(Source: ECI/ABP News/ABP Majha)
PM Modi ਦੀ ਪੰਜਾਬ ਫੇਰੀ, Harsimrat Badal ਨੇ ਕੀਤੇ ਵੱਡੇ ਸਵਾਲ
Punjab Elections 2022 : ਪੀਐਮ ਮੋਦੀ ਦੀ ਪੰਜਾਬ ਫੇਰੀ ਬਾਰੇ ਬੋਲੀ ਹਰਸਿਮਰਤ ਕੌਰ ਬਾਦਲ ਕਿਹਾ ਕਿ ਸਬ ਨੂੰ ਆਉਣ ਦਾ ਹੱਕ ਹੈ ਪਰ ਵੋਟਾਂ ਕਰ ਕੇ ਬੀਜੇਪੀ ਨੇ ਕਾਨੂੰਨ ਰੱਦ ਕੀਤੇ ਹਨ।
ਰਵਨੀਤ ਕੌਰ ਦੀ ਰਿਪੋਰਟ
Punjab Elections 2022 : ਪੀਐਮ ਮੋਦੀ ਦੀ ਪੰਜਾਬ ਰੈਲੀ 'ਤੇ ਸਿਆਸਤ ਭਖੀ ਹੋਈ ਹੈ। ਹਰ ਸਿਆਸੀ ਪਾਰਟੀ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਕਮਪਰੋਮਾਈਜ ਸੀ ਇਸ 'ਤੇ ਹਰਸਿਮਰਤ ਨੇ ਕਿਹਾ ਕਿ ਵਾਜਪਾਈ ਸਾਹਿਬ ਨੇ ਗਠਜੋੜ ਕੀਤਾ ਸੀ ਪਰ ਪੀਐਮ ਮੋਦੀ ਦਾ ਇਹ ਬਿਆਨ ਬੜੀ ਦੁਖਦਾਈ ਗੱਲ ਹੈ।
ਪੀਐਮ ਮੋਦੀ ਦੀ ਪੰਜਾਬ ਫੇਰੀ ਬਾਰੇ ਬੋਲੀ ਹਰਸਿਮਰਤ ਕੌਰ ਬਾਦਲ ਕਿਹਾ ਕਿ ਸਬ ਨੂੰ ਆਉਣ ਦਾ ਹੱਕ ਹੈ ਪਰ ਵੋਟਾਂ ਕਰ ਕੇ ਬੀਜੇਪੀ ਨੇ ਕਾਨੂੰਨ ਰੱਦ ਕੀਤੇ ਹਨ। ਮੈਂ ਪੁੱਛਣਾ ਚਾਹੁੰਦੀ ਹਾਂ ਕੀ ਕਾਰਨ ਹੈ ਲਖੀਮਪੁਰ ਹਿੰਸਾ ਦੇ ਮੁਲਜ਼ਮ ਦੇ ਪਿਤਾ ਨੂੰ ਅਜੇ ਤਕ ਵੀ ਮੰਤਰੀ ਮੰਡਲ 'ਚ ਰੱਖਿਆ ਹੋਇਆ ਹੈ। ਕੀ ਮੋਦੀ ਸਰਕਾਰ ਦੋਬਾਰਾ ਖੇਤੀ ਕਾਨੂੰਨ ਨਹੀਂ ਲੈ ਕੇ ਆਵੇਗੀ ਇਸ ਗੱਲ ਦਾ ਜਵਾਬ ਮੋਦੀ ਸਰਕਾਰ ਦੇਵੇ।
ਇਸ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੀ ਸਿਆਸਤ ਦਿਨੋਂ-ਦਿਨ ਗਰਮ ਹੁੰਦੀ ਜਾ ਰਹੀ ਹੈ। ਹਰ ਪਾਰਟੀ ਚੋਣ ਪ੍ਰਚਾਰ ਕਰਨ 'ਚ ਮਸ਼ਰੂਫ ਨੇ ਨਵੇਂ-ਨਵੇਂ ਵਾਅਦਿਆਂ ਨਾਲ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਹੀ ਕਾਂਗਰਸ ਦੇ ਸੀਐਮ ਫੇਸ ਤੇ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚੰਨੀ ( CM Face Charanjit Singh Channi) ਨੇ ਪ੍ਰਧਾਨ ਮੰਤਰੀ ( PM Modi Punjab Rally) ਦੇ ਦੌਰੇ 'ਤੇ ਤਨਜ਼ ਕੱਸਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿੰਨੇ ਮਰਜ਼ੀ ਦੌਰੇ ਕਰ ਲੈਣ ਪਰ ਪੰਜਾਬ ਦੀ ਸੁਣਵਾਈ ਵੀ ਕਰਨ ਤੇ ਨਾਲ ਹੀ ਕਿਹਾ ਕਿ ਗੱਲਾਂ ਬਾਤਾਂ ਨਾਲ ਨਹੀਂ ਸਰਨਾ। ਮੈਨੂੰ ਲਗਦਾ ਉਹ ਨਹੀਂ ਆਉਣਗੇ, ਜੇਕਰ ਉਹ ਆਉਣ ਤਾਂ ਚੰਡੀਗੜ੍ਹ ਪੰਜਾਬ ਨੂੰ ਦੇ ਕੇ ਜਾਣ ਦਾ ਐਲਾਨ ਕਰਨ। ਇਸ ਦੌਰਾਨ ਉਨ੍ਹਾਂ ਨੇ ਪਾਣੀਆਂ ਦੇ ਮੁੱਦੇ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ SYL ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904