋਨ ਚਾਰਜ ਕਰਨਾ ਖ਼ਤਰਨਾਕ ਹੋ ਸਕਦਾ ਹੈ। ਇਸ ਕਾਰਨ ਫ਼ੋਨ ਦੇ ਫਟਣ ਦਾ ਵੀ ਖ਼ਤਰਾ ਰਹਿੰਦਾ ਹੈ।

Fake Phone Charger: ਲੋਕ ਮਹਿੰਗਾ ਫੋਨ ਤਾਂ ਖਰੀਦ ਲੈਂਦੇ ਹਨ ਪਰ ਚਾਰਜ਼ਰ ਖਰੀਦਣ ਵੇਲੇ ਕੰਜੂਸੀ ਵਿਖਾਉਂਦੇ ਹਨ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਨਕਲੀ ਚਾਰਜਰ ਨਾਲ ਫੋਨ ਚਾਰਜ ਕਰਨਾ ਖ਼ਤਰਨਾਕ ਹੋ ਸਕਦਾ ਹੈ। ਇਸ ਕਾਰਨ ਫ਼ੋਨ ਦੇ ਫਟਣ ਦਾ ਵੀ ਖ਼ਤਰਾ ਰਹਿੰਦਾ ਹੈ। ਇਸ ਲਈ ਓਰੀਜ਼ਨਲ ਚਾਰਜਰ ਨਾਲ ਹੀ ਫੋਨ ਚਾਰਜ ਕਰਨਾ ਚਾਹੀਦਾ ਹੈ। ਉਂਝ ਕਈ ਵਾਰ ਦੁਕਾਨਦਾਰ ਵੀ ਅਸਲੀ ਕਹਿ ਕੇ ਨਕਲੀ ਚਾਰਜ਼ਰ ਵੇਚ ਦਿੰਦੇ ਹਨ। ਇਸ ਲਈ ਤੁਸੀਂ BIS ਐਪ ਦੀ ਮਦਦ ਨਾਲ ਨਕਲੀ ਫੋਨ ਚਾਰਜਰਾਂ ਦਾ ਪਤਾ ਲਗਾ ਸਕਦੇ ਹੋ।
ਹੋਰ ਪੜ੍ਹੋ : ਸਸਤੀ ਹੋ ਗਈ ਦੇਸ਼ ਦੀ ਨੰਬਰ-1 SUV, 5-ਸਟਾਰ ਸੇਫਟੀ ਰੇਟਿੰਗ ਵਾਲੀ ਇਸ ਕਾਰ 'ਚ ਮਿਲਦੇ ਗਜ਼ਬ ਦੇ ਫੀਚਰ
ਦਰਅਸਲ ਅੱਜਕੱਲ੍ਹ ਟਾਈਪ-ਸੀ ਚਾਰਜਿੰਗ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਕਿਸੇ ਵੀ ਦੁਕਾਨ ਤੋਂ ਚਾਰਜਰ ਖਰੀਦ ਲੈਂਦੇ ਹਨ ਤੇ ਆਪਣਾ ਫੋਨ ਚਾਰਜ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਕਈ ਵਾਰ ਦੂਜਿਆਂ ਦੇ ਚਾਰਜਰਾਂ ਦੀ ਵਰਤੋਂ ਵੀ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਖ਼ਤਰਨਾਕ ਹੋ ਸਕਦਾ ਹੈ? ਯਾਦ ਰਹੇ ਬਾਜ਼ਾਰ ਨਕਲੀ ਚਾਰਜਰਾਂ ਨਾਲ ਭਰ ਪਏ ਹਨ। ਇਹ ਧਮਾਕੇ ਵਰਗੀਆਂ ਗੰਭੀਰ ਘਟਨਾਵਾਂ ਦਾ ਕਾਰਨ ਬਣ ਸਕਦੇ ਹਨ।
ਦੱਸ ਦਈਏ ਕਿ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਚਾਰਜਿੰਗ ਦੌਰਾਨ ਹੀ ਫ਼ੋਨ ਫਟੇ ਹਨ, ਜਿਸ ਕਾਰਨ ਜਾਨਾਂ ਵੀ ਗਈਆਂ ਹਨ। ਅਜਿਹੇ ਹਾਦਸਿਆਂ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਿਰਫ਼ ਅਸਲੀ ਤੇ BIS ਪ੍ਰਮਾਣਿਤ ਚਾਰਜਰਾਂ ਦੀ ਵਰਤੋਂ ਕਰੋ। ਹੁਣ ਸਵਾਲ ਇਹ ਉੱਠਦਾ ਹੈ ਕਿ ਅਸਲੀ ਤੇ ਨਕਲੀ ਚਾਰਜਰ ਦੀ ਪਛਾਣ ਕਿਵੇਂ ਕਰੀਏ? ਇਸ ਲਈ ਸਰਕਾਰ ਨੇ BIS ਕੇਅਰ ਐਪ ਲਾਂਚ ਕੀਤੀ ਹੈ, ਜਿਸ ਦੀ ਮਦਦ ਨਾਲ ਕੋਈ ਵੀ ਵਿਅਕਤੀ ਆਸਾਨੀ ਨਾਲ ਚਾਰਜਰ ਦੀ ਗੁਣਵੱਤਾ ਦੀ ਜਾਂਚ ਕਰ ਸਕਦਾ ਹੈ।
BIS ਕੇਅਰ ਐਪ ਕੀ ਹੈ?
ਬੀਆਈਐਸ ਕੇਅਰ ਐਪ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਦੁਆਰਾ ਵਿਕਸਤ ਕੀਤੀ ਗਈ ਹੈ। ਇਹ ਸੰਸਥਾ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। BIS ਦਾ ਕੰਮ ਦੇਸ਼ ਵਿੱਚ ਵੇਚੇ ਜਾਣ ਵਾਲੇ ਉਤਪਾਦਾਂ ਦੀ ਗੁਣਵੱਤਾ ਤੇ ਪ੍ਰਮਾਣੀਕਰਣ ਨੂੰ ਯਕੀਨੀ ਬਣਾਉਣਾ ਹੈ।
BIS ਕੇਅਰ ਐਪ ਕਿੱਥੋਂ ਡਾਊਨਲੋਡ ਕਰੀਏ?
ਜੇਕਰ ਤੁਸੀਂ ਆਪਣੇ ਚਾਰਜਰ ਦੀ ਗੁਣਵੱਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਮੋਬਾਈਲ 'ਤੇ BIS ਕੇਅਰ ਐਪ ਡਾਊਨਲੋਡ ਕਰ ਸਕਦੇ ਹੋ। ਇਹ ਐਪ ਐਂਡਰਾਇਡ ਤੇ ਆਈਓਐਸ ਦੋਵਾਂ ਪਲੇਟਫਾਰਮਾਂ 'ਤੇ ਉਪਲਬਧ ਹੈ।
ਅਸਲੀ ਤੇ ਨਕਲੀ ਚਾਰਜਰ ਦੀ ਪਛਾਣ ਕਿਵੇਂ ਕਰੀਏ?
1. ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ BIS ਕੇਅਰ ਐਪ ਡਾਊਨਲੋਡ ਕਰੋ।
2. ਐਪ ਖੋਲ੍ਹੋ ਤੇ "Verify R no. under CRS" ਵਿਕਲਪ 'ਤੇ ਟੈਪ ਕਰੋ।
3. ਹੁਣ ਤੁਹਾਨੂੰ ਦੋ ਵਿਕਲਪ ਮਿਲਣਗੇ - ਉਤਪਾਦ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ, QR ਕੋਡ ਸਕੈਨ ਕਰੋ।
4. ਇਨ੍ਹਾਂ ਵਿੱਚੋਂ ਕਿਸੇ ਵੀ ਵਿਕਲਪ ਦੀ ਚੋਣ ਕਰਕੇ, ਤੁਸੀਂ ਚਾਰਜਰ ਦੀ ਬ੍ਰਾਂਡਿੰਗ, ਮਾਡਲ, ਨਿਰਮਾਣ ਦੇਸ਼ ਤੇ ਭਾਰਤੀ ਮਿਆਰੀ ਨੰਬਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
5. ਜੇਕਰ ਤੁਹਾਡਾ ਚਾਰਜਰ ਐਪ ਵਿੱਚ ਰਜਿਸਟਰਡ ਨਹੀਂ ਦਿਖਾਈ ਦਿੰਦਾ ਤਾਂ ਸਮਝ ਜਾਓ ਕਿ ਇਹ ਨਕਲੀ ਹੈ।
ਰਜਿਸਟ੍ਰੇਸ਼ਨ ਨੰਬਰ ਕਿਵੇਂ ਚੈੱਕ ਕਰੀਏ?
ਜਦੋਂ ਵੀ ਤੁਸੀਂ ਨਵਾਂ ਚਾਰਜਰ ਖਰੀਦਦੇ ਹੋ ਤਾਂ ਇਸ 'ਤੇ ਉਤਪਾਦ ਨੰਬਰ ਤੇ QR ਕੋਡ ਦਰਜ ਹੁੰਦਾ ਹੈ। ਜੇਕਰ ਚਾਰਜਰ ਵਿੱਚ ਇਹ ਵੇਰਵੇ ਨਹੀਂ, ਤਾਂ ਇਹ ਸੰਭਾਵਤ ਤੌਰ 'ਤੇ ਨਕਲੀ ਹੈ। ਇਸ ਤੋਂ ਇਲਾਵਾ ਇਹ ਨੰਬਰ ਖਰੀਦਦਾਰੀ ਦੇ ਸਮੇਂ ਬਿੱਲ ਜਾਂ ਰਸੀਦ 'ਤੇ ਵੀ ਦਿੱਤਾ ਜਾਂਦਾ ਹੈ। ਇਸ ਨੂੰ ਆਮ ਤੌਰ 'ਤੇ R-XXXXXXX (R ਨਾਲ ਸ਼ੁਰੂ ਹੋਣ ਵਾਲਾ ਇੱਕ ਵਿਲੱਖਣ ਕੋਡ) ਦੇ ਰੂਪ ਵਿੱਚ ਲਿਖਿਆ ਜਾਂਦਾ ਹੈ।
ਦੱਸ ਦਈਏ ਕਿ ਨਕਲੀ ਚਾਰਜਰ ਕਾਰਨ ਫੋਨ ਦੀ ਬੈਟਰੀ ਜ਼ਿਆਦਾ ਗਰਮ ਹੋਣ, ਸ਼ਾਰਟ ਸਰਕਟ ਹੋਣ ਤੇ ਫਟਣ ਦਾ ਖ਼ਤਰਾ ਹੁੰਦਾ ਹੈ। ਜੇਕਰ ਤੁਸੀਂ BIS ਕੇਅਰ ਐਪ ਦੀ ਮਦਦ ਨਾਲ ਚਾਰਜਰ ਦੀ ਪ੍ਰਮਾਣਿਕਤਾ ਦੀ ਜਾਂਚ ਕਰਦੇ ਹੋ, ਤਾਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਜਦੋਂ ਵੀ ਤੁਸੀਂ ਨਵਾਂ ਚਾਰਜਰ ਖਰੀਦਦੇ ਹੋ ਤਾਂ ਇਸ ਦਾ ਰਜਿਸਟ੍ਰੇਸ਼ਨ ਨੰਬਰ ਜਾਂ QR ਕੋਡ ਸਕੈਨ ਕਰੋ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
