(Source: ECI/ABP News/ABP Majha)
Punjab Elections 2022: ਵੱਲਾ ਮੰਡੀ ਪਹੁੰਚੇ ਮਜੀਠੀਆ ਨੇ ਸਿੱਧੂ ਜੋੜੇ ਨੂੰ ਲਿਆ ਲੰਮੇ ਹੱਥੀਂ, ਕਿਹਾ ਹੁਣ ਲੋਕ ਕਰਨਗੇ ਜਲੇਬੀ ਵਾਂਗ ਇਕੱਠਾ
Punjab Elections 2022: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਅਤੇ ਅਜਿਹੇ 'ਚ ਹਰ ਆਗੂ ਪੱਬਾਂ ਭਾਰ ਹੋ ਕੇ ਪ੍ਰਚਾਰ 'ਚ ਜੁਟਿਆ ਹੈ। ਅੰਮ੍ਰਿਤਸਰ ਸੀਟ ਤੋਂ ਸਿੱਧੂ ਅਤੇ ਮਜੀਠੀਆ ਵਿਚਾਲੇ ਮੁਕਾਬਲਾ ਫਸਵਾਂ ਹੈ।
Punjab Elections 2022: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਅਤੇ ਅਜਿਹੇ 'ਚ ਹਰ ਆਗੂ ਪੱਬਾਂ ਭਾਰ ਹੋ ਕੇ ਪ੍ਰਚਾਰ 'ਚ ਜੁਟਿਆ ਹੈ। ਉੱਥੇ ਹੀ ਅੰਮ੍ਰਿਤਸਰ ਪੂਰਬੀ ਸੀਟ ਤੋਂ ਸਿੱਧੂ ਅਤੇ ਮਜੀਠੀਆ ਵਿਚਾਲੇ ਮੁਕਾਬਲਾ ਫਸਵਾਂ ਹੈ। ਦੋਵੇਂ ਹੀ ਦਿੱਗਜ ਪ੍ਰਚਾਰ ਦੌਰਾਨ ਇੱਕ ਦੂਜੇ 'ਤੇ ਵਰ੍ਹਦੇ ਨਜ਼ਰ ਆਉਂਦੇ ਹਨ। ਅੱਜ ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਪਹੁੰਚੇ ਬਿਕਰਮ ਮਜੀਠੀਆ ਨੇ ਸਿੱਧੂ ਨੂੰ ਫਿਰ ਲੰਮੇ ਹੱਥੀਂ ਲਿਆ।
ਸਿੱਧੂ ਦੇ ਪੰਜਾਬ ਮਾਡਲ ਤੇ ਗੱਲ ਬੋਲਦਿਆ ਮਜੀਠੀਆ ਨੇ ਕਿਹਾ ਕਿ 18 ਸਾਲ ਸਿੱਧੂ ਜੋੜਾ ਇਸ ਹਲਕੇ ਦੀ ਨੁਮਾਇੰਦਗੀ ਕਰਦਾ ਰਿਹਾ, ਪੰਜਾਬ ਮਾਡਲ ਦੀ ਗੱਲ ਕਰਦੇ ਹੋ ਤੁਹਾਡੇ ਕੋਲੋਂ ਪੂਰਬੀ ਹਲਕਾ ਨਹੀਂ ਸਵਾਰਿਆ ਜਾ ਸਕਿਆ, ਵੱਲਾ ਮੰਡੀ ਪਹੁੰਚੇ ਮਜੀਠੀਆ ਨੇ ਕਿਹਾ ਕਿ ਇਥੇ ਆ ਕੇ ਵੇਖਿਆ ਲੋਕ ਨਰਕ ਤੋਂ ਮਾੜੀ ਜਿੰਦਗੀ ਜੀ ਰਹੇ ਹਨ। ਉਹਨਾਂ ਕਿਹਾ ਕਿ 102 ਕਿੱਲੇ ਵਿੱਚ ਇਹ ਮੰਡੀ ਹੈ, ਆਲ ਇੰਡੀਆ ਵਿਚ ਮਾਲ ਸਪਲਾਈ ਹੁੰਦਾ ਹੈ , ਸੀਜ਼ਨ ਵਿੱਚ ਹਜਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੁੰਦਾ ਹੈ ਪਰ ਸਹੂਲਤਾਂ ਨਾ ਦੇ ਬਰਾਬਰ ਹਨ ।
ਮਜੀਠੀਆ ਨੇ ਕਿਹਾ ਕਿ ਕਿਸੇ ਸਮਾਜ ਲਈ ਮਾੜੀ ਸ਼ਬਦਾਵਲੀ ਵਰਤਣਾ ਸਿੱਧੂ ਦੀ ਬੁਖਲਾਹਟ ਦਾ ਨਤੀਜਾ ਹੈ ,ਸਿੱਧੂ ਹੁਣ ਘਬਰਾਇਆ ਫਿਰਦਾ ਹੈ, ਸਿੱਧੂ ਨੂੰ ਵੰਗਾਰਦਿਆਂ ਉਹਨਾਂ ਕਿਹਾ ਕਿ ਤੂੰ ਜਲੇਬੀ ਵਾਂਗੂ ਕੀ ਕਿਸੇ ਨੂੰ ਇਕੱਠਾ ਕਰਨਾ ਤੈਨੂੰ ਲੋਕਾਂ ਨੇ ਜਲੇਬੀ ਵਾਂਗ ਇਕੱਠਾ ਕਰ ਦੇਣਾ ਹੈ।
ਇਹ ਵੀ ਪੜ੍ਹੋ: ਰਵਨੀਤ ਬਿੱਟੂ ਦਾ ਵੱਡਾ ਬਿਆਨ, ਚੰਨੀ ਦੇ ਭਾਣਜੇ ਨੂੰ ਈਡੀ ਅਫਸਰਾਂ ਨੇ ਬੋਰੀ 'ਚ ਪਾ ਕੇ ਕੁੱਟਿਆ, ਲਾਏ ਕਰੰਟ ਦੇ ਝਟਕੇ
ਇਹ ਵੀ ਪੜ੍ਹੋ:Punjab Election 2022 : ਹਰਦੀਪ ਪੁਰੀ ਦਾ ਚਰਨਜੀਤ ਚੰਨੀ 'ਤੇ ਤਨਜ਼, ਚੰਨੀ ਵਰਗਾ ਗ਼ਰੀਬ ਰੱਬ ਸਭ ਨੂੰ ਬਣਾਵੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904