Aam Aadmi Party: ਪੰਜਾਬੀਆਂ ਨੂੰ ਮਿਲੇ 76 ਹੋਰ ਮੁਹੱਲਾ ਕਲੀਨਿਕ, 659 ਹੋਈ ਕੁੱਲ ਗਿਣਤੀ, CM ਮਾਨ ਨੇ ਕੀਤਾ ਉਦਘਾਟਨ
Bhagwant Mann: ਹੁਣ ਅਸੀਂ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕ ਸਮੱਰਪਿਤ ਕਰ ਰਹੇ ਹਾਂ ਜਿਸ ਨਾਲ ਇਹ ਗਿਣਤੀ 659 ਹੋ ਜਾਵੇਗੀ
Punjab News: ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ 76 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਤੋਂ ਕੀਤਾ।
76 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਰਾਜ ਪੱਧਰੀ ਸਮਾਗਮ... ਧੂਰੀ ਤੋਂ Live https://t.co/RqtbWAa6a6
— Bhagwant Mann (@BhagwantMann) August 14, 2023
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਦਿਆਂ ਕਿਹਾ ਗਿਆ, ਸਿਹਤ ਕ੍ਰਾਂਤੀ ਵੱਲ ਵਧਦਾ ਪੰਜਾਬ... ਪਿਛਲੇ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਸੀਂ ਪੰਜਾਬ 'ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਸੀ ਜਿਸਦਾ ਅੰਕੜਾ ਸਾਲ 'ਚ ਹੀ 583 'ਤੇ ਪਹੁੰਚ ਗਿਆ...ਜਿਸਦਾ ਫਾਇਦਾ ਹੁਣ ਤੱਕ ਲਗਭਗ 45 ਲੱਖ ਲੋਕ ਲੈ ਚੁੱਕੇ ਨੇ...ਹੁਣ ਅਸੀਂ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕ ਸਮੱਰਪਿਤ ਕਰ ਰਹੇ ਹਾਂ ਜਿਸ ਨਾਲ ਇਹ ਗਿਣਤੀ 659 ਹੋ ਜਾਵੇਗੀ...ਇਹ ਕਲੀਨਿਕ ਉਹਨਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਜੋ ਹੁਣ ਤੱਕ ਇਲਾਜ ਮਹਿੰਗਾ ਹੋਣ ਕਰਕੇ ਸਿਹਤ ਸਹੂਲਤਾਂ ਤੋਂ ਵਾਂਝੇ ਸੀ...ਸਾਡਾ ਖੁਆਬ, ਸਿਹਤਮੰਦ ਪੰਜਾਬ
ਸਿਹਤ ਕ੍ਰਾਂਤੀ ਵੱਲ ਵਧਦਾ ਪੰਜਾਬ...
— Bhagwant Mann (@BhagwantMann) August 14, 2023
ਪਿਛਲੇ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਸੀਂ ਪੰਜਾਬ 'ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਸੀ ਜਿਸਦਾ ਅੰਕੜਾ ਸਾਲ 'ਚ ਹੀ 583 'ਤੇ ਪਹੁੰਚ ਗਿਆ...ਜਿਸਦਾ ਫਾਇਦਾ ਹੁਣ ਤੱਕ ਲਗਭਗ 45 ਲੱਖ ਲੋਕ ਲੈ ਚੁੱਕੇ ਨੇ...
ਹੁਣ ਅਸੀਂ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ… pic.twitter.com/duDGEdCATn
ਜ਼ਿਕਰ ਕਰ ਦਈਏ ਕਿ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ 403 ਪਿੰਡਾਂ ਅਤੇ 180 ਸ਼ਹਿਰਾਂ ਵਿੱਚ 583 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਹੁਣ ਤੱਕ 44 ਲੱਖ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਚੁੱਕੇ ਹਨ, ਜਦਕਿ 20 ਲੱਖ ਤੋਂ ਵੱਧ ਲੋਕ ਮੁਫਤ ਮੈਡੀਕਲ ਟੈਸਟ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ 'ਤੇ 38 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ 80 ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕਲੀਨਿਕਾਂ ਤੋਂ 30 ਕਰੋੜ ਰੁਪਏ ਤੋਂ ਵੱਧ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।