(Source: Poll of Polls)
Elections Results 2022: ਬੀਜੇਪੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ- ਅੱਜ ਉਤਸ਼ਾਹ ਅਤੇ ਜਸ਼ਨ ਦਾ ਦਿਨ
Elections Results 2022: ਭਾਜਪਾ ਨੇ ਉੱਤਰ ਪ੍ਰਦੇਸ਼ ਸਮੇਤ 4 ਰਾਜਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਯੂਪੀ ਵਿੱਚ ਭਾਜਪਾ ਨੂੰ ਜ਼ਬਰਦਸਤ ਬਹੁਮਤ ਮਿਲਿਆ ਹੈ। ਯੂਪੀ ਦੀਆਂ 403 ਸੀਟਾਂ 'ਚੋਂ ਭਾਜਪਾ 271 ਸੀਟਾਂ 'ਤੇ ਭਾਜਪਾ ਨੇ ਜਿੱਤ ਹਾਸਲ ਕੀਤੀ
Elections Results 2022: ਭਾਜਪਾ ਨੇ ਉੱਤਰ ਪ੍ਰਦੇਸ਼ ਸਮੇਤ 4 ਰਾਜਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਯੂਪੀ ਵਿੱਚ ਭਾਜਪਾ ਨੂੰ ਜ਼ਬਰਦਸਤ ਬਹੁਮਤ ਮਿਲਿਆ ਹੈ। ਯੂਪੀ ਦੀਆਂ 403 ਸੀਟਾਂ 'ਚੋਂ ਭਾਜਪਾ 271 ਸੀਟਾਂ 'ਤੇ ਭਾਜਪਾ ਨੇ ਜਿੱਤ ਹਾਸਲ ਕੀਤੀ । ਦੂਜੇ ਪਾਸੇ ਸਮਾਜਵਾਦੀ ਪਾਰਟੀ 127 ਸੀਟਾਂ 'ਤੇ ਰਹੀ । ਇਸ ਵੱਡੀ ਜਿੱਤ 'ਤੇ ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਅੱਜ ਉਤਸ਼ਾਹ ਦਾ ਦਿਨ ਹੈ, ਜਸ਼ਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਹੀ ਹੋਲੀ ਸ਼ੁਰੂ ਹੋ ਗਈ ਹੈ।
ਪੀਐਮ ਮੋਦੀ ਨੇ ਕਿਹਾ ਕਿ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਆਪਣਾ ਵਾਅਦਾ ਨਿਭਾਇਆ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਸਫਲ ਰਹੇ। ਵਰਕਰਾਂ ਦੇ ਦਮ 'ਤੇ ਭਾਜਪਾ ਨੇ ਜਿੱਤ ਦੀ ਸੀਮਾ ਤੈਅ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਅਤੇ ਗੋਆ ਦੇ ਮੁੱਖ ਮੰਤਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵੋਟਰਾਂ ਦਾ ਭਾਜਪਾ 'ਤੇ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ।
ਜੇਪੀ ਨੱਡਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਚਾਰ ਵਾਰ ਨਰਿੰਦਰ ਮੋਦੀ ਨੂੰ ਆਸ਼ੀਰਵਾਦ ਦਿੱਤਾ ਹੈ। 2014 ਦੀ ਲੋਕ ਸਭਾ ਵਿੱਚ ਜ਼ਬਰਦਸਤ ਜਿੱਤ ਪ੍ਰਾਪਤ ਹੋਈ ਸੀ, 2017 ਵਿੱਚ ਸੂਬੇ ਦੇ ਲੋਕਾਂ ਨੇ ਆਸ਼ੀਰਵਾਦ ਦਿੱਤਾ ਸੀ। 2019 ਵਿੱਚ ਜਨਤਾ ਨੇ ਫਿਰ ਲੋਕ ਸਭਾ ਵਿੱਚ ਆਸ਼ੀਰਵਾਦ ਦਿੱਤਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ ਇਸ ਵਾਰ 2022 'ਚ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਚੌਥੀ ਵਾਰ ਭਾਜਪਾ ਨੂੰ ਆਸ਼ੀਰਵਾਦ ਦਿੱਤਾ ਹੈ।
ਇਸ ਵਾਰ ਉੱਤਰ ਪ੍ਰਦੇਸ਼ ਚੋਣਾਂ ਵਿੱਚ ਇਤਿਹਾਸ ਰਚਿਆ ਗਿਆ ਹੈ। ਤਕਰੀਬਨ ਸਾਢੇ ਤਿੰਨ ਦਹਾਕਿਆਂ ਬਾਅਦ ਅਜਿਹਾ ਹੋਇਆ ਹੈ ,ਜਦੋਂ ਕੋਈ ਮੁੱਖ ਮੰਤਰੀ ਅਤੇ ਇੱਕ ਪਾਰਟੀ ਮੁੜ ਸੱਤਾ ਵਿੱਚ ਆਈ ਹੈ। ਸ਼ਾਮ 5.40 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ (BJP) 268, ਸਪਾ (Samajwadi Party) 130, ਬਸਪਾ (BSP) 1, ਕਾਂਗਰਸ 2 ਅਤੇ ਹੋਰ 2 ਸੀਟਾਂ 'ਤੇ ਅੱਗੇ ਹੈ। ਹਾਲਾਂਕਿ ਇਸ ਚੋਣ 'ਚ ਕਈ ਨੇਤਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।