Stubble Burning: SC ਦਾ ਕਿਹਾ ਬੇਅਸਰ ! CM ਦੇ ਜ਼ਿਲ੍ਹੇ 'ਚ ਸਭ ਤੋਂ ਵੱਧ ਸਾੜੀ ਗਈ ਪਰਾਲੀ, ਦਿਨ ਵੇਲੇ ਹੀ ਚੜ੍ਹ ਜਾਂਦੇ ਹਨ੍ਹੇਰ !
Punjab News: ਬਠਿੰਡਾ ਦਾ AQI 348, ਮੰਡੀ ਗੋਬਿੰਦਗੜ੍ਹ 338, ਜਲੰਧਰ 266, ਖੰਨਾ 253, ਲੁਧਿਆਣਾ 292 ਅਤੇ ਪਟਿਆਲਾ ਦਾ 267 ਸੀ। ਲਗਾਤਾਰ ਵਧ ਰਹੇ AQI ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਹੀ ਬਿਮਾਰ ਮਰੀਜ਼ਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Stubble Burning: ਸੁਪਰੀਮ ਕੋਰਟ ਦੀ ਸਖ਼ਤ ਫਟਕਾਰ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ। ਬੁੱਧਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ 2003 ਮਾਮਲੇ ਸਾਹਮਣੇ ਆਏ। ਸੂਬੇ ਵਿੱਚ ਹੁਣ ਤੱਕ ਕੁੱਲ 22981 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਦੇ ਸ਼ਹਿਰਾਂ ਦਾ ਹੋਇਆ ਹੈ ਬੁਰਾ ਹਾਲ
ਬਠਿੰਡਾ ਦੇ ਨਾਲ-ਨਾਲ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਵੀ ਬੁੱਧਵਾਰ ਨੂੰ ਬਹੁਤ ਮਾੜੀ ਸ਼੍ਰੇਣੀ ਵਿੱਚ ਰਿਹਾ। ਬੁੱਧਵਾਰ ਨੂੰ ਬਠਿੰਡਾ ਦਾ AQI 348, ਮੰਡੀ ਗੋਬਿੰਦਗੜ੍ਹ 338, ਜਲੰਧਰ 266, ਖੰਨਾ 253, ਲੁਧਿਆਣਾ 292 ਅਤੇ ਪਟਿਆਲਾ ਦਾ 267 ਸੀ। ਲਗਾਤਾਰ ਵਧ ਰਹੇ AQI ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਹੀ ਬਿਮਾਰ ਮਰੀਜ਼ਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
CM ਦਾ ਜ਼ਿਲ੍ਹਾ ਬਣਿਆ ਪਰਾਲੀ ਸਾੜਨ ਵਾਲਿਆਂ ਦਾ ਗੜ੍ਹ !
ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 466 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਬਠਿੰਡਾ ਵਿੱਚ 221, ਫਰੀਦਕੋਟ ਵਿੱਚ 150, ਮਾਨਸਾ ਵਿੱਚ 131, ਪਟਿਆਲਾ ਵਿੱਚ 106, ਜਲੰਧਰ ਵਿੱਚ 90, ਤਰਨਤਾਰਨ ਵਿੱਚ 41, ਲੁਧਿਆਣਾ ਵਿੱਚ 96, ਫ਼ਿਰੋਜ਼ਪੁਰ ਵਿੱਚ 103 ਅਤੇ ਮੋਗਾ ਵਿੱਚ 89 ਮਾਮਲੇ ਸਾਹਮਣੇ ਆਏ ਹਨ। ਸੰਗਰੂਰ ਵਿੱਚ ਹੁਣ ਤੱਕ ਕੁੱਲ 4070 ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਸੂਬੇ ਵਿੱਚ ਸਭ ਤੋਂ ਵੱਧ ਹਨ। ਫ਼ਿਰੋਜ਼ਪੁਰ 2176 ਕੇਸਾਂ ਨਾਲ ਦੂਜੇ ਅਤੇ ਤਰਨਤਾਰਨ 1888 ਕੇਸਾਂ ਨਾਲ ਤੀਜੇ ਨੰਬਰ ’ਤੇ ਹੈ। ਇਸ ਸਾਲ ਕੁੱਲ 22981 ਕੇਸਾਂ ਦੇ ਮੁਕਾਬਲੇ ਸਾਲ 2021 ਵਿੱਚ ਇਸ ਸਮੇਂ ਤੱਕ ਕੁੱਲ 42330 ਅਤੇ ਸਾਲ 2022 ਵਿੱਚ 33090 ਮਾਮਲੇ ਸਾਹਮਣੇ ਆਏ ਹਨ।
ਪ੍ਰਸ਼ਾਸਨ ਨੇ ਲਿਆ ਸਖ਼ਤ ਐਕਸ਼ਨ
ਜ਼ਿਕਰ ਕਰ ਗਈਏ ਕਿ ਪਰਾਲੀ ਨੂੰ ਅੱਗ ਲਾਉਣ ਸਬੰਧੀ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਇਸ ਦੇ ਚੱਲਦਿਆਂ ਅੱਜ ਵੱਖ-ਵੱਖ ਟੀਮਾਂ ਰਾਹੀਂ ਜਿੱਥੇ ਕਿਸਾਨਾਂ ਨੂੰ ਸਮਝਾਇਆ ਗਿਆ, ਉੱਥੇ ਹੀ ਡਵੀਜ਼ਨ ਪੱਧਰ 'ਤੇ ਫਾਇਰ ਬ੍ਰਿਗੇਡ ਤੇ ਪੁਲਿਸ ਪਾਰਟੀ ਸਮੇਤ ਟੀਮਾਂ ਬਣਾਈਆਂ ਗਈਆਂ ਹਨ। ਇਸ ਸਬੰਧੀ ਨਾਇਬ ਤਹਿਸੀਲਦਾਰ ਰਵਿੰਦਰਜੀਤ ਸਿੰਘ ਤੇ ਥਾਣਾ ਸਦਰ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਕ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਵਿੱਚ ਐਸਐਚਓ, ਬੀਡੀਪੀਓ, ਐਸਡੀਐਮ, ਤਹਿਸੀਲਦਾਰ ਤੇ ਹੋ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਟੀਮਾਂ ਨੂੰ ਪੁਲਿਸ ਵੀ ਮੁਹੱਈਆ ਕਰਵਾਈ ਗਈ ਹੈ