(Source: ECI/ABP News)
Sangrur news: ਧੂਰੀ 'ਚ ਗੰਨਾ ਮਿੱਲ 'ਤੇ ਚੜ੍ਹ ਕੇ ਗੰਨਾ ਕਾਸ਼ਤਕਾਰਾਂ ਨੇ ਪ੍ਰਦਰਸ਼ਨ ਕੀਤਾ ਸ਼ੁਰੂ, ਕਿਹਾ- ਜੇਕਰ ਮਿੱਲ ਸ਼ੁਰੂ ਨਾ ਹੋਈ ਤਾਂ ਕੱਲ੍ਹ ਤੋਂ...
Sangrur news: ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਗੰਨਾ ਕਾਸ਼ਤਕਾਰਾਂ ਨੇ ਗੰਨਾ ਮਿੱਲ ਦੀ ਚਿਮਨੀ ’ਤੇ ਚੜ੍ਹ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
![Sangrur news: ਧੂਰੀ 'ਚ ਗੰਨਾ ਮਿੱਲ 'ਤੇ ਚੜ੍ਹ ਕੇ ਗੰਨਾ ਕਾਸ਼ਤਕਾਰਾਂ ਨੇ ਪ੍ਰਦਰਸ਼ਨ ਕੀਤਾ ਸ਼ੁਰੂ, ਕਿਹਾ- ਜੇਕਰ ਮਿੱਲ ਸ਼ੁਰੂ ਨਾ ਹੋਈ ਤਾਂ ਕੱਲ੍ਹ ਤੋਂ... sugarcane cultivators started protesting by climbing the sugarcane mill in Dhuri Sangrur news: ਧੂਰੀ 'ਚ ਗੰਨਾ ਮਿੱਲ 'ਤੇ ਚੜ੍ਹ ਕੇ ਗੰਨਾ ਕਾਸ਼ਤਕਾਰਾਂ ਨੇ ਪ੍ਰਦਰਸ਼ਨ ਕੀਤਾ ਸ਼ੁਰੂ, ਕਿਹਾ- ਜੇਕਰ ਮਿੱਲ ਸ਼ੁਰੂ ਨਾ ਹੋਈ ਤਾਂ ਕੱਲ੍ਹ ਤੋਂ...](https://feeds.abplive.com/onecms/images/uploaded-images/2023/12/04/08c7efb306dc7b963cfd99e098f6d0be1701689217165647_original.png?impolicy=abp_cdn&imwidth=1200&height=675)
Sangrur news: ਮੁੱਖ ਮੰਤਰੀ ਵੱਲੋਂ ਗੰਨੇ ਦੇ ਭਾਅ ਵਿੱਚ 11 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਨਾਲ ਹੀ ਸੂਬੇ ਦੀਆਂ ਸਾਰੀਆਂ ਗੰਨਾ ਮਿੱਲਾਂ ਨੂੰ 2 ਦਸੰਬਰ ਤੋਂ ਚਾਲੂ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪਰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਵਿੱਚ ਸਥਿਤ ਨਿੱਜੀ ਗੰਨਾ ਮਿੱਲ ਅਜੇ ਤੱਕ ਚਾਲੂ ਨਹੀਂ ਹੋਈ ਜਿਸ ਦੇ ਵਿਰੋਧ ਵਿੱਚ ਅੱਜ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਦੇ ਕਿਸਾਨਾਂ ਨੇ ਗੰਨਾ ਮਿੱਲ ਦੀ ਚਿਮਨੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਦੇ ਬਕਾਇਆ 16 ਕਰੋੜ ਰੁਪਏ ਹਾਲੇ ਤੱਕ ਨਹੀਂ ਮਿਲੇ ਹਨ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸਾਥੀ ਚਿਮਨੀ 'ਤੇ ਚੜ੍ਹ ਕੇ ਮਿੱਲ 'ਚ ਧਰਨਾ ਦੇ ਰਹੇ ਹਨ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮਿੱਲ ਸ਼ੁਰੂ ਨਹੀਂ ਹੋ ਜਾਂਦੀ ਅਤੇ ਬਕਾਇਆ ਪੈਸਾ ਨਹੀਂ ਮਿਲੇਗਾ।
ਜੇਕਰ ਇਦਾਂ ਨਾ ਹੋਇਆ ਤਾਂ ਕੱਲ੍ਹ ਤੋਂ ਅਸੀਂ ਖੇਤ ਵਿੱਚੋਂ ਗੰਨਾ ਕੱਟ ਕੇ ਟਰਾਲੀ ਵਿੱਚ ਪਾ ਕੇ ਹਰ ਰੋਜ਼ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਲੈ ਕੇ ਜਾਵਾਂਗੇ।
ਇਹ ਵੀ ਪੜ੍ਹੋ: Punjab News: ਸਰਕਾਰ ਦਾ ਇੱਕ ਹੋਰ ਮੌਕਾ ! 1 ਲੱਖ ਜਿੱਤਣ ਦੀ ਆਖ਼ਰੀ ਮਿਤੀ ਵਧਾ ਕੇ ਕੀਤੀ 31 ਦਸੰਬਰ, ਜਾਣੋ ਕੀ ਹੈ ਸਕੀਮ
ਖੇਤ ਵਿੱਚ ਗੰਨੇ ਦੀ ਫ਼ਸਲ ਤਿਆਰ ਹੈ ਅਤੇ ਮਿੱਲ ਬੰਦ ਹੈ ਅਤੇ ਪਿਛਲੇ ਸਾਲ ਦਾ ਬਕਾਇਆ ਵੀ ਨਹੀਂ ਮਿਲਿਆ। ਉੱਥੇ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਕਰੀਏ ਤਾਂ ਕੀ ਕਰੀਏ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਅਸੀਂ ਡਾਕ ਮੈਨੇਜਮੈਂਟ ਨਾਲ ਗੱਲ ਕਰ ਰਹੇ ਹਾਂ ਅਤੇ ਜਲਦੀ ਹੀ ਇਸ ਮਸਲੇ ਦਾ ਕੋਈ ਹੱਲ ਕੱਢ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Punjab Government: ਨਵੇਂ ਮੰਤਰੀ ਦਾ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਐਕਸ਼ਨ ! 7 ਗ੍ਰਿਫ਼ਤਾਰ, ਮਸ਼ੀਨਰੀ ਜ਼ਬਤ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)