ਪੜਚੋਲ ਕਰੋ
Advertisement
(Source: ECI/ABP News/ABP Majha)
UP Election 2022 : ਯੂਪੀ 'ਚ ਪਹਿਲੇ ਪੜਾਅ ਵਿੱਚ 57 ਫੀਸਦੀ ਤੋਂ ਵੱਧ ਵੋਟਿੰਗ, 58 ਸੀਟਾਂ 'ਤੇ 623 ਉਮੀਦਵਾਰਾਂ ਦੀ ਕਿਸਮਤ EVM ਵਿੱਚ ਬੰਦ
ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ 2022 (Uttar Pradesh Assembly Election) ਸ਼ੁਰੂ ਹੋ ਗਈਆਂ ਹਨ। ਪਹਿਲੇ ਪੜਾਅ ਤਹਿਤ ਵੀਰਵਾਰ ਨੂੰ ਸੂਬੇ ਦੇ 11 ਜ਼ਿਲਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਹੋਈ ਹੈ।
UP Election First Phase Voting : ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ 2022 (Uttar Pradesh Assembly Election) ਸ਼ੁਰੂ ਹੋ ਗਈਆਂ ਹਨ। ਪਹਿਲੇ ਪੜਾਅ ਤਹਿਤ ਵੀਰਵਾਰ ਨੂੰ ਸੂਬੇ ਦੇ 11 ਜ਼ਿਲਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਹੋਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ (Voting Centre) ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਪਹਿਲੇ ਪੜਾਅ 'ਚ ਸ਼ਾਮਲੀ, ਹਾਪੁੜ, ਗੌਤਮ ਬੁੱਧ ਨਗਰ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਆਗਰਾ ਜ਼ਿਲਿਆਂ ਦੀਆਂ ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ। ਇਨ੍ਹਾਂ ਸੀਟਾਂ 'ਤੇ ਕੁੱਲ 623 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ 'ਚੋਂ 73 ਮਹਿਲਾ ਉਮੀਦਵਾਰ ਹਨ। ਯਾਨੀ ਇਨ੍ਹਾਂ 623 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ। ਕੌਣ ਜਿੱਤਦਾ ਹੈ ਅਤੇ ਕੌਣ ਹਾਰਦਾ ਹੈ, ਇਸ ਦਾ ਫੈਸਲਾ 10 ਮਾਰਚ ਨੂੰ ਹੋਵੇਗਾ।
ਉੱਤਰ ਪ੍ਰਦੇਸ਼ ਵਿੱਚ 58% ਵੋਟਿੰਗ
ਉੱਤਰ ਪ੍ਰਦੇਸ਼ ਵਿੱਚ ਸ਼ਾਮ 6 ਵਜੇ ਤੱਕ 58 ਵਿਧਾਨ ਸਭਾ ਸੀਟਾਂ 'ਤੇ 58.25 ਫੀਸਦੀ ਪੋਲਿੰਗ ਦਰਜ ਕੀਤੀ ਗਈ। ਕੈਰਾਨਾ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ। ਇੱਥੇ 65.3% ਵੋਟਿੰਗ ਹੋਈ। ਸਭ ਤੋਂ ਘੱਟ ਵੋਟਿੰਗ ਸਾਹਿਬਾਬਾਦ 'ਚ ਹੋਈ। ਇੱਥੇ 38% ਵੋਟਿੰਗ ਹੋਈ।
ਕਿਸ ਜ਼ਿਲ੍ਹੇ ਵਿੱਚ ਕਿੰਨੀ ਵੋਟਿੰਗ ਹੋਈ ?
ਆਗਰਾ- 58.02 ਫੀਸਦੀ
ਅਲੀਗੜ੍ਹ - 57.25%
ਬਾਗਪਤ-61.25 ਫੀਸਦੀ
ਆਗਰਾ- 58.02 ਫੀਸਦੀ
ਅਲੀਗੜ੍ਹ - 57.25%
ਬਾਗਪਤ-61.25 ਫੀਸਦੀ
ਬੁਲੰਦਸ਼ਹਿਰ- 60.57 ਫੀਸਦੀ
ਗੌਤਮ ਬੁੱਧ ਨਗਰ - 53.48 ਫੀਸਦੀ
ਗਾਜ਼ੀਆਬਾਦ- 52.43 ਫੀਸਦੀ
ਹਾਪੁੜ- 60.53 ਫੀਸਦੀ
ਮਥੁਰਾ- 59.34 ਫੀਸਦੀ
ਮੇਰਠ- 58.97 ਫੀਸਦੀ
ਮੁਜ਼ੱਫਰਨਗਰ- 62.09 ਫੀਸਦੀ
ਸ਼ਾਮਲੀ - 66.14%
ਗਾਜ਼ੀਆਬਾਦ- 52.43 ਫੀਸਦੀ
ਹਾਪੁੜ- 60.53 ਫੀਸਦੀ
ਮਥੁਰਾ- 59.34 ਫੀਸਦੀ
ਮੇਰਠ- 58.97 ਫੀਸਦੀ
ਮੁਜ਼ੱਫਰਨਗਰ- 62.09 ਫੀਸਦੀ
ਸ਼ਾਮਲੀ - 66.14%
105 ਸਾਲਾ ਬਜ਼ੁਰਗ ਔਰਤ ਨੇ ਪਾਈ ਵੋਟ
ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਵੋਟਿੰਗ ਵਿੱਚ ਹਿੱਸਾ ਲਿਆ। ਮੁਜ਼ੱਫਰਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ 105 ਸਾਲਾ ਔਰਤ ਆਪਣੀ ਵੋਟ ਪਾਉਣ ਪਹੁੰਚੀ। ਉਨ੍ਹਾਂ ਦੱਸਿਆ ਕਿ ਮੈਂ ਵਿਕਾਸ ਅਤੇ ਸੁਰੱਖਿਆ ਲਈ ਵੋਟ ਪਾਈ ਹੈ।
ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਵੋਟਿੰਗ ਵਿੱਚ ਹਿੱਸਾ ਲਿਆ। ਮੁਜ਼ੱਫਰਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ 105 ਸਾਲਾ ਔਰਤ ਆਪਣੀ ਵੋਟ ਪਾਉਣ ਪਹੁੰਚੀ। ਉਨ੍ਹਾਂ ਦੱਸਿਆ ਕਿ ਮੈਂ ਵਿਕਾਸ ਅਤੇ ਸੁਰੱਖਿਆ ਲਈ ਵੋਟ ਪਾਈ ਹੈ।
2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਜਿੱਤੀਆਂ ਸਨ 53 ਸੀਟਾਂ
ਜਿਨ੍ਹਾਂ 58 ਸੀਟਾਂ 'ਤੇ ਵੋਟਿਗ ਹੋਈ ਉਨ੍ਹਾਂ 'ਤੇ ਭਾਜਪਾ ਜਿੱਥੇ 2017 ਦੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਉਮੀਦ ਕਰ ਰਹੀ ਹੋਵੇਗੀ , ਉੱਥੇ ਸਪਾ-ਆਰਐਲਡੀ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਉਮੀਦ ਕਰੇਗੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ ਪਹਿਲੇ ਪੜਾਅ ਵਿੱਚ ਸ਼ਾਮਲ 58 ਵਿੱਚੋਂ 53 ਸੀਟਾਂ ਜਿੱਤੀਆਂ ਸਨ, ਜਦੋਂ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਦੋ-ਦੋ ਸੀਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਇੱਕ ਸੀਟ ਆਰਐਲਡੀ ਦੇ ਹਿੱਸੇ ਗਈ।
ਯੋਗੀ ਸਰਕਾਰ ਦੇ ਇਨ੍ਹਾਂ ਮੰਤਰੀਆਂ ਦੀ ਕਿਸਮਤ ਈਵੀਐਮ ਵਿੱਚ ਬੰਦ
ਰਾਜ ਸਰਕਾਰ ਦੇ ਮੰਤਰੀ ਸ਼੍ਰੀਕਾਂਤ ਸ਼ਰਮਾ, ਸੁਰੇਸ਼ ਰਾਣਾ, ਸੰਦੀਪ ਸਿੰਘ, ਕਪਿਲ ਦੇਵ ਅਗਰਵਾਲ, ਅਤੁਲ ਗਰਗ ਅਤੇ ਚੌਧਰੀ ਲਕਸ਼ਮੀ ਨਰਾਇਣ ਚੋਣ ਦੇ ਪਹਿਲੇ ਪੜਾਅ ਵਿੱਚ ਮੈਦਾਨ ਵਿੱਚ ਸਨ। ਉਨ੍ਹਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੈ।
ਰਾਜ ਸਰਕਾਰ ਦੇ ਮੰਤਰੀ ਸ਼੍ਰੀਕਾਂਤ ਸ਼ਰਮਾ, ਸੁਰੇਸ਼ ਰਾਣਾ, ਸੰਦੀਪ ਸਿੰਘ, ਕਪਿਲ ਦੇਵ ਅਗਰਵਾਲ, ਅਤੁਲ ਗਰਗ ਅਤੇ ਚੌਧਰੀ ਲਕਸ਼ਮੀ ਨਰਾਇਣ ਚੋਣ ਦੇ ਪਹਿਲੇ ਪੜਾਅ ਵਿੱਚ ਮੈਦਾਨ ਵਿੱਚ ਸਨ। ਉਨ੍ਹਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੈ।
Follow ਚੋਣਾਂ 2024 News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement