Punjab Election 2022: ਸੁਖਬੀਰ ਬਾਦਲ ਸਭ ਤੋਂ ਅਮੀਰ ਉਮੀਦਾਵਾਰ! ਪੰਜ ਸਾਲਾਂ 'ਚ ਵਧੀ 100 ਕਰੋੜ ਦੀ ਜਾਇਦਾਦ
ਖਬਰ ਏਜੰਸੀ ਆਈਏਐਨਐਸ ਦੀ ਰਿਪੋਰਟ ਮੁਤਾਬਕ ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਜੋ ਬਠਿੰਡਾ (ਸ਼ਹਿਰੀ) ਤੋਂ ਚੋਣ ਲੜ ਰਹੇ ਹਨ, ਦੀ ਸੰਪਤੀ 40 ਕਰੋੜ ਰੁਪਏ ਤੋਂ ਵੱਧ ਕੇ 72 ਕਰੋੜ ਰੁਪਏ ਹੋ ਗਈ ਹੈ। ‘ਆਪ’ ਦੇ ਅਮਨ ਅਰੋੜਾ ਜੋ ਸੁਨਾਮ ਤੋਂ ਚੋਣ ਲੜ ਰਹੇ ਹਨ, ਨੇ ਵੀ ਆਪਣੀ ਜਾਇਦਾਦ 95 ਕਰੋੜ ਰੁਪਏ ਦੱਸੀ ਹੈ।
Punjab Election 2022: Sukhbir Badal Rich Candidate! 100 crore assets increased in five years
Punjab Election 2022: ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੀ ਸੱਤਾ ਤੋਂ ਬਾਹਰ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਵਿੱਚ ਮੋਟਾ ਵਾਧਾ ਹੋਇਆ ਹੈ। ਚੋਣ ਕਮਿਸ਼ਨ ਕੋਲ ਦਾਇਰ ਹਲਫਨਾਮੇ ਵਿੱਚ ਜਲਾਲਾਬਾਦ ਤੋਂ ਚੋਣ ਮੈਦਾਨ ਵਿੱਚ ਸੁਖਬੀਰ ਬਾਦਲ ਨੇ ਆਪਣੀ ਜਾਇਦਾਦ ਵਿੱਚ 100 ਕਰੋੜ ਰੁਪਏ ਦਾ ਵਾਧਾ ਦੱਸਿਆ ਹੈ। 2017 ਵਿੱਚ ਇਹ 102 ਕਰੋੜ ਰੁਪਏ ਸੀ ਜੋ ਇਸ ਵਾਰ ਹਲਫ਼ਨਾਮੇ ਵਿੱਚ 202 ਕਰੋੜ ਐਲਾਨੀ ਗਈ ਹੈ।
‘ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼’ ਤੇ ‘ਪੰਜਾਬ ਇਲੈਕਸ਼ਨ ਵਾਚ’ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਅਮੀਰ ਉਮੀਦਵਾਰ ਹਨ। ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਜਿਹੇ 21 ਵਿਧਾਇਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਸੰਪਤੀ ਪਿਛਲੀਆਂ ਚੋਣਾਂ ਨਾਲੋਂ ਘਟੀ ਹੈ।
ਦੁਬਾਰਾ ਚੋਣ ਲੜ ਰਹੇ 101 ਵਿਧਾਇਕਾਂ ਵੱਲੋਂ ਦਾਖਲ ਕੀਤੇ ਗਏ ਹਲਫ਼ਨਾਮਿਆਂ ਦਾ ਮੁਲਾਂਕਣ ਦੱਸਦਾ ਹੈ ਕਿ ਔਸਤਨ ਦੁਬਾਰਾ ਚੋਣ ਲੜ ਰਹੇ ਵਿਧਾਇਕਾਂ ਦੀ ਸੰਪਤੀ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ 21 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। 78 ਵਿਧਾਇਕ ਅਜਿਹੇ ਹਨ ਜਿਨ੍ਹਾਂ ਦੇ ਅਸਾਸਿਆਂ ਵਿਚ ਦੋ ਤੋਂ 2954 ਪ੍ਰਤੀਸ਼ਤ ਤੱਕ ਦਾ ਵਾਧਾ ਦਰਜ ਹੋਇਆ ਹੈ। 21 ਵਿਧਾਇਕ ਅਜਿਹੇ ਹਨ ਜਿਨ੍ਹਾਂ ਦੀ ਸੰਪਤੀ ਮਨਫ਼ੀ ਦੋ ਤੋਂ ਮਨਫ਼ੀ 74 ਪ੍ਰਤੀਸ਼ਤ ਤੱਕ ਘਟੀ ਹੈ।
ਖਬਰ ਏਜੰਸੀ ਆਈਏਐਨਐਸ ਦੀ ਰਿਪੋਰਟ ਮੁਤਾਬਕ ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਜੋ ਬਠਿੰਡਾ (ਸ਼ਹਿਰੀ) ਤੋਂ ਚੋਣ ਲੜ ਰਹੇ ਹਨ, ਦੀ ਸੰਪਤੀ 40 ਕਰੋੜ ਰੁਪਏ ਤੋਂ ਵੱਧ ਕੇ 72 ਕਰੋੜ ਰੁਪਏ ਹੋ ਗਈ ਹੈ। ‘ਆਪ’ ਦੇ ਅਮਨ ਅਰੋੜਾ ਜੋ ਸੁਨਾਮ ਤੋਂ ਚੋਣ ਲੜ ਰਹੇ ਹਨ, ਨੇ ਵੀ ਆਪਣੀ ਜਾਇਦਾਦ 95 ਕਰੋੜ ਰੁਪਏ ਦੱਸੀ ਹੈ। 2017 ਵਿਚ ਉਨ੍ਹਾਂ ਹਲਫ਼ਨਾਮੇ ਵਿਚ ਆਪਣੀ ਜਾਇਦਾਦ 65 ਕਰੋੜ ਰੁਪਏ ਐਲਾਨੀ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਨੇ ਇਸ ਵਾਰ 68 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ ਜੋ 2017 ਵਿੱਚ 48 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ: ਸਾਊਦੀ ਅਰਬ ਦਾ ਅਜਬ ਕਾਨੂੰਨ, ਹੈੱਡ ਹਾਰਟ ਇਮੋਜੀ ਭੇਜਣ 'ਤੇ ਹੈ ਮਨਾਹੀ, ਫੜੇ ਜਾਣ 'ਤੇ ਜੁਰਮਾਨਾ ਅਤੇ ਜੇਲ੍ਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin