Punjab Election 2022 : ਨਵਜੋਤ ਸਿੱਧੂ ਦਾ ਵੱਡਾ ਬਿਆਨ- 60 ਵਿਧਾਇਕ ਹੋਣਗੇ ਤਾਂ ਹੀ ਚੁਣਿਆ ਜਾਵੇਗਾ CM Face
Punjab Elections 2022 : ਸਰਕਾਰ ਬਣਾਉਣ ਦੇ ਰੋਡਮੈਪ ਦੀ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜਿਸ ਪੰਜਾਬ ਮਾਡਲ ਦੀ ਉਹ ਗੱਲ ਕਰ ਰਹੇ ਹਨ, ਉਹ ਸੂਬੇ ਦੇ ਬੱਚਿਆਂ, ਨੌਜਵਾਨਾਂ ਤੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਵਾਲਾ ਹੈ।
ਅੰਮ੍ਰਿਤਸਰ : ਪੰਜਾਬ ਕਾਂਗਰਸ (Punjab Congress) 'ਚ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 60 ਵਿਧਾਇਕ ਮੁੱਖ ਮੰਤਰੀ ਚੋਣਾਂ 'ਚ ਹੀ ਜਾਣਗੇ। ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਸਿੱਧੂ ਨੇ ਕਿਹਾ ਕਿ 60 ਵਿਧਾਇਕਾਂ ਦੀ ਗੱਲ ਕੋਈ ਨਹੀਂ ਕਰ ਰਿਹਾ।
Today Punjab has to decide a major thing, CM will be elected if there are 60 MLAs. Nobody is talking about 60 MLAs. Nobody is talking about the roadmap for a govt to be formed: Punjab Congress chief Navjot Singh Sidhu, in Amritsar#PunjabElection2022 pic.twitter.com/NKND0mVZmu
— ANI (@ANI) February 5, 2022
ਸਰਕਾਰ ਬਣਾਉਣ ਦੇ ਰੋਡਮੈਪ ਦੀ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜਿਸ ਪੰਜਾਬ ਮਾਡਲ ਦੀ ਉਹ ਗੱਲ ਕਰ ਰਹੇ ਹਨ, ਉਹ ਸੂਬੇ ਦੇ ਬੱਚਿਆਂ, ਨੌਜਵਾਨਾਂ ਤੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਜੇਕਰ ਕੈਪਟਨ ਅਮਰਿੰਦਰ ਸਿਘ ਨੂੰ ਉਤਾਰ ਸਕਦਾ ਹੈ, ਰੇਤ 'ਤੇ ਵੀ ਲੜ ਸਕਦਾ ਹੈ ਤਾਂ ਉਹ ਅੰਮ੍ਰਿਤਸਰ ਹਲਕਾ ਪੂਰਬੀ ਦੇ ਵਾਸੀਆਂ ਲਈ ਮਾਫ਼ੀਆ ਨਾਲ ਵੀ ਟੱਕਰ ਲੈ ਸਕਦਾ ਹੈ।
Did Navjot Singh Sidhu deviate from politics of issues? Did Sidhu deviate from policies? Did Sidhu deviate from budgetary allocations? Did Sidhu open his business or liquor store?...My Punjab model is one to change lives of children, youth &people of the state: Navjot Singh Sidhu pic.twitter.com/sp2D1QiOis
— ANI (@ANI) February 5, 2022
ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ 'ਚ ਨਿਘਾਰ ਆ ਗਿਆ ਹੈ। ਕੁਝ ਪਰਿਵਾਰਾਂ ਨੇ ਪੰਜਾਬ ਨੂੰ ਲੁੱਟਿਆ। ਕੇਂਦਰ ਸਰਕਾਰ ਦਾ ਰਵੱਈਆ ਪੰਜਾਬ ਪ੍ਰਤੀ ਨਾਂਹਪੱਖੀ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਨੇ ਹਰ ਖੇਤਰ 'ਚ ਗਿਰਾਵਟ ਦਿੱਤੀ ਤੇ ਮਾਫ਼ੀਆ ਰਾਜ ਬਣਾ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਵਰਗਾ ਨੇਤਾ ਕਦੇ ਨਹੀਂ ਦੇਖਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904