Goa Elections 2022 : ਚੋਣ ਨਤੀਜੇ ਆਉਣ ਤੋਂ ਬਾਅਦ ਗੋਆ ਛੱਡ ਦੇਵੇਗੀ TMC, ਜਾਣੋ ਕੀ ਬੋਲੇ ਕਿਰਨ ਕੰਡੋਲਕਰ?
ਤ੍ਰਿਣਮੂਲ :ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਦਾਅਵਾ ਕੀਤਾ ਹੈ ਕਿ ਉਹ ਗੋਆ ਵਿੱਚ 12 ਸੀਟਾਂ ਜਿੱਤੇਗੀ
ਤ੍ਰਿਣਮੂਲ :ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਦਾਅਵਾ ਕੀਤਾ ਹੈ ਕਿ ਉਹ ਗੋਆ ਵਿੱਚ 12 ਸੀਟਾਂ ਜਿੱਤੇਗੀ ਅਤੇ ਉਸਦੀ ਸਹਿਯੋਗੀ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਸੱਤ ਸੀਟਾਂ ਜਿੱਤੇਗੀ। 40 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ 21 ਸੀਟਾਂ ਦੀ ਲੋੜ ਹੁੰਦੀ ਹੈ। ਸੂਬੇ ਦੀਆਂ ਸਾਰੀਆਂ 40 ਸੀਟਾਂ ਲਈ ਵੋਟਿੰਗ ਸੋਮਵਾਰ ਸ਼ਾਮ ਨੂੰ ਖਤਮ ਹੋ ਗਈ ਅਤੇ ਨਤੀਜੇ 10 ਮਾਰਚ ਨੂੰ ਆਉਣਗੇ। ਚੋਣਾਂ ਤੋਂ ਪਹਿਲਾਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਦਾ ਗੋਆ ਵਿੱਚ ਸਭ ਤੋਂ ਪੁਰਾਣੀ ਖੇਤਰੀ ਪਾਰਟੀ, ਐਮਜੀਪੀ ਨਾਲ ਗਠਜੋੜ ਸੀ।
ਟੀਐਮਸੀ ਘੱਟੋ-ਘੱਟ 12 ਸੀਟਾਂ ਜਿੱਤੇਗੀ
ਸੋਮਵਾਰ ਸ਼ਾਮ ਨੂੰ ਪੋਲਿੰਗ ਖਤਮ ਹੋਣ ਤੋਂ ਬਾਅਦ ਇੱਕ ਇੰਟਰਵਿਊ ਦੌਰਾਨ ਬੋਲਦੇ ਹੋਏ ਟੀਐਮਸੀ ਦੇ ਗੋਆ ਰਾਜ ਦੇ ਮੁਖੀ ਕਿਰਨ ਕੰਡੋਲਕਰ (Kiran Kandolkar) ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ,ਜਿਸ ਨੇ ਰਾਜ ਵਿੱਚ ਸੱਤਾਧਾਰੀ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਟੀਐਮਸੀ ਰਾਜ ਵਿੱਚ ਘੱਟੋ-ਘੱਟ 12 ਸੀਟਾਂ ਜਿੱਤੇਗੀ। ਸਾਡੀ ਸਹਿਯੋਗੀ ਐਮਜੀਪੀ ਸੱਤ ਸੀਟਾਂ ਜਿੱਤੇਗੀ। ਕੰਡੋਲਕਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਤੋਂ ਕੁਝ ਸੀਟਾਂ ਘੱਟ ਮਿਲ ਸਕਦੀਆਂ ਹਨ ਪਰ ਵਿਸ਼ਵਾਸ ਪ੍ਰਗਟਾਇਆ ਕਿ ਉਹ ਸਦਨ ਵਿੱਚ ਆਪਣਾ ਬਹੁਮਤ ਸਾਬਤ ਕਰਨ ਦੇ ਯੋਗ ਹੋਣਗੇ।
ਕੀ TMC ਗੋਆ ਛੱਡ ਦੇਵੇਗੀ?
ਉਨ੍ਹਾਂ ਨੇ ਇਸ ਖਦਸ਼ੇ ਨੂੰ ਖਾਰਜ ਕਰ ਦਿੱਤਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਐਮਜੀਪੀ ਟੀਐਮਸੀ ਨਾਲੋਂ ਸਬੰਧ ਤੋੜ ਸਕਦੀ ਹੈ। ਕੰਡੋਲਕਰ ਨੇ ਕਿਹਾ ਕਿ ਇਹ ਗਲਤ ਧਾਰਨਾ ਪੈਦਾ ਕੀਤੀ ਜਾ ਰਹੀ ਹੈ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਟੀਐਮਸੀ ਗੋਆ ਛੱਡ ਦੇਵੇਗੀ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਸ ਸਮੇਂ ਗੋਆ ਵਿੱਚ ਸਾਡੇ ਕੋਲ ਕੋਈ ਜ਼ਮੀਨੀ ਪੱਧਰ ਦਾ ਵਰਕਰ ਨਹੀਂ ਹੈ ਪਰ ਚੋਣ ਪ੍ਰਚਾਰ ਦੌਰਾਨ ਅਸੀਂ ਸਾਰੇ 40 ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਵਿੱਚ ਕਾਮਯਾਬ ਰਹੇ।