ਪੜਚੋਲ ਕਰੋ
Gujarat Election : ਗੁਜਰਾਤ 'ਚ ਅੱਜ ਸ਼ਾਮ ਖ਼ਤਮ ਹੋਵੇਗਾ ਪਹਿਲੇ ਪੜਾਅ ਦਾ ਪ੍ਰਚਾਰ, ਅਮਿਤ ਸ਼ਾਹ ਕਰਨਗੇ 4 ਰੈਲੀਆਂ, ਪੰਜਾਬ CM 'ਆਪ' ਲਈ ਮੰਗਣਗੇ ਵੋਟਾਂ
Gujarat First Phase Election : ਗੁਜਰਾਤ 'ਚ ਚੋਣਾਂ ਦੇ ਪਹਿਲੇ ਪੜਾਅ ਦਾ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਚੋਣ ਪ੍ਰਚਾਰ ਦੇ ਆਖਰੀ ਦਿਨ ਸਿਆਸੀ ਪਾਰਟੀਆਂ ਆਪਣੀ ਪੂਰੀ ਤਾਕਤ ਝੋਕਦੀਆਂ ਨਜ਼ਰ ਆਉਣਗੀਆਂ।
Gujarat Assembly Election 2022
Gujarat First Phase Election : ਗੁਜਰਾਤ 'ਚ ਚੋਣਾਂ ਦੇ ਪਹਿਲੇ ਪੜਾਅ ਦਾ ਪ੍ਰਚਾਰ ਮੰਗਲਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ। ਚੋਣ ਪ੍ਰਚਾਰ ਦੇ ਆਖਰੀ ਦਿਨ ਸਿਆਸੀ ਪਾਰਟੀਆਂ ਆਪਣੀ ਪੂਰੀ ਤਾਕਤ ਝੋਕਦੀਆਂ ਨਜ਼ਰ ਆਉਣਗੀਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚਾਰ ਤੇਜ਼ ਰੈਲੀਆਂ ਕਰਨਗੇ। ਪਹਿਲੀ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ (ਆਪ) ਵੀ ਅੱਜ ਪੂਰੀ ਐਕਸ਼ਨ ਵਿੱਚ ਨਜ਼ਰ ਆਵੇਗੀ।
ਅੱਜ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਭਗਵੰਤ ਮਾਨ 6 ਰੋਡ ਸ਼ੋਅ ਕਰਨਗੇ ਤੇ ਆਪ ਉਮੀਦਵਾਰਾਂ ਲਈ ਜਨਤਾ ਤੋਂ ਵੋਟਾਂ ਮੰਗਣਗੇ। ਕਾਂਗਰਸ ਦੇ ਕਈ ਦਿੱਗਜ ਵੀ ਚੋਣ ਪ੍ਰਚਾਰ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਗੇੜ 'ਚ ਗੁਜਰਾਤ ਦੀਆਂ 89 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਵੋਟਿੰਗ 1 ਦਸੰਬਰ ਨੂੰ ਹੋਵੇਗੀ। ਪਹਿਲੇ ਪੜਾਅ 'ਚ 788 ਉਮੀਦਵਾਰ ਚੋਣ ਮੈਦਾਨ 'ਚ ਹਨ। ਦੂਜੇ ਪੜਾਅ 'ਚ 5 ਦਸੰਬਰ ਨੂੰ 93 ਸੀਟਾਂ 'ਤੇ ਵੋਟਿੰਗ ਹੋਵੇਗੀ। 833 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ।
ਇਸ ਵਾਰ ਤਿਕੋਣਾ ਹੈ ਮੁਕਾਬਲਾ !
ਅੱਜ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਭਗਵੰਤ ਮਾਨ 6 ਰੋਡ ਸ਼ੋਅ ਕਰਨਗੇ ਤੇ ਆਪ ਉਮੀਦਵਾਰਾਂ ਲਈ ਜਨਤਾ ਤੋਂ ਵੋਟਾਂ ਮੰਗਣਗੇ। ਕਾਂਗਰਸ ਦੇ ਕਈ ਦਿੱਗਜ ਵੀ ਚੋਣ ਪ੍ਰਚਾਰ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਗੇੜ 'ਚ ਗੁਜਰਾਤ ਦੀਆਂ 89 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਵੋਟਿੰਗ 1 ਦਸੰਬਰ ਨੂੰ ਹੋਵੇਗੀ। ਪਹਿਲੇ ਪੜਾਅ 'ਚ 788 ਉਮੀਦਵਾਰ ਚੋਣ ਮੈਦਾਨ 'ਚ ਹਨ। ਦੂਜੇ ਪੜਾਅ 'ਚ 5 ਦਸੰਬਰ ਨੂੰ 93 ਸੀਟਾਂ 'ਤੇ ਵੋਟਿੰਗ ਹੋਵੇਗੀ। 833 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ।
ਇਸ ਵਾਰ ਤਿਕੋਣਾ ਹੈ ਮੁਕਾਬਲਾ !
ਗੁਜਰਾਤ 'ਚ ਇਸ ਵਾਰ ਵਿਧਾਨ ਸਭਾ ਚੋਣਾਂ ਕਾਫੀ ਦਿਲਚਸਪ ਹਨ, ਕਿਉਂਕਿ ਪਹਿਲੀ ਵਾਰ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਭਾਜਪਾ, ਕਾਂਗਰਸ ਤੋਂ ਇਲਾਵਾ ਇਸ ਵਾਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਨਿੱਤਰ ਰਹੀ ਹੈ। ਕੇਜਰੀਵਾਲ ਨੇ ਗੁਜਰਾਤ ਵਿੱਚ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਨਾਲ ਹਨ। ਭਾਜਪਾ ਦਾ ਕਹਿਣਾ ਹੈ ਕਿ ਲੋਕ ਡਬਲ ਇੰਜਣ ਵਾਲੀ ਸਰਕਾਰ ਦੇ ਕੰਮ ਤੋਂ ਖੁਸ਼ ਹਨ ਅਤੇ ਇੱਕ ਵਾਰ ਫਿਰ ਭਾਜਪਾ ਸੱਤਾ ਵਿੱਚ ਆਵੇਗੀ। ਕਾਂਗਰਸ ਨੇ ਵੀ ਚੋਣਾਂ ਵਿੱਚ ਜਿੱਤ ਦਾ ਦਾਅਵਾ ਕੀਤਾ ਹੈ।
ਗੁਜਰਾਤ ਚੋਣਾਂ ਦਾ ਫਾਈਨਲ ਓਪੀਨੀਅਨ ਪੋਲ
ਇਸ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਹਨ। ਕੀ ਇਸ ਵਾਰ ਗੁਜਰਾਤ 'ਚ ਬਦਲੇਗੀ ਕਾਂਗਰਸ ਦੀ ਕਿਸਮਤ ? ਆਪ ਦੇ ਚੋਣ ਮੈਦਾਨ ਵਿੱਚ ਹੋਣ ਦਾ ਕੀ ਅਸਰ ਹੋਵੇਗਾ? ਦੇਸ਼ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦਾ ਹੈ। ਅਜਿਹੇ ਵਿੱਚ ਸੀ-ਵੋਟਰ ਨੇ ਏਬੀਪੀ ਨਿਊਜ਼ ਲਈ ਫਾਈਨਲ ਓਪੀਨੀਅਨ ਪੋਲ ਕਰਵਾਇਆ ਹੈ। ਗੁਜਰਾਤ ਦੀਆਂ ਸਾਰੀਆਂ 182 ਸੀਟਾਂ 'ਤੇ ਓਪੀਨੀਅਨ ਪੋਲ ਕੀਤਾ ਗਿਆ ਹੈ। ਇਸ ਵਿੱਚ 19 ਹਜ਼ਾਰ 271 ਲੋਕਾਂ ਦੀ ਰਾਏ ਲਈ ਗਈ ਹੈ। ਇਹ ਓਪੀਨੀਅਨ ਪੋਲ 22 ਨਵੰਬਰ ਤੋਂ 28 ਨਵੰਬਰ ਤੱਕ ਕੀਤਾ ਗਿਆ ਹੈ। ਇਸ ਓਪੀਨੀਅਨ 'ਚ ਮਾਰਜਿਨ ਆਫ਼ ਏਰਰ ਪਲੱਸ ਮਾਈਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਹੈ।
ਗੁਜਰਾਤ ਵਿੱਚ ਕਿਸ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ?
ਸਰੋਤ- ਸੀ ਵੋਟਰ
ਕੁੱਲ ਸੀਟਾਂ - 182
ਭਾਜਪਾ- 134-142
ਕਾਂਗਰਸ - 28-36
ਆਪ - 7-15
ਹੋਰ- 0-2
ਸਰੋਤ- ਸੀ ਵੋਟਰ
ਕੁੱਲ ਸੀਟਾਂ - 182
ਭਾਜਪਾ- 134-142
ਕਾਂਗਰਸ - 28-36
ਆਪ - 7-15
ਹੋਰ- 0-2
ਗੁਜਰਾਤ ਵਿੱਚ ਕੁੱਲ 182 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ 13 ਅਨੁਸੂਚਿਤ ਜਾਤੀਆਂ ਲਈ ਅਤੇ 27 ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ। ਸਭ ਤੋਂ ਵੱਧ ਸੀਟਾਂ ਮੱਧ ਗੁਜਰਾਤ (61) ਹਨ, ਇਸ ਤੋਂ ਬਾਅਦ ਸੌਰਾਸ਼ਟਰ-ਕੱਛ (54), ਦੱਖਣੀ ਗੁਜਰਾਤ (35) ਅਤੇ ਉੱਤਰੀ ਗੁਜਰਾਤ (32) ਹਨ।
Follow ਚੋਣਾਂ 2025 News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
