Punjab Election: ਚੋਣਾਂ ਤੋਂ ਪਹਿਲਾਂ ਆਪਸ 'ਚ ਭਿੜੇ ਕਾਂਗਰਸ ਉਮੀਦਵਾਰ ਕਮਲਜੀਤ ਕੜਵਾਲ ਤੇ LIP ਵਿਧਾਇਕ ਦੇ ਸਮਰਥਕ, ਕਈ ਜ਼ਖ਼ਮੀ, ਜਾਂਚ ਜਾਰੀ
Punjab News : ਕਰਵਾਲ ਨੇ ਕਿਹਾ ਕਿ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਮਰਥਕ ਏਨਾ ਕਰਨ ਦੇ ਬਾਵਜੂਦ ਵੀ ਨਹੀਂ ਰੁਕੇ ਉਨ੍ਹਾਂ ਲੋਕਾਂ ਨੇ ਉੱਥੇ ਵੀ ਗੋਲੀਆਂ ਚਲਾਈਆਂ।
Punjab Assembly Election 2022: ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੀ ਤਰੀਕ ਨੇੜੇ ਆਉਂਦਿਆਂ ਹੀ ਸਾਰੀਆਂ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ 'ਚ ਲੱਗੀਆਂ ਹੋਈਆਂ ਹਨ। ਇਸੇ ਦੌਰਾਨ ਬੀਤੀ ਰਾਤ ਆਤਮਾ ਨਗਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਾਲ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ। ਇਸ ਝੜਪ 'ਚ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਪੰਜ ਵਾਹਨਾਂ ਦੀ ਵੀ ਭੰਨ੍ਹ-ਤੋੜ ਕੀਤੀ ਗਈ।
An alleged clash broke out b/w supporters of Congress’ Kamaljit Singh Karwal & Lok Insaaf Party's Simarjit Bains, last night
— ANI (@ANI) February 8, 2022
Karwal alleged that Bains attacked, fired (at his convoy). Action to be taken in the matter: Ravicharan Singh, Jt CP Rural, Ludhiana #PunjabPolls (07.02) pic.twitter.com/Nt8vztzRuK
ਕੜਵਾਲ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਰਾ ਵਿਵਾਦ ਸਿਮਰਜੀਤ ਸਿੰਘ ਬੈਂਸ ਦੇ ਸਮਰਥਕਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਬੀਤੀ ਰਾਤ ਢਾਬਾ ਰੋਡ ’ਤੇ ਸਥਿਤ ਦਫ਼ਤਰ 'ਚ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਰਹੇ ਸਨ ਤਾਂ ਬੈਂਸ ਆਪਣੇ ਲੜਕੇ ਅਤੇ ਸਾਹਮਣੇ ਤੋਂ ਆਏ 50 ਸਮਰਥਕਾਂ ਸਮੇਤ ਉਥੇ ਪਹੁੰਚ ਗਏ ਅਤੇ ਮੇਰੇ ਸਮਰਥਕਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਬੈਂਸ ਦੇ ਸਮਰਥਕਾਂ ਕੋਲ ਡੰਡੇ ਤੇ ਲੋਹੇ ਦੀਆਂ ਰਾਡਾਂ ਸਨ।
ਕਰਵਾਲ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਲੋਕਾਂ ਨੇ ਸੜਕ 'ਤੇ ਖੜੀ ਗੱਡੀ ਨਾਲ ਕੀਤੀ ਭੰਨਤੋੜ
ਕਰਵਾਲ ਨੇ ਦਾਅਵਾ ਕੀਤਾ ਕਿ ਸਾਹਮਣੇ ਵਾਲੀ ਪਾਰਟੀ ਦੇ ਲੋਕਾਂ ਨੇ ਸੜਕ 'ਤੇ ਖੜੀ ਗੱਡੀ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਦੇ ਪਾਰਟੀ ਦੇ ਸਮਰਥਕਾਂ ਨੇ ਇਸ ਗੱਲ 'ਤੇ ਇੰਤਰਾਜ਼ ਜਤਾਇਆ ਤੇ ਉਨ੍ਹਾਂ ਨੇ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ। ਕਰਵਾਲ ਨੇ ਕਿਹਾ ਕਿ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਮਰਥਕ ਏਨਾ ਕਰਨ ਦੇ ਬਾਵਜੂਦ ਵੀ ਨਹੀਂ ਰੁਕੇ ਉਨ੍ਹਾਂ ਲੋਕਾਂ ਨੇ ਉੱਥੇ ਵੀ ਗੋਲੀਆਂ ਚਲਾਈਆਂ।
ਦੂਜੇ ਪਾਸੇ ਘਟਨਾ ਦੇ ਭਾਰੀ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। ਕਰਵਾਲ ਨੇ ਕਿਹਾ ਕਿ ਵਿਰੋਧੀ ਪਾਰਟੀ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਇਹ ਚੋਣਾਂ ਹਾਰਨ ਵਾਲੇ ਹਨ ਇਸ ਲਈ ਉਹ ਕਾਂਗਰਸ ਦੇ ਸਮਰਥਕਾਂ 'ਤੇ ਹਮਲਾ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904