(Source: ECI/ABP News)
Viral Video: ਪਤੀ-ਪਤਨੀ ਦਾ ਰਿਸ਼ਤਾ ਤਾਰ-ਤਾਰ, ਅਸ਼ਲੀਲ ਵੀਡੀਓ ਬਣਾ ਐਲਈਡੀ 'ਤੇ ਦੋਸਤਾਂ ਨੂੰ ਵਿਖਾਉਂਦਾ ਸੀ ਪਤੀ, ਪੈਸੇ ਵੀ ਕਮਾਉਂਦਾ ਸੀ
Amritsar News: ਜਾਣਕਾਰੀ ਮੁਤਾਬਕ 35 ਸਾਲਾ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਮੁਲਜ਼ਮ ਪਤੀ ਨਾਲ 12 ਸਾਲ ਪਹਿਲਾਂ ਦੋਸਤੀ ਹੋਈ ਸੀ। ਦੋਵਾਂ ਦਾ ਪ੍ਰੇਮ ਸਬੰਧ ਸੀ।

Amritsar News: ਅੰਮ੍ਰਿਤਸਰ 'ਚ ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ 12 ਸਾਲ ਤੱਕ ਆਪਣੀ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓ ਬਣਾਉਂਦਾ ਰਿਹਾ ਤੇ ਫਿਰ ਉਸ ਨੂੰ ਵੇਚ ਕੇ ਕਮਾਈ ਕਰਦਾ ਰਿਹਾ। ਪ੍ਰੇਮਿਕਾ ਨਾਲ ਵਿਆਹ ਕਰਾਉਣ ਤੋਂ ਬਾਅਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ 35 ਸਾਲਾ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਮੁਲਜ਼ਮ ਪਤੀ ਨਾਲ 12 ਸਾਲ ਪਹਿਲਾਂ ਦੋਸਤੀ ਹੋਈ ਸੀ। ਦੋਵਾਂ ਦਾ ਪ੍ਰੇਮ ਸਬੰਧ ਸੀ। ਇਸ ਮਗਰੋਂ ਦੋਵਾਂ ਦਾ ਵਿਆਹ ਫਰਵਰੀ 2022 ਵਿੱਚ ਹੋਇਆ ਸੀ। ਮੁਲਜ਼ਮ ਉਸ ਨਾਲ 12 ਸਾਲਾਂ ਤੋਂ ਸਰੀਰਕ ਸਬੰਧ ਬਣਾ ਰਿਹਾ ਹੈ। ਸਰੀਰਕ ਸਬੰਧ ਬਣਾਉਣ ਸਮੇਂ ਉਹ ਅਸ਼ਲੀਲ ਵੀਡੀਓ ਬਣਾ ਲੈਂਦਾ ਸੀ। ਉਹ ਸਾਰੀਆਂ ਵੀਡੀਓਜ਼ ਨੂੰ ਪੈਨ ਡਰਾਈਵ 'ਚ ਸੇਵ ਕਰ ਲੈਂਦਾ ਸੀ।
ਉਸ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਪਤੀ ਅਸ਼ਲੀਲ ਵੀਡੀਓ ਬਣਾ ਕੇ ਪੈਸੇ ਵੀ ਕਮਾਉਂਦਾ ਸੀ। ਜਦੋਂ ਉਸ ਦੇ ਪਤੀ ਦੇ ਦੋਸਤ ਘਰ ਆਉਂਦੇ ਤਾਂ ਉਹ ਉਨ੍ਹਾਂ ਨੂੰ ਐਲਈਡੀ 'ਤੇ ਅਸ਼ਲੀਲ ਵੀਡੀਓ ਦਿਖਾਉਂਦਾ ਸੀ। ਇਸ ਤੋਂ ਨਾਰਾਜ਼ ਹੋ ਕੇ ਉਹ ਆਪਣੇ ਪੇਕੇ ਘਰ ਚਲੀ ਗਈ। 20 ਸਤੰਬਰ 2023 ਨੂੰ ਮੁਲਜ਼ਮ ਨੇ ਧੋਖੇ ਨਾਲ ਉਸ ਨੂੰ ਆਪਣੇ ਘਰ ਬੁਲਾਇਆ ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
