(Source: ECI/ABP News)
Punjab Election: ‘ਆਪ’ ਦੀ ਸਰਕਾਰ ਡੱਕਣ ਲਈ ਅਕਾਲੀ, ਕਾਂਗਰਸੀ ਤੇ ਬੀਜੇਪੀ ਵਾਲੇ ਹੋਏ ਇਕਜੁੱਟ, ਕੇਜਰੀਵਾਲ ਦਾ ਵੱਡਾ ਇਲਜ਼ਾਮ
Punjab Election: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਸਾਰੀਆਂ ਵਿਰੋਧੀ ਧਿਰਾਂ..
![Punjab Election: ‘ਆਪ’ ਦੀ ਸਰਕਾਰ ਡੱਕਣ ਲਈ ਅਕਾਲੀ, ਕਾਂਗਰਸੀ ਤੇ ਬੀਜੇਪੀ ਵਾਲੇ ਹੋਏ ਇਕਜੁੱਟ, ਕੇਜਰੀਵਾਲ ਦਾ ਵੱਡਾ ਇਲਜ਼ਾਮ Punjab Elections 2022: AAP Convener Arvind Kejriwal allegations on Akali, Congress Punjab Election: ‘ਆਪ’ ਦੀ ਸਰਕਾਰ ਡੱਕਣ ਲਈ ਅਕਾਲੀ, ਕਾਂਗਰਸੀ ਤੇ ਬੀਜੇਪੀ ਵਾਲੇ ਹੋਏ ਇਕਜੁੱਟ, ਕੇਜਰੀਵਾਲ ਦਾ ਵੱਡਾ ਇਲਜ਼ਾਮ](https://feeds.abplive.com/onecms/images/uploaded-images/2022/02/16/9808f85a0ee4f5a06bd1c24f0758b6f3_original.jpg?impolicy=abp_cdn&imwidth=1200&height=675)
Punjab Election: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਸਾਰੀਆਂ ਵਿਰੋਧੀ ਧਿਰਾਂ ਇੱਕਜੁੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਲੀਡਰ ਰਾਹੁਲ ਗਾਂਧੀ ਤੋਂ ਲੈ ਕੇ ਸੁਖਬੀਰ ਬਾਦਲ, ਅਮਰਿੰਦਰ ਸਿੰਘ, ਚਰਨਜੀਤ ਚੰਨੀ, ਨਵਜੋਤ ਸਿੱਧੂ ਇਕੱਠੇ ਹੋ ਕੇ ‘ਆਪ’ ਦੀ ਸਰਕਾਰ ਦਾ ਰਾਹ ਰੋਕਣ ਲਈ ਡਟ ਗਏ ਹਨ।
ਕੇਜਰੀਵਾਲ ਨੇ ਵਿਰੋਧੀਆਂ ਵੱਲੋਂ ਉਨ੍ਹਾਂ ’ਤੇ ਦੇਸ਼ ਵਿਰੋਧੀ ਹੋਣ ਦੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੰਦਿਆਂ ਅਹਿਮ ਖੁਲਾਸਾ ਕੀਤਾ ਕਿ ਕੱਲ੍ਹ ਸ਼ਾਮ ਨੂੰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੇਰੇ ਖ਼ਿਲਾਫ਼ ਚਿੱਠੀ ਲਿਖ਼ਵਾਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਇੱਕ-ਦੋ ਦਿਨਾਂ ’ਚ ਆਈਐਨਏ ਮੇਰੇ ’ਤੇ ਕੇਸ ਰਜਿਸਟਰਡ ਕਰ ਸਕਦੀ ਹੈ। ਉਨ੍ਹਾਂ ਇਸ ਸੰਭਾਵੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਬੇਬੁਨਿਆਦ ਦੋਸ਼ਾਂ ਤਹਿਤ ਉਲਝਾਉਣ ਲਈ ਕੇਂਦਰ ਵੱਲੋਂ ਪਹਿਲਾਂ ਵੀ ਅਨੇਕਾਂ ਸਾਜ਼ਿਸ਼ਾਂ ਹੋਈਆਂ ਪਰ ਉਹ ਹਰ ਵਾਰ ਪਾਕਿ ਦਾਮਨ ਹੋ ਕੇ ਇਨ੍ਹਾਂ ਵਿੱਚੋਂ ਨਿਕਲਦੇ ਰਹੇ ਹਨ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਅੱਤਵਾਦੀ ਹਾਂ ਤਾਂ ਉਨ੍ਹਾਂ ਨੇ ਮੈਨੂੰ 10 ਸਾਲਾਂ 'ਚ ਗ੍ਰਿਫਤਾਰ ਕਿਉਂ ਨਹੀਂ ਕੀਤਾ। ਕੇਜਰੀਵਾਲ ਨੇ ਕਿਹਾ, ''ਉਹ ਪਿਛਲੇ ਕੁਝ ਦਿਨਾਂ ਤੋਂ ਕਹਿ ਰਹੇ ਹਨ ਕਿ ਕੇਜਰੀਵਾਲ ਪਿਛਲੇ 10 ਸਾਲਾਂ ਤੋਂ ਦੇਸ਼ ਨੂੰ ਵੰਡਣ ਦੀ ਯੋਜਨਾ ਬਣਾ ਰਹੇ ਹਨ ਅਤੇ ਕੇਜਰੀਵਾਲ ਦੇਸ਼ ਨੂੰ ਦੋ ਟੁਕੜਿਆਂ 'ਚ ਵੰਡ ਕੇ ਇਕ ਰਾਜ ਕਰਨਾ ਚਾਹੁੰਦੇ ਹਨ। ਇਹ ਲੋਕ ਕਹਿ ਰਹੇ ਹਨ ਕਿ ਕੇਜਰੀਵਾਲ 10 ਸਾਲਾਂ ਤੋਂ ਸਾਜ਼ਿਸ਼ ਕਰ ਰਿਹਾ ਹੈ। ਮੈਂ ਦਿੱਲੀ ਦਾ ਸੀਐਮ ਤੁਹਾਨੂੰ ਪਤਾ ਸੀ ਕਿ ਮੈਂ 10 ਸਾਲਾਂ ਤੋਂ ਸਾਜ਼ਿਸ਼ ਰਚ ਰਿਹਾ ਸੀ। 10 ਸਾਲਾਂ ਵਿੱਚ ਤਿੰਨ ਸਾਲ ਕਾਂਗਰਸ ਦੇ ਹੀ ਰਹੇ। 7 ਸਾਲ ਮੋਦੀ ਜੀ ਦੇ ਹਨ। ਮੋਦੀ ਜੀ ਕੀ ਸੌਂ ਰਹੇ ਸਨ? ਏਜੰਸੀ ਸੌਂ ਰਹੀ ਸੀ? ਮੈਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਰਾਹੁਲ ਗਾਂਧੀ ਦੀ ਵੀ ਤਿੰਨ ਸਾਲ ਸਰਕਾਰ ਰਹੀ। ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ? ਮੈਂ ਦੁਨੀਆ ਦਾ ਸਭ ਤੋਂ ਸਵੀਟ ਅੱਤਵਾਦੀ ਹਾਂ ਜੋ ਹਸਪਤਾਲ ਬਣਾਉਂਦਾ ਹੈ। ਲੋਕਾਂ ਨੂੰ ਤੀਰਥ ਯਾਤਰਾ 'ਤੇ ਭੇਜਦਾ ਹੈ। ਅਜਿਹਾ ਅੱਤਵਾਦੀ ਦੁਨੀਆਂ ਵਿੱਚ ਪੈਦਾ ਨਹੀਂ ਹੋਇਆ ਹੋਵੇਗਾ।
ਕੇਜਰੀਵਾਲ ਨੇ ਅੱਗੇ ਕਿਹਾ, ''ਪਹਿਲਾਂ ਰਾਹੁਲ ਗਾਂਧੀ ਨੇ ਅੱਤਵਾਦੀ ਕਿਹਾ, ਪਰ ਲੋਕਾਂ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਲੋਕ ਉਨ੍ਹਾਂ ਨੂੰ ਗੰਭੀਰ ਨਹੀਂ ਸਮਝਦੇ। ਇਸ ਤੋਂ ਬਾਅਦ ਮੋਦੀ ਪ੍ਰਿਅੰਕਾ ਗਾਂਧੀ ਜੀ ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਹੀ ਭਾਸ਼ਾ ਵਰਤੀ। ਸਾਰੇ ਲੋਕ ਇੱਕੋ ਭਾਸ਼ਾ ਬੋਲ ਰਹੇ ਹਨ। ਮੋਦੀ ਜੀ ਹੁਣ ਰਾਹੁਲ ਗਾਂਧੀ ਬਣ ਗਏ ਹਨ। ਰਾਹੁਲ ਗਾਂਧੀ ਜੀ ਦੀ ਸੂਬੇ ਵਿੱਚ ਪੰਜ ਸਾਲ ਸਰਕਾਰ ਰਹੀ, ਪਰ ਉਨ੍ਹਾਂ ਕੋਲ ਗਿਣਨ ਲਈ ਕੋਈ ਕੰਮ ਨਹੀਂ ਹੈ। ਉਹ ਜਨਤਾ ਤੋਂ ਇਸ ਗੱਲ 'ਤੇ ਵੋਟਾਂ ਮੰਗ ਰਹੇ ਹਨ ਕਿ ਕੇਜਰੀਵਾਲ ਅੱਤਵਾਦੀ ਹੈ। ਉਸ ਦੀ ਸਰਕਾਰ ਬੇਕਾਰ ਤੇ ਭ੍ਰਿਸ਼ਟ ਸੀ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਕੀਤਾ ਪੰਜਾਬੀਆਂ ਨੂੰ ਕੇਜਰੀਵਾਲ ਬਾਰੇ ਸਾਵਧਾਨ! 'ਆਪ' ਨੂੰ ਦੱਸਿਆ ਪੰਜਾਬ ਲਈ 'ਖਤਰਨਾਕ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)