Punjab Elections: ਪੰਜਾਬ 'ਚ 70% ਵੋਟਿੰਗ: ਸਭ ਤੋਂ ਜ਼ਿਆਦਾ ਮੁਕਤਸਰ ਤੇ ਸਭ ਤੋਂ ਘੱਟ ਮੋਹਾਲੀ, ਜਾਣੋ ਆਪਣੇ ਇਲਾਕੇ ਦਾ ਹਾਲ
Punjab Elections 2022 : ਪੰਜਾਬ ਵਿੱਚ ਵੋਟਾਂ ਦੀ ਗਿਣਤੀ ਹੁਣ 10 ਮਾਰਚ ਨੂੰ ਹੋਵੇਗੀ। ਇਸ ਦੇ ਨਾਲ ਹੀ ਹੁਣ ਤੱਕ ਮਿਲੇ ਵੇਰਵਿਆਂ ਅਨੁਸਾਰ ਮੁਕਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 78.47% ਫੀਸਦੀ ਵੋਟਿੰਗ ਹੋਈ ਹੈ।
ਰਵਨੀਤ ਕੌਰ ਦੀ ਰਿਪੋਰਟ
Punjab Elections 2022 Result: ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਮਤਦਾਨ 70% ਤੱਕ ਪਹੁੰਚ ਗਿਆ ਹੈ। ਹਾਲਾਂਕਿ ਪੋਲਿੰਗ ਖਤਮ ਹੋਏ ਨੂੰ 12 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸ ਦੇ ਬਾਵਜੂਦ ਚੋਣ ਕਮਿਸ਼ਨ ਨੇ ਅਜੇ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ ਹਨ। ਪਿਛਲੀ ਵਾਰ ਪੰਜਾਬ ਵਿੱਚ 77% ਮਤਦਾਨ ਦਰਜ ਕੀਤਾ ਗਿਆ ਸੀ। ਇਸ ਲਿਹਾਜ਼ ਨਾਲ ਇਸ ਵਾਰ ਵੋਟਿੰਗ 7 ਫੀਸਦੀ ਘੱਟ ਹੋਈ ਹੈ।
ਇਸ ਕਾਰਨ ਚੋਣ ਹਾਰ ਜਾਂ ਜਿੱਤ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਪੰਜਾਬ ਵਿੱਚ ਵੋਟਾਂ ਦੀ ਗਿਣਤੀ ਹੁਣ 10 ਮਾਰਚ ਨੂੰ ਹੋਵੇਗੀ। ਇਸ ਦੇ ਨਾਲ ਹੀ ਹੁਣ ਤੱਕ ਮਿਲੇ ਵੇਰਵਿਆਂ ਅਨੁਸਾਰ ਮੁਕਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 78.47% ਫੀਸਦੀ ਵੋਟਿੰਗ ਹੋਈ ਹੈ। ਮੋਹਾਲੀ ਵਿੱਚ ਸਭ ਤੋਂ ਘੱਟ 62.41% ਮਤਦਾਨ ਦਰਜ ਕੀਤਾ ਗਿਆ।
ਮੁਕਤਸਰ: 78.47%
ਮਲੇਰਕੋਟਲਾ : 78.14%
ਮਾਨਸਾ : 77.21%
ਬਠਿੰਡਾ : 76.11%
ਫਾਜ਼ਿਲਕਾ : 76.59%
ਫਰੀਦਕੋਟ : 75.86%
ਫ਼ਿਰੋਜ਼ਪੁਰ : 75.66%
ਫਤਿਹਗੜ੍ਹ ਸਾਹਿਬ : 75.43%
ਸੰਗਰੂਰ : 75.27%
ਬਰਨਾਲਾ : 73.75%
ਅੰਮ੍ਰਿਤਸਰ: 63.25%
ਗੁਰਦਾਸਪੁਰ : 70.62%
ਹੁਸ਼ਿਆਰਪੁਰ : 66.93%
ਜਲੰਧਰ : 64.29%
ਕਪੂਰਥਲਾ : 67.87%
ਲੁਧਿਆਣਾ : 65.68%
ਮੋਗਾ : 67.43%
ਪਠਾਨਕੋਟ: 70.86%
ਪਟਿਆਲਾ : 71%
ਰੋਪੜ : 70.48%
ਮੋਹਾਲੀ : 62.41%
ਨਵਾਂਸ਼ਹਿਰ : 70.74%
ਤਰਨਤਾਰਨ : 66.83%
ਹਰ ਕੋਈ ਜਿੱਤ ਦਾ ਦਾਅਵਾ ਕਰ ਰਿਹਾ
ਖਾਸ ਗੱਲ ਇਹ ਹੈ ਕਿ ਭਾਵੇਂ ਪੰਜਾਬ ਵਿੱਚ ਵੋਟਾਂ ਦਾ ਕੋਈ ਵੱਡਾ ਰੁਝਾਨ ਨਹੀਂ ਪਰ ਹਰ ਕੋਈ ਜਿੱਤ ਦੇ ਦਾਅਵੇ ਕਰ ਰਿਹਾ ਹੈ। ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਦੇ 111 ਦਿਨਾਂ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਹੈ।
ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਵਿੱਚ ਬਦਲਾਅ ਲਈ ਵੋਟਾਂ ਪਾਈਆਂ ਹਨ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਕਲੀਨ ਸਵੀਪ ਦਾ ਦਾਅਵਾ ਕਰਦੇ ਹੋਏ 80 ਤੋਂ ਵੱਧ ਸੀਟਾਂ ਜਿੱਤਣ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਤੇ ਭਾਜਪਾ ਗਠਜੋੜ ਦੀ ਸਥਿਤੀ ਮਜ਼ਬੂਤ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904