(Source: ECI/ABP News)
Sangrur News: ਰਾਤ ਸੁੱਤੇ ਪਏ ਡਿੱਗੀ ਮਕਾਨ ਦੀ ਛੱਤ, ਬਜ਼ੁਰਗ ਔਰਤ ਦੀ ਮੌਤ, ਨੂੰਹ-ਪੁੱਤ ਪੀਜੀਆਈ ਰੈਫਰ
Sangrur News: ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਵਿੱਚ ਲੰਘੀ ਰਾਤ ਨੂੰ ਪਰਿਵਾਰ ਦੇ ਤਿੰਨ ਜੀਆਂ ਉੱਪਰ ਮਕਾਨ ਦੀ ਛੱਤ ਡਿੱਗ ਗਈ। ਜ਼ਖਮੀ ਜੀਆਂ ਨੂੰ ਸੰਗਰੂਰ ਦੇ ਹਸਪਤਾਲ ਪਹੰਚਾਇਆ ਗਿਆ।
![Sangrur News: ਰਾਤ ਸੁੱਤੇ ਪਏ ਡਿੱਗੀ ਮਕਾਨ ਦੀ ਛੱਤ, ਬਜ਼ੁਰਗ ਔਰਤ ਦੀ ਮੌਤ, ਨੂੰਹ-ਪੁੱਤ ਪੀਜੀਆਈ ਰੈਫਰ sangrur incident house roof fell while sleeping at night old woman death son-in-law PGI refer Sangrur News: ਰਾਤ ਸੁੱਤੇ ਪਏ ਡਿੱਗੀ ਮਕਾਨ ਦੀ ਛੱਤ, ਬਜ਼ੁਰਗ ਔਰਤ ਦੀ ਮੌਤ, ਨੂੰਹ-ਪੁੱਤ ਪੀਜੀਆਈ ਰੈਫਰ](https://feeds.abplive.com/onecms/images/uploaded-images/2024/04/19/481fd3eec16ce9a8a888ca0bba8ba23b1713503813199647_original.png?impolicy=abp_cdn&imwidth=1200&height=675)
Sangrur News: ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਵਿੱਚ ਲੰਘੀ ਰਾਤ ਨੂੰ ਪਰਿਵਾਰ ਦੇ ਤਿੰਨ ਜੀਆਂ ਉੱਪਰ ਮਕਾਨ ਦੀ ਛੱਤ ਡਿੱਗ ਗਈ। ਜ਼ਖਮੀ ਜੀਆਂ ਨੂੰ ਸੰਗਰੂਰ ਦੇ ਹਸਪਤਾਲ ਪਹੰਚਾਇਆ ਗਿਆ। ਮਹਿਲਾ ਜਸਮੇਲ ਕੌਰ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਉਸ ਦੇ ਪੁੱਤਰ ਤੇ ਨੂੰਹ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।
ਛੱਤ ਡਿੱਗਣ ਕਰਕੇ ਇੱਕ ਜੀਅ ਦੀ ਹੋਈ ਮੌਤ
ਹਾਸਲ ਜਾਣਕਾਰੀ ਮੁਤਾਬਕ ਪਿੰਡ ਘਰਾਚੋਂ ਵਿੱਚ ਦੇਰ ਰਾਤ ਤਕਰੀਬਨ 8:30 ਵਜੇ ਦੇ ਨੇੜੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਇੱਕ ਜੀਅ ਦੀ ਮੌਤ ਹੋ ਗਈ। ਘਰਾਚੋਂ ਦੀ ਚਹਿਲਾਂ ਪੱਤੀ ਵਿੱਚ ਰਹਿੰਦੇ ਅਮਰੀਕ ਸਿੰਘ ਦੇ ਘਰ ਦੀ 30 ਸਾਲ ਪੁਰਾਣੀ ਛੱਤ ਅਚਾਨਕ ਡਿੱਗ ਗਈ। ਇਸ ਵਿੱਚ ਇੱਕ ਬਜ਼ੁਰਗ ਜਸਪਾਲ ਕੌਰ, ਅਮਰੀਕ ਸਿੰਘ ਤੇ ਹਰਜਿੰਦਰ ਕੌਰ ਦੱਬ ਗਏ।
ਪਿੰਡ ਵਾਸੀਆਂ ਨੇ ਹਸਪਤਾਲ ਕਰਵਾਇਆ ਦਾਖਲ
ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਕੱਢ ਕੇ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਵਿੱਚ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ ਤੇ ਅਮਰੀਕ ਸਿੰਘ ਤੇ ਹਰਜਿੰਦਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: Chandigarh Weather Update: ਅੱਜ ਵਿਗੜੇਗਾ ਮੌਸਮ, ਲੋਕਾਂ ਲਈ ਐਡਵਾਈਜ਼ਰੀ ਜਾਰੀ
ਪਿੰਡ ਵਾਸੀਆਂ ਮੁਤਾਬਕ ਘਰ ਦੀ ਛੱਤ ਤਕਰੀਬਨ 30 ਸਾਲਾ ਪੁਰਾਣੀ ਸੀ। ਇਸ ਜਗ੍ਹਾ ਉਪਰ ਉਨ੍ਹਾਂ ਦੇ ਵਾਹਨ ਤੇ ਭਾਰੀ ਸਾਮਾਨ ਵੀ ਪਿਆ ਸੀ। ਉਨ੍ਹਾਂ ਦੀ ਮਾਤਾ ਵੀ ਇਸ ਪੁਰਾਣੇ ਕਮਰੇ ਵਿੱਚ ਰਹਿੰਦੀ ਸੀ। ਪਿੰਡ ਵਾਸੀਆਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Jalandhar News: ਬੰਬੀਹਾ ਗੈਂਗ ਨਾਲ ਜੁੜੇ 2 ਬਦਮਾਸ਼ ਹਥਿਆਰਾਂ ਸਣੇ ਕਾਬੂ, ਪੁਲਿਸ ਨੇ ਵੱਡੀ ਸਾਜਿਸ਼ ਨੂੰ ਕੀਤਾ ਨਾਕਾਮ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)