Sangrur News: ਮਾਲੇਰਕੋਟਲਾ ਦੀ ਧੀ ਨੇ ਕਾਇਮ ਕੀਤੀ ਮਿਸਾਲ! ਟੈਂਪੂ ਡਰਾਇਵਰ ਦੀ ਬੇਟੀ ਗੁਲਫਾਮ ਬਣੀ ਜੱਜ
Sangrur News: ਹੌਸਲੇ ਬੁਲੰਦ ਹੋਣ ਤਾਂ ਦੁਨੀਆਂ 'ਚ ਹਰ ਚੀਜ਼ ਹਾਸਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਮਾਲੇਰਕੋਟਲਾ ਵਿੱਚ ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹੀ ਘੱਟ ਗਿਣਤੀ
Sangrur News: ਹੌਸਲੇ ਬੁਲੰਦ ਹੋਣ ਤਾਂ ਦੁਨੀਆਂ 'ਚ ਹਰ ਚੀਜ਼ ਹਾਸਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਮਾਲੇਰਕੋਟਲਾ ਵਿੱਚ ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਣ ਵਾਲੇ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹੀ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਟੈਂਪੂ ਡਰਾਈਵਰ ਦੀ ਧੀ ਗੁਲਫਾਮ ਨੇ ਕਰ ਦਿਖਾਇਆ ਹੈ। ਉਸ ਨੇ ਪੰਜਾਬ ਸਿਵਲ ਸਰਵਿਸਿਜ ਜੁਡੀਸ਼ੀਅਲ ਪੇਪਰ (ਪੀਸੀਐਸ) 2022-23 'ਚ ਜੱਜ ਬਣਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਦੱਸ ਦਈਏ ਕਿ 1947 ਤੋਂ ਬਾਅਦ ਜ਼ਾਲ੍ਹਾ ਮਾਲੇਰਕੋਟਲਾ ਦੀ ਜੰਮਪਲ ਗੁਲਫਾਮ ਪਹਿਲੀ ਮੁਸਲਿਮ ਲੜਕੀ ਹੈ, ਜਿਸ ਨੇ ਬਤੌਰ ਜੱਜ ਬਣ ਕੇ ਜ਼ਿਲ੍ਹੇ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਮਾਲੇਰਕੋਟਲਾ ਦੇ ਮੁਹੱਲਾ ਬਾਰਾਂਦਰੀ ਦੀ ਨਿਵਾਸੀ ਗੁਲਫਾਮ ਪੁੱਤਰੀ ਤਾਲਿਬ ਹੁਸੈਨ ਵੱਲੋਂ 2022-23 ਸਾਲ 'ਚ ਪੀਸੀਐਸ ਜ਼ੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਤਿੰਨ ਇਮਤਿਹਾਨ ਦਿੱਤੇ ਗਏ ਸਨ। ਇਸ ਦੌਰਾਨ ਗੁਲਫਾਮ ਵੱਲੋਂ ਸੂਬੇ ਭਰ ਵਿੱਚੋਂ ਅਪਣੀ ਕੈਟਾਗਿਰੀ ਈਡਬਲਯੂਐਸ 'ਚ 5ਵਾਂ ਸਥਾਨ ਹਾਸਲ ਕੀਤਾ ਗਿਆ ਹੈ। ਇਸ ਦੌਰਾਨ 8 ਅਕਤੂਬਰ ਨੂੰ ਲਈ ਗਈ ਇੰਟਰਵਿਊ ਤੋਂ ਬਾਅਦ ਗੁਲਫਾਮ ਨੂੰ ਜੱਜ ਚੁਣ ਲਿਆ ਗਿਆ ਹੈ।
ਇਸ ਮੌਕੇ ਗੁਲਫਾਮ ਨੇ ਕਿਹਾ ਕਿ ਇਨਸਾਨ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਇਨਸਾਨ ਸਖ਼ਤ ਮਿਹਨਤ ਕਰਦੇ ਹਨ, ਆਖਰ ਉਨ੍ਹਾਂ ਨੂੰ ਅਸਲ ਮੰਜ਼ਲ ਪ੍ਰਾਪਤ ਹੋ ਹੀ ਜਾਂਦੀ ਹੈ। ਇਸ ਮੌਕੇ ਗੁਲਫਾਮ ਨੇ ਕਿਹਾ ਕਿ ਉਸ ਦੀ ਕਾਮਯਾਬੀ ਦੇ ਪਿੱਛੇ ਸਭ ਤੋਂ ਵੱਡਾ ਹੱਥ ਰੱਬ (ਅੱਲ੍ਹਾ ਤਾਅਲਾ) ਤੇ ਉਸ ਤੋਂ ਬਾਅਦ ਮਾਪਿਆਂ ਦਾ ਹੈ।
ਪਿਤਾ ਤਾਲਿਬ ਹੁਸੈਨ ਨੇ ਟੈਂਪੂ ਡਰਾਇਵਰੀ ਕਰਕੇ ਉਸ ਦੀ ਪੜ੍ਹਾਈ ਨੂੰ ਸਫ਼ਲ ਬਣਾਉਣ ਲਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਗੁਲਫਾਮ ਨੇ ਦੱਸਿਆ ਕਿ ਸੂਬੇ ਵਿੱਚ ਉਸ ਨੂੰ ਕਿਹੜੀ ਜਗ੍ਹਾ ਉੱਪਰ ਤਾਇਨਾਤ ਕੀਤਾ ਜਾਂਦਾ ਹੈ, ਉਸ ਦੇ ਹੁਕਮ ਆਉਣੇ ਬਾਕੀ ਹਨ। ਗੁਲਫਾਮ ਨੇ ਦੱਸਿਆ ਮਿਹਨਤ ਕਰਨ ਉਪਰੰਤ ਹਾਸਲ ਕੀਤੀ ਗਈ ਇਸ ਅਹੁਦੇ ਦੀ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਵਰਤੋਂ ਕਰਦੇ ਹੋਏ ਲੋਕਾਂ ਨੂੰ ਸਹੀ ਇਨਸਾਫ਼ ਦਵਾਇਆ ਜਾਵੇਗਾ।
ਗੁਲਫਾਮ ਨੇ ਕਿਹਾ ਕਿ ਸ਼ਾਇਦ ਮੇਰੇ ਮਾਤਾ-ਪਿਤਾ ਦੇ ਇਸ ਜਨੂੰਨ ਨੇ ਮੈਨੂੰ ਬਚਪਨ ਤੋਂ ਹੀ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪ੍ਰੇਰਿਤ ਕੀਤਾ। ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਬਹੁਤ ਖੁਸ਼ ਮਹਿਸੂਸ ਕਰ ਰਹੀ ਹੈ ਜਿਸ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਇਸ ਮੌਕੇ ਪਰਿਵਾਰ ਵੱਲੋਂ ਗੁਲਫਾਮ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਭੰਗੜਾ ਪਾਇਆ।
ਗੁਲਫਾਮ ਨੇ ਦੱਸਿਆ ਕਿ ਉਸ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਾਸਲ ਕੀਤੀ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਇਸਲਾਮੀਆ ਗਰਲਜ਼ ਕਾਲਜ ਚੋਂ ਕੀਤੀ, ਜਦਕਿ ਉਸਨੇ ਐਲਐਲਬੀ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਮਾਲੇਰਕੋਟਲਾ ਵਿਖੇ ਇੱਕ ਸਾਲ ਪ੍ਰੈਕਟਿਸ ਕੀਤੀ। ਹੁਣ ਪਿਛਲੇ ਕੁਝ ਸਾਲਾਂ ਤੋਂ ਪੀਸੀਐਸ ਜੁਡੀਸ਼ੀਅਲੀ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ: Chandigarh News: ਕੇਂਦਰ ਸਰਕਾਰ ਦਾ ਚੰਡੀਗੜ੍ਹ ਦੇ ਸਕੂਲਾਂ ਨੂੰ ਤੋਹਫਾ! ਅਧਿਆਪਕਾਂ ਦੀਆਂ 500 ਅਸਾਮੀਆਂ ਬਹਾਲ
ਗੁਲਫਾਮ ਦੇ ਚਾਚਾ ਦਾ ਗੁਲਾਬ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਭਤੀਜੀ ਗੁਲਫਾਮ ਮਾਲੇਰਕੋਟਲਾ ਸ਼ਹਿਰ ਦੇ ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਸਦਕਾ ਜੱਜ ਵਰਗੇ ਵਕਾਰੀ ਅਹੁੱਦੇ 'ਤੇ ਪੁੱਜਣ 'ਚ ਸਫਲ ਹੋਈ ਹੈ। ਉਨਾਂ ਆਖਿਆ ਕਿ ਉਨਾਂ ਨੂੰ ਪੂਰਨ ਆਸ ਹੈ ਕਿ ਉਨਾਂ ਦੀ ਭਤੀਜੀ ਆਮ ਲੋਕਾਂ ਨੂੰ ਨਿਆਂ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ: Viral Video: ਪਤੀ ਕਰਦਾ ਜ਼ਿਆਦਾ ਪਿਆਰ ਇਸ ਲਈ ਦੇ ਦਿੱਤਾ ਤਲਾਕ, ਵਕੀਲ ਨੇ ਤਲਾਕ ਦੇ ਦੱਸੇ ਅਜੀਬ ਕਾਰਨ