(Source: ECI/ABP News)
Punjab Election: ਬਾਅਦ ਦੁਪਹਿਰ ਵੋਟਿੰਗ ਨੇ ਫੜੀ ਰਫਤਾਰ, 1 ਵਜੇ ਤੱਕ 34.10 ਫੀਸਦੀ ਵੋਟਿੰਗ
Punjab Election: ਸਵੇਰੇ ਮੱਠਾ ਰਹਿਣ ਮਗਰੋਂ ਬਾਅਦ ਦੁਪਹਿਰ ਪੰਜਾਬ ਵਿੱਚ ਵੋਟਿੰਗ ਨੂੰ ਹੁਲਾਰਾ ਮਿਲਿਆ। ਲੋਕ ਕੰਮ-ਧੰਦਾ ਨਿਬੇੜ ਖੁੱਲ੍ਹ ਕੇ ਵੋਟ ਪਾਉਣ ਨਿਕਲੇ। ਦੁਪਹਿਰ 1 ਵਜੇ ਤੱਕ 34.10 ਫੀਸਦੀ ਵੋਟਿੰਗ ਹੋਈ ਹੈ।
![Punjab Election: ਬਾਅਦ ਦੁਪਹਿਰ ਵੋਟਿੰਗ ਨੇ ਫੜੀ ਰਫਤਾਰ, 1 ਵਜੇ ਤੱਕ 34.10 ਫੀਸਦੀ ਵੋਟਿੰਗ Punjab Election: Punjab 34 % Voting till 1 pm, Vidhan Sabha Elections Punjab Election: ਬਾਅਦ ਦੁਪਹਿਰ ਵੋਟਿੰਗ ਨੇ ਫੜੀ ਰਫਤਾਰ, 1 ਵਜੇ ਤੱਕ 34.10 ਫੀਸਦੀ ਵੋਟਿੰਗ](https://feeds.abplive.com/onecms/images/uploaded-images/2022/02/14/9da7bc7f0563d282ee8afd9b08e99070_original.png?impolicy=abp_cdn&imwidth=1200&height=675)
Punjab Election: ਸਵੇਰੇ ਮੱਠਾ ਰਹਿਣ ਮਗਰੋਂ ਬਾਅਦ ਦੁਪਹਿਰ ਪੰਜਾਬ ਵਿੱਚ ਵੋਟਿੰਗ ਨੂੰ ਹੁਲਾਰਾ ਮਿਲਿਆ। ਲੋਕ ਕੰਮ-ਧੰਦਾ ਨਿਬੇੜ ਖੁੱਲ੍ਹ ਕੇ ਵੋਟ ਪਾਉਣ ਨਿਕਲੇ। ਦੁਪਹਿਰ 1 ਵਜੇ ਤੱਕ 34.10 ਫੀਸਦੀ ਵੋਟਿੰਗ ਹੋਈ ਹੈ। ਫਾਜ਼ਿਲਕਾ 'ਚ ਸਭ ਤੋਂ ਵੱਧ 40.59 ਫੀਸਦੀ ਵੋਟਿੰਗ ਹੋਈ ਹੈ।
ਅੱਜ ਸਵੇਰੇ ਵੋਟਿੰਗ ਬੇਹੱਦ ਸੁਸਤ ਰਹੀ। ਮੁੱਢਲੇ ਤਿੰਨ ਚਾਰ ਘੰਟਿਆਂ ਵਿੱਚ ਤਾਂ 15-16 ਫੀਸਦੀ ਵੋਟਿੰਗ ਹੋਈ। ਇਸ ਮਗਰੋਂ ਪੋਲਿੰਗ ਬੂਥਾਂ ਉੱਪਰ ਭੀੜ ਵਧਣ ਲੱਗੀ। ਲੋਕ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਰਹੇ ਹਨ। ਕਈ ਥਾਵਾਂ ਉੱਪਰ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀਆਂ ਵੀ ਰਿਪੋਰਟਾਂ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਕਿਸਾਨ ਅੰਦੋਲਨ ਕਰਕੇ ਇਹ ਵਾਰ ਚੋਣਾਂ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਹਨ। ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਨੀਮ ਸੁਰੱਖਿਆ ਬਲਾਂ ਦੀਆਂ 700 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਰੇਕ ਬੂਥ ’ਤੇ ਸਥਾਨਕ ਪੁਲਿਸ ਦੇ ਨਾਲ ਨੀਮ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੰਜਾਬ ਪੁਲਿਸ ਦੇ 80 ਹਜ਼ਾਰ ਤੋਂ ਵੱਧ ਕਰਮਚਾਰੀ ਵੀ ਤਾਇਨਾਤ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਤਿੰਨ ਵਿਸ਼ੇਸ਼ ਸਟੇਟ ਅਬਜ਼ਰਵਰਾਂ ਤੋਂ ਇਲਾਵਾ, ਭਾਰਤੀ ਚੋਣ ਕਮਿਸ਼ਨ ਨੇ 65 ਜਨਰਲ ਅਬਜ਼ਰਵਰ, 50 ਖ਼ਰਚਾ ਅਬਜ਼ਰਵਰ ਤੇ 29 ਪੁਲਿਸ ਅਬਜ਼ਰਵਰ ਨਿਯੁਕਤ ਕੀਤੇ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਦੀ ਸਹਾਇਤਾ ਲਈ 2083 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)