ਪੜਚੋਲ ਕਰੋ

Punjab News: ਝੋਨੇ ਦੀ ਪਰਾਲੀ ਖੇਤਾਂ ਵਿੱਚ ਨਾ ਸਾੜਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਗੀਆਂ ਆਸ਼ਾ ਵਰਕਰਾਂ, ਦਿੱਤੀ ਗਈ ਖ਼ਾਸ ਟ੍ਰੇਨਿੰਗ

Paddy straw burning: ਸਿਹਤ ਵਿਭਾਗ ਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਹੰਭਲਾ ਮਾਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤਾਂ ਵਿੱਚ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

Punjab News: ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਤੇ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਹੰਭਲਾ ਮਾਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤਾਂ ਵਿੱਚ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਕਰਕੇ ਖਾਸ ਉਪਰਾਲੇ ਕੀਤੇ ਜਾ ਰਹੇ ਹਨ।

ਕਿਸਾਨ ਖੇਤਾਂ ਦੀ ਪਰਾਲੀ ਨੂੰ ਨਾ ਸਾੜ ਕੇ ਇਸ ਨੂੰ ਖੇਤਾਂ 'ਚ ਹੀ ਖਾਦ ਦੇ ਰੂਪ ਵਿੱਚ ਵਰਤਣ

ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ.ਕਰਮਜੀਤ ਸਿੰਘ ਐਕਸ ਪੀ ਸੀ ਐੱਸ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਦਿੜ੍ਹਬਾ ਵਿਖੇ ਸਮੂਹ ਆਸ਼ਾ ਫੈਸੀਲੀਟੇਟਰਜ਼ ਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਘਰ-ਘਰ ਜਾ ਕੇ ਕਿਸਾਨ ਪਰਿਵਾਰਾਂ ਨੂੰ ਜਾਗਰੂਕ ਕਰਨ ਕਿ ਕਿਸਾਨ ਖੇਤਾਂ ਦੀ ਪਰਾਲੀ ਨੂੰ ਨਾ ਸਾੜ ਕੇ ਇਸ ਨੂੰ ਬਲਕਿ ਖੇਤਾਂ ਚ ਹੀ ਖਾਦ ਦੇ ਰੂਪ ਵਿੱਚ ਵਰਤਿਆ ਜਾਵੇ।

ਪ੍ਰਦੂਸ਼ਣ ਕਾਰਨ ਆ ਰਹੀਆਂ ਸਿਹਤ ਸਮੱਸਿਆਵਾਂ ਡੂੰਘੀ ਚਿੰਤਾ

ਇਸ ਮੌਕੇ ਡਾ. ਦਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਪਰਾਲੀ ਨੂੰ ਮਚਾਉਣ ਨਾਲ ਪੈਦਾ ਹੋਏ ਪ੍ਰਦੂਸ਼ਣ ਕਾਰਨ ਆ ਰਹੀਆਂ ਸਿਹਤ ਸਮੱਸਿਆਵਾਂ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਅੱਗ ਲਾਉਣ ਨਾਲ ਧੂੰਆਂ ਵਾਤਾਵਰਣ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰ ਦਿੰਦਾ ਹੈ। ਜਿਸ ਕਰਕੇ ਸਾਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਅੱਖਾਂ ਵਿੱਚ ਜਲਣ ਹੁੰਦੀ ਹੈ ਜੋ ਅੱਖਾਂ ਦੀ ਨਜ਼ਰ 'ਤੇ ਬੁਰਾ ਅਸਰ ਪਾਉਂਦਾ ਹੈ। ਸਾਹ ਦਮੇ ਦੇ ਮਰੀਜਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ।

ਜ਼ਮੀਨਾਂ ਦੀ ਉਪਜਾਊ ਸ਼ਕਤੀ ਦਿਨੋ ਦਿਨ ਘਟ ਰਹੀ ਹੈ

ਉਨ੍ਹਾਂ ਦੱਸਿਆ ਕਿ ਜਦ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਸਾੜ ਦਿੰਦੇ ਹਨ ਤਾਂ ਉਸ ਨਾਲ ਜ਼ਮੀਨਾਂ ਦੀ ਉਪਜਾਊ ਸ਼ਕਤੀ ਦਿਨੋ ਦਿਨ ਘਟਦੀ ਜਾ ਰਹੀ ਹੈ। ਖੇਤ ਵਿੱਚ ਆਲੇ-ਦੁਆਲੇ ਖੜੇ ਦਰਖਤ ਵੀ ਅੱਗ ਨਾਲ ਝੁਲਸ ਜਾਂਦੇ ਹਨ ਇਹਨਾਂ ਦਰਖਤਾਂ ਤੇ ਰਹਿੰਦੇ ਬੇਜ਼ੁਬਾਨ ਪੰਛੀ ਦੀ ਅੱਗ ਦੀ ਲਪੇਟ ਵਿੱਚ ਆ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ। ਉਹਨਾਂ ਕਿਹਾ ਕਿ ਜਦ ਇਨਸਾਨ ਕੁਦਰਤ ਨਾਲ ਅਜਿਹਾ ਵਰਤਾਉ ਕਰਦਾ ਹੈ ਤਾਂ ਇਸ ਨਤੀਜੇ ਭਿਆਨਕ ਨਿਕਲਦੇ ਹਨ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਹਵਾਲੇ ਕਰਕੇ ਅਸੀਂ ਸਲਫਰ ਵਰਗੇ ਤੱਤਾਂ ਨੂੰ ਵੀ ਖਤਮ ਕਰ ਦਿੰਦੇ ਹਾਂ ਜੋ ਇਹੋ ਕੁਦਰਤੀ ਸਲਫਰ ਖਾਦ ਤੋਂ ਅਸੀਂ ਆਪਣੇ ਖੇਤਾਂ ਦਾ ਨੁਕਸਾਨ ਕਰਵਾ ਰਹੇ ਹਾਂ। ਉਹਨਾਂ ਦੱਸਿਆ ਕਿ ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਉਹਨਾਂ ਕਿਹਾ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਉਹ ਕਣਕ ਦੀ ਬਜਾਈ ਆਧੁਨਿਕ ਮਸ਼ੀਨਾਂ ਸੀਡਰ ਵਗੈਰਾ, ਆਦਿ ਨਾਲ ਕੀਤੀ ਜਾਵੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਮਚਾਉਣ ਲਈ ਵਿਭਾਗ ਵੱਲੋਂ ਪਿੰਡ-ਪਿੰਡ ਕੈਂਪ ਵੀ ਲਗਾਏ ਗਏ ਹਨ।

ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣਦਾ ਹੈ
ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਦਾ ਰੁਝਾਨ ਬੇਹੱਦ ਖਤਰਨਾਕ ਹੈ ਜਿਸ ਨਾਲ ਕਈ ਮਾਰੂ ਬਿਮਾਰੀਆਂ ਪੈਦਾ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਧੂੰਆਂ ਸੜਕਾਂ ‘ਤੇ ਜਾ ਰਹੇ ਵਾਹਨਾਂ 'ਚ ਸੜਕੀ ਦੁਰਘਟਨਾਵਾਂ ਦਾ ਵੀ ਕਾਰਨ ਬਣਦਾ ਹੈ। ਉਹਨਾਂ ਮੀਡੀਆ ਰਾਹੀਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨਾ ਸਾੜਣ ਸੰਬੰਧੀ ਚੱਲ ਰਹੀ ਪੰਜਾਬ ਸਰਕਾਰ ਦੀ ਮੁਹਿੰਮ ਦਾ ਪੂਰਨ ਸਹਿਯੋਗ ਦੇਣ।

ਰਿਪੋਰਟਰ-ਅਨਿਲ ਜੈਨ (ਸੰਗਰੂਰ)

ਟਾਪ ਹੈਡਲਾਈਨ

Sangrur ਵਿਖੇ ਘਰ 'ਚ ਕੰਮ ਕਰਨ ਗਈ ਨਾਬਾਲਿਗ ਲੜਕੀ ਨਾਲ ਵਾਪਰੀ ਮੰਦਭਾਗੀ ਘਟਨਾ ,ਗਰਭਵਤੀ ਹੋਣ ’ਤੇ ਹੋਇਆ ਖੁਲਾਸਾ
Sangrur ਵਿਖੇ ਘਰ 'ਚ ਕੰਮ ਕਰਨ ਗਈ ਨਾਬਾਲਿਗ ਲੜਕੀ ਨਾਲ ਵਾਪਰੀ ਮੰਦਭਾਗੀ ਘਟਨਾ ,ਗਰਭਵਤੀ ਹੋਣ ’ਤੇ ਹੋਇਆ ਖੁਲਾਸਾ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
Sangrur News : ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਵੱਲੋਂ ਭਲਕੇ ਵਿਧਾਇਕ ਭਰਾਜ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
CM ਭਗਵੰਤ ਮਾਨ ਦੇ ਸੁਨਾਮ ਦੌਰੇ ਦੌਰਾਨ ਮਜ਼ਦੂਰਾਂ ਦਾ ਰੋਸ ਪ੍ਰਦਰਸ਼ਨ, ਵਿੱਤ ਮੰਤਰੀ ਚੀਮਾ ਨੂੰ ਸੌਂਪਿਆ ਮੰਗ ਪੱਤਰ
CM ਭਗਵੰਤ ਮਾਨ ਦੇ ਸੁਨਾਮ ਦੌਰੇ ਦੌਰਾਨ ਮਜ਼ਦੂਰਾਂ ਦਾ ਰੋਸ ਪ੍ਰਦਰਸ਼ਨ, ਵਿੱਤ ਮੰਤਰੀ ਚੀਮਾ ਨੂੰ ਸੌਂਪਿਆ ਮੰਗ ਪੱਤਰ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget