ਪੜਚੋਲ ਕਰੋ
Advertisement
Punjab News : ਦੇਸ਼ ਦੇ ਟੌਪ -10 ਪੁਲਿਸ ਥਾਣਿਆਂ ਦੀ ਲਿਸਟ 'ਚ ਸ਼ਾਮਿਲ ਹੋਇਆ ਸੰਗਰੂਰ ਦਾ ਮੂਨਕ ਥਾਣਾ , ਇਸ ਵਜ੍ਹਾ ਨਾਲ ਮਿਲੀ ਉਪਲੱਬਧੀ
Punjab News : ਦੇਸ਼ ਦੇ ਗ੍ਰਹਿ ਮੰਤਰਾਲੇ 'ਚ ਪੰਜਾਬ ਪੁਲਿਸ ਦਾ ਮਾਣ ਵਧਿਆ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਦੇ ਕੰਮ ਦੀ ਕੀਤੀ ਤਾਰੀਫ। ਜੀ ਹਾਂ, ਭਾਵੇਂ ਪੁਲਿਸ ਆਪਣੇ ਅਜਿਹੇ ਕਈ ਕਾਰਨਾਮੇ ਕਰਕੇ ਸੁਰਖੀਆਂ 'ਚ ਰਹਿੰਦੀ ਹੈ, ਜਿਨ੍ਹਾਂ 'ਚ ਪੁਲਿਸ ਦਾ ਮਾਣ -ਸਨਮਾਨ ਡਿੱਗਦਾ ਜਾ ਹੈ ਪ
Punjab News : ਦੇਸ਼ ਦੇ ਗ੍ਰਹਿ ਮੰਤਰਾਲੇ 'ਚ ਪੰਜਾਬ ਪੁਲਿਸ ਦਾ ਮਾਣ ਵਧਿਆ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਦੇ ਕੰਮ ਦੀ ਕੀਤੀ ਤਾਰੀਫ। ਜੀ ਹਾਂ, ਭਾਵੇਂ ਪੁਲਿਸ ਆਪਣੇ ਅਜਿਹੇ ਕਈ ਕਾਰਨਾਮੇ ਕਰਕੇ ਸੁਰਖੀਆਂ 'ਚ ਰਹਿੰਦੀ ਹੈ, ਜਿਨ੍ਹਾਂ 'ਚ ਪੁਲਿਸ ਦਾ ਮਾਣ -ਸਨਮਾਨ ਡਿੱਗਦਾ ਜਾ ਹੈ ਪਰ ਇਸ ਵਾਰ ਪੰਜਾਬ ਪੁਲਿਸ ਨੇ ਆਪਣੇ ਸੂਬੇ ਦਾ ਨਾਂ ਉੱਚਾ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ 2022 ਲਈ ਕਰਵਾਏ ਗਏ ਸਰਵੇਖਣ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਨੂੰ ਦੇਸ਼ ਦੇ ਚੋਟੀ ਦੇ 10 ਪੁਲਿਸ ਥਾਣਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਟਾਪ-10 ਵਿੱਚ ਸ਼ਾਮਲ ਹੋਇਆ ਮੂਨਕ ਥਾਣਾ
ਇਸ ਸੂਚੀ ਵਿੱਚ ਸੰਗਰੂਰ ਜ਼ਿਲ੍ਹੇ ਦੇ ਮੂਨਕ ਥਾਣੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਅਜਿਹਾ ਨਹੀਂ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਪਿਛਲੇ 3 ਸਾਲਾਂ ਤੋਂ ਸੰਗਰੂਰ ਪੁਲੀਸ ਦਾ ਮਾਣ ਲਗਾਤਾਰ ਵਧਦਾ ਜਾ ਰਿਹਾ ਹੈ। ਸਾਲ 2019 ਵਿੱਚ ਸੰਗਰੂਰ ਦੇ ਸੁਨਾਮ ਥਾਣਾ ਨੂੰ ਚੋਟੀ ਦੇ 10 ਥਾਣਿਆਂ ਵਿੱਚੋਂ ਚੁਣਿਆ ਗਿਆ ਸੀ ਅਤੇ 2021 ਵਿੱਚ ਸੰਗਰੂਰ ਦਾ ਛਾਜਲੀ ਥਾਣਾ ਚੁਣਿਆ ਗਿਆ ਸੀ ਅਤੇ ਇਸ ਵਾਰ ਸੰਗਰੂਰ ਦਾ ਮੂਨਕ ਥਾਣਾ ਚੁਣਿਆ ਗਿਆ ਸੀ। ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਰਟੀਫਿਕੇਟ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਥਾਣਿਆਂ ਨੂੰ ਦੇਸ਼ ਦੇ ਸਿਖਰਲੇ ਦਸ ਥਾਣਿਆਂ ਵਿੱਚ ਥਾਂ ਮਿਲ ਰਹੀ ਹੈ।
ਹਰ ਸਾਲ ਹੁੰਦਾ ਹੈ ਸਰਵੇਖਣ
ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਦੀ ਤਰਫੋਂ ਹਰ ਸਾਲ ਤੀਜੀ ਧਿਰ ਵੱਲੋਂ ਸਰਵੇਖਣ ਕਰਵਾਇਆ ਜਾਂਦਾ ਹੈ , ਉਹ ਆਪਣੇ ਗੁਪਤ ਤਰੀਕੇ ਨਾਲ ਜੋ ਸਰਵੇ ਤਰੀਕੇ ਕਰਦੇ ਹਨ, ਜਿਸ ਵਿੱਚ ਸਭ ਤੋਂ ਵਧੀਆਂ ਪੁਲਿਸ ਸਟੇਸ਼ਨ ਹੁੰਦੇ ਹਨ, ਜਿੱਥੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਲੋਕਾਂ ਦੀ ਗੱਲ ਚੰਗੀ ਤਰ੍ਹਾਂ ਸੁਣੀ ਜਾਂਦੀ ਹੈ। ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਥਾਣਿਆਂ ਦਾ ਆਮ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਹੈ। ਅਜਿਹੀਆਂ ਕਈ ਗੱਲਾਂ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ, ਇਨ੍ਹਾਂ 'ਤੇ ਖਰਾ ਉਤਰਨ ਵਾਲਿਆਂ ਨੂੰ ਟੌਪ 10 'ਚ ਚੁਣਿਆ ਜਾਂਦਾ ਹੈ।
ਇਸੇ ਲਈ ਚੁਣਿਆ ਗਿਆ ਮੂਨਕ ਥਾਣਾ
ਐਸ.ਐਸ.ਪੀ. ਨੇ ਕਿਹਾ ਕਿ ਜੇਕਰ ਸੰਗਰੂਰ ਦੇ ਮੂਨਕ ਥਾਣੇ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਲੋਕਾਂ ਨਾਲ ਚੰਗਾ ਵਿਵਹਾਰ, ਪਬਲਿਕ ਡੀਲਿੰਗ ਅਤੇ ਉੱਥੇ ਆਈਆਂ ਸ਼ਿਕਾਇਤਾਂ ਦਾ 24 ਘੰਟਿਆਂ ਵਿੱਚ ਨਿਪਟਾਰਾ, ਪਾਸਪੋਰਟ ਦੀ ਜਾਂਚ ਨੂੰ ਸਮੇਂ ਸਿਰ ਮੁਕੰਮਲ ਕਰਨਾ, ਥਾਣੇ ਦੇ ਬਾਹਰ ਅਤੇ ਅੰਦਰ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਲੋਕਾਂ ਦੇ ਬੈਠਣ ਲਈ ਸੁਚੱਜੇ ਪ੍ਰਬੰਧ ਕਰਨਾ, ਪੀਣ ਵਾਲੇ ਪਾਣੀ ਦਾ ਹਰ ਸਮੇਂ ਪ੍ਰਬੰਧ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ। ਜਿਸ ਸਬੰਧੀ ਸਾਡੇ ਜ਼ਿਲ੍ਹੇ ਦੀ ਪੁਲਿਸ ਨੇ ਟੌਪ 10 'ਚ ਥਾਂ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੱਸਿਆ ਕਿ ਇਸ ਵਾਰ ਅਜਿਹਾ ਨਹੀਂ ਹੋਇਆ ਹੈ ਕਿ 2019 ਤੋਂ ਲਗਾਤਾਰ ਇਸ ਸੂਚੀ 'ਚ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਥਾਣੇ ਸ਼ਾਮਿਲ ਹਨ ਅਤੇ ਸਾਨੂੰ ਇਸ 'ਤੇ ਮਾਣ ਹੈ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਭੇਜੇਗੀ ਸਿੰਗਾਪੁਰ, 4 ਮਾਰਚ ਨੂੰ 30 ਪ੍ਰਿੰਸੀਪਲ ਜਾਣਗੇ ਸਿੰਗਾਪੁਰ
ਸਥਾਨਕ ਲੋਕਾਂ ਦਾ ਕੀ ਕਹਿਣਾ ਹੈ?
ਸਥਾਨਕ ਲੋਕਾਂ ਦਾ ਕੀ ਕਹਿਣਾ ਹੈ?
ਦੂਜੇ ਪਾਸੇ ਮੂਨਕ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਥਾਣਾ ਦੇਸ਼ ਦੇ ਟੌਪ 10 ਥਾਣਿਆਂ ਦੀ ਸੂਚੀ ਵਿਚ ਸ਼ਾਮਿਲ ਹੋ ਗਿਆ ਹੈ ਅਤੇ ਇੱਥੋਂ ਦੇ ਸਾਰੇ ਪੁਲਿਸ ਅਧਿਕਾਰੀ ਲੋਕਾਂ ਨਾਲ ਚੰਗਾ ਵਿਵਹਾਰ ਕਰਦੇ ਹਨ ਅਤੇ ਸਾਰਿਆਂ ਦਾ ਖਿਆਲ ਰੱਖਦੇ ਹਨ। ਮਾਮਲਾ ਸੁਣਿਆ ਜਾਂਦਾ ਹੈ ਅਤੇ ਇਸਦਾ ਨਿਪਟਾਰਾ ਵੀ ਇਕੱਠੇ ਬੈਠ ਕੇ ਕੀਤਾ ਜਾਂਦਾ ਹੈ ਅਤੇ ਸਾਡੇ ਇਲਾਕੇ ਦਾ ਨਾਮ ਪੂਰੇ ਦੇਸ਼ ਵਿੱਚ ਗਿਆ ਹੈ। ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਟ੍ਰੈਂਡਿੰਗ
ਸਿਹਤ
Advertisement