(Source: ECI/ABP News)
Punjab Election: ਕੈਪਟਨ ਅਮਰਿੰਦਰ ਵੱਲੋਂ ਹੂੰਝਾ ਫੇਰ ਜਿੱਤ ਦਾ ਦਾਅਵਾ, ਨਵਜੋਤ ਸਿੱਧੂ 'ਤੇ ਬੋਲਿਆ ਹਮਲਾ
Punjab Election: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੂੰਝਾ ਫੇਰ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਪਟਿਆਲਾ ਵਿਖੇ ਵੋਟ ਪਾਉਣ ਮਗਰੋਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ
![Punjab Election: ਕੈਪਟਨ ਅਮਰਿੰਦਰ ਵੱਲੋਂ ਹੂੰਝਾ ਫੇਰ ਜਿੱਤ ਦਾ ਦਾਅਵਾ, ਨਵਜੋਤ ਸਿੱਧੂ 'ਤੇ ਬੋਲਿਆ ਹਮਲਾ Punjab Election: Captain Amarinder Singh claiming Victory targets Navjot Sidhu Punjab Election: ਕੈਪਟਨ ਅਮਰਿੰਦਰ ਵੱਲੋਂ ਹੂੰਝਾ ਫੇਰ ਜਿੱਤ ਦਾ ਦਾਅਵਾ, ਨਵਜੋਤ ਸਿੱਧੂ 'ਤੇ ਬੋਲਿਆ ਹਮਲਾ](https://feeds.abplive.com/onecms/images/uploaded-images/2022/02/09/653f5ce731a55cd5cceb1d1594f531b8_original.jpg?impolicy=abp_cdn&imwidth=1200&height=675)
Punjab Election: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੂੰਝਾ ਫੇਰ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਪਟਿਆਲਾ ਵਿਖੇ ਵੋਟ ਪਾਉਣ ਮਗਰੋਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਕੈਪਟਨ ਨੇ ਵੋਟ ਪਾਉਣ ਮਗਰੋਂ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਕਿਹਾ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਆਪਣੀ ਵੋਟ ਪਾ ਆਇਆ ਹਾਂ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਵੱਡੀ ਗਿਣਤੀ ਵਿੱਚ ਬਾਹਰ ਆਉਣ ਤੇ ਪੰਜਾਬ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਵੋਟ ਪਾਉਣ। ਅਸੀਂ ਯਕੀਨੀ ਹੂੰਝਾ ਫੇਰ ਜਿੱਤ ਵੱਲ ਵਧ ਰਹੇ ਹਾਂ।
ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਟਿਆਲਾ ਵਿਧਾਨ ਸਭਾ ਸੀਟ ਤੋਂ ਚੋਣ ਜਿੱਤਣ ਦਾ ਭਰੋਸਾ ਹੈ। ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਵੀ ਨਿਸ਼ਾਨਾ ਸਾਧਿਆ। ਨਵਜੋਤ ਸਿੱਧੂ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ- "ਉਹ (ਨਵਜੋਤ ਸਿੱਧੂ) ਇੰਨੇ ਸਾਲਾਂ ਤੋਂ ਬਦਲਾਅ ਕਰ ਰਹੇ ਹਨ। ਕੋਈ ਸਿੱਧੂ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦਾ ਹੈ, ਮੈਨੂੰ ਨਹੀਂ ਪਤਾ ਕਿ ਪ੍ਰੋਗਰਾਮ ਕੀ ਹੈ।"
#PunjabElections2022 | I am certain of winning Patiala. I think we will win the elections...They (Congress) live in a different world & will be wiped out in Punjab: Capt Amarinder Singh, Punjab Lok Congress founder, at Patiala pic.twitter.com/jrt2a2PPnb
— ANI (@ANI) February 20, 2022
ਨਵੀਂ ਪਾਰਟੀ ਬਣਾਉਣ ਦੇ ਸਵਾਲ 'ਤੇ ਅਮਰਿੰਦਰ ਸਿੰਘ ਨੇ ਕਿਹਾ- "ਅਸੀਂ ਦੋ ਮਹੀਨਿਆਂ ਵਿੱਚ ਪਾਰਟੀ ਬਣਾਈ ਹੈ ਤੇ ਸਾਡੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ। ਸਾਨੂੰ ਚੰਗੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਮੇਰੇ ਵੱਕਾਰ ਦੀ ਕਿਉਂ ਹੋਵੇਗੀ।" ਸਿਰਫ ਚੋਣਾਂ ਹਨ, ਫੈਸਲਾ ਲੋਕਾਂ ਨੇ ਕਰਨਾ ਹੈ...।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)