ਹਿਜਾਬ ਪਹਿਨ ਕੇ ਵੋਟ ਪਾਉਣ ਪਹੁੰਚੀ ਮਹਿਲਾ ਨੂੰ BJP ਬੂਥ ਏਜੰਟ ਨੇ ਰੋਕਿਆ , ਹੰਗਾਮਾ ਹੋਣ 'ਤੇ ਪੁਲਿਸ ਨੇ ਦਿਖਾਇਆ ਬਾਹਰ ਦਾ ਰਸਤਾ
ਤਾਮਿਲਨਾਡੂ ਸ਼ਹਿਰੀ ਲੋਕਲ ਬਾਡੀ ਚੋਣ ਲਈ ਵੋਟ ਪਾਉਣ ਆਈ ਇੱਕ ਮੁਸਲਿਮ ਔਰਤ (Muslim Woman) ਨੂੰ ਭਾਜਪਾ ਬੂਥ ਕਮੇਟੀ ਦੇ ਮੈਂਬਰ ਨੇ ਰੋਕ ਲਿਆ ਅਤੇ ਹੰਗਾਮਾ ਕੀਤਾ।

ਹਾਲਾਂਕਿ, ਪੁਲਿਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਮੈਂਬਰਾਂ ਦੇ ਦਖਲ ਤੋਂ ਬਾਅਦ ਔਰਤ ਆਪਣੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਕਾਮਯਾਬ ਰਹੀ। ਤਾਮਿਲਨਾਡੂ ਵਿੱਚ ਸ਼ਨੀਵਾਰ ਨੂੰ 21 ਕਾਰਪੋਰੇਸ਼ਨਾਂ, 138 ਨਗਰ ਪਾਲਿਕਾਵਾਂ ਅਤੇ 490 ਨਗਰ ਪੰਚਾਇਤਾਂ ਵਿੱਚ 12,607 ਅਹੁਦਿਆਂ ਲਈ ਸ਼ਹਿਰੀ ਸਥਾਨਕ ਬਾਡੀ ਚੋਣਾਂ ਚੱਲ ਰਹੀਆਂ ਹਨ। ਸੂਬੇ 'ਚ 11 ਸਾਲਾਂ ਦੇ ਵਕਫੇ ਤੋਂ ਬਾਅਦ ਵੋਟਾਂ ਪੈ ਰਹੀਆਂ ਹਨ। ਸ਼ਹਿਰੀ ਬਾਡੀ ਚੋਣਾਂ ਲਈ ਇੱਕੋ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ। ਚੋਣਾਂ ਅਕਤੂਬਰ 2016 ਨੂੰ ਹੋਣੀਆਂ ਸਨ, ਪਰ ਮਦਰਾਸ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਵਿਕਾਸ, ਸਿਆਸੀ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਕਾਰਨ ਇਹ ਲਟਕ ਗਿਆ।
#TamilNadu Urban Local Body Poll |A BJP booth committee member objected to a woman voter who arrived at a polling booth in Madurai while wearing a hijab;he asked her to take it off. DMK, AIADMK members objected to him following which Police intervened. He was asked to leave booth pic.twitter.com/UEDAG5J0eH
— ANI (@ANI) February 19, 2022
ਇਹ ਵੀ ਪੜ੍ਹੋ : Punjab Election 2022 : ਪੰਜਾਬ 'ਚ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਨੇ ਖੋਲ੍ਹੇ ਆਪਣੇ ਸਿਆਸੀ ਪੱਤੇ, ਪੜ੍ਹੋ ਕੀ ਲਿਆ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490




















