(Source: Poll of Polls)
Sangrur News: ਪਾਵਰਕੌਮ ਕਰਮਚਾਰੀਆਂ ਨੂੰ ਮਹਿੰਗੇ ਪੈ ਰਹੇ ਸਮਾਰਟ ਮੀਟਰ ਲਾਉਣੇ, ਪਿੰਡਾਂ 'ਚ ਹੋ ਰਿਹਾ ਆਹ ਹਾਲ
Sangrur News: ਬੀਕੇਯੂ ਡਕੌਂਦਾ (ਧਨੇਰ) ਨੇ ਸੰਗਰੂਰ ਦੇ ਕਾਤਰੋਂ ਪਿੰਡ ਦੀ ਵਾਟਰ ਵਰਕਸ ’ਤੇ ਚਿੱਪ ਵਾਲਾ ਮੀਟਰ ਲਗਾਉਣ ਆਏ ਪਾਵਰਕੌਮ ਕਰਮਚਾਰੀਆਂ ਨੂੰ ਤਕਰੀਬਨ ਦੋ ਘੰਟੇ ਘੇਰ ਕੇ ਰੱਖਿਆ। ਇਸ ਮਗਰੋਂ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹਾ ਕੋਈ ਮੀਟਰ ਨਾ ਲਗਾਏ ਜਾਣ ਤੋਂ ਤੌਬਾ ਕਰਵਾਏ ਜਾਣ ਮਗਰੋਂ ਆਜ਼ਾਦ ਕੀਤਾ ਗਿਆ।
Sangrur News: ਪਾਵਰਕੌਮ ਕਰਮਚਾਰੀਆਂ ਨੂੰ ਸਮਾਰਟ ਮੀਟਰ ਲਾਉਣੇ ਮਹਿੰਗੇ ਪੈ ਰਹੇ ਹਨ। ਇਸ ਪਾਸੇ ਸਰਕਾਰੀ ਹੁਕਮਾਂ ਕਰਕੇ ਉਨ੍ਹਾਂ ਨੂੰ ਚਿੱਪ ਵਾਲਾ ਮੀਟਰ ਲਾਉਣ ਲਈ ਜਾਣਾ ਪੈਂਦਾ ਹੈ, ਦੂਜੇ ਪਾਸੇ ਕਿਸਾਨ ਯੂਨੀਅਨਾਂ ਬਿਜਲੀ ਕਰਮਚਾਰੀਆਂ ਨੂੰ ਘੇਰ ਰਹੀਆਂ ਹਨ। ਤਾਜ਼ਾ ਮਾਮਲਾ ਸੰਗਰੂਰ ਵਿੱਚ ਸਾਹਮਣੇ ਆਇਆ ਹੈ।
ਬੀਕੇਯੂ ਡਕੌਂਦਾ (ਧਨੇਰ) ਨੇ ਸੰਗਰੂਰ ਦੇ ਕਾਤਰੋਂ ਪਿੰਡ ਦੀ ਵਾਟਰ ਵਰਕਸ ’ਤੇ ਚਿੱਪ ਵਾਲਾ ਮੀਟਰ ਲਗਾਉਣ ਆਏ ਪਾਵਰਕੌਮ ਕਰਮਚਾਰੀਆਂ ਨੂੰ ਤਕਰੀਬਨ ਦੋ ਘੰਟੇ ਘੇਰ ਕੇ ਰੱਖਿਆ। ਇਸ ਮਗਰੋਂ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹਾ ਕੋਈ ਮੀਟਰ ਨਾ ਲਗਾਏ ਜਾਣ ਤੋਂ ਤੌਬਾ ਕਰਵਾਏ ਜਾਣ ਮਗਰੋਂ ਆਜ਼ਾਦ ਕੀਤਾ ਗਿਆ।
ਇਸ ਮੌਕੇ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ ਅਜਿਹੇ ਮੀਟਰ ਲਗਾਉਣ ਦਾ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਹਨ ਕਿਉਂਕਿ ਸਰਕਾਰ ਦੇ ਇਰਾਦੇ ਲੋਕ ਵਿਰੋਧੀ ਹਨ। ਕਰਮਜੀਤ ਛੰਨਾ ਨੇ ਕਿਹਾ ਕਿ ਅਜਿਹੇ ਮੀਟਰ ਪਿੰਡਾਂ ਵਿੱਚ ਕਿਸੇ ਕੀਮਤ ’ਤੇ ਨਹੀਂ ਲੱਗਣ ਦਿੱਤੇ ਜਾਣਗੇ।
ਇਸ ਦੌਰਾਨ ਸਬੰਧਤ ਮੁਲਾਜ਼ਮ ਪਹਿਲਾਂ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਉਡੀਕਦੇ ਰਹੇ ਪਰ ਅਖੀਰ ਉਨ੍ਹਾਂ ਭਵਿੱਖ ਵਿੱਚ ਅਜਿਹਾ ਮੀਟਰ ਨਾ ਲਗਾਏ ਜਾਣ ਤੋਂ ਤੌਬਾ ਕੀਤੀ ਤਾਂ ਕਿਸਾਨ ਜਥੇਬੰਦੀ ਦੇ ਕਾਰਕੁਨਾਂ ਨੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ। ਇਸ ਮੌਕੇ ਜਥੇਬੰਦੀ ਦੇ ਮੋਹਰੀ ਆਗੂ ਗੁਰਮੁਖ ਸਿੰਘ, ਰਣਜੀਤ ਸਿੰਘ ਬਾਜਵਾ, ਗੁਰਚਰਨ ਸਿੰਘ, ਪੰਮੀ ਕਾਤਰੋਂ, ਭੋਲਾ ਸਿੰਘ ਕਲੇਰਾਂ ਸਣੇ ਹੋਰ ਕਿਸਾਨ ਆਗੂ ਮੌਜੂਦ ਸਨ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪਾਵਰਕੌਮ ਵੱਲੋਂ ਜਿੰਨੇ ਵੀ ਨਵੇਂ ਮੀਟਰ ਖ਼ਰੀਦੇ ਜਾ ਰਹੇ ਹਨ, ਉਹ ਸਾਰੇ ਸਮਾਰਟ ਮੀਟਰ ਹਨ। ਇਨ੍ਹਾਂ ਸਬੰਧੀ ਵਿਭਾਗ ਦਾ ਦਾਅਵਾ ਹੈ ਕਿ ਇਨ੍ਹਾਂ ਮੀਟਰਾਂ ਵਿੱਚ ਕੁੱਝ ਵੀ ਗ਼ਲਤ ਨਹੀਂ ਸਗੋਂ ਪੁਰਾਣੇ ਮੀਟਰਾਂ ਨੂੰ ਸਮੇਂ ਦੇ ਹਿਸਾਬ ਨਾਲ ਅਪਡੇਟ ਕੀਤਾ ਗਿਆ ਹੈ। ਇਸ ਇਲਾਕੇ ਵਿੱਚ ਵੀ ਇੱਕ ਨਹੀਂ ਸਗੋਂ ਕਈ ਸਮਾਰਟ ਮੀਟਰ ਪਹਿਲਾਂ ਹੀ ਲੱਗ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ
ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ