UP Assembly Election 2022: ਕੱਲ੍ਹ ਪਹਿਲੇ ਪੜਾਅ 'ਚ ਇਹਨਾਂ ਜ਼ਿਲ੍ਹਿਆਂ ਅਤੇ ਸੀਟਾਂ 'ਤੇ ਪੈਣਗੀਆਂ ਵੋਟਾਂ
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਦੀ ਪੋਲਿੰਗ 10 ਫਰਵਰੀ, ਵੀਰਵਾਰ ਯਾਨੀ ਕੱਲ੍ਹ ਨੂੰ ਹੋਣ ਵਾਲੀ ਹੈ। ਯੂਪੀ ਵਿਧਾਨ ਸਭਾ ਚੋਣ 2022 ਦੇ ਪਹਿਲੇ ਪੜਾਅ ਲਈ ਪ੍ਰਚਾਰ ਮੰਗਲਵਾਰ, 8 ਫਰਵਰੀ ਨੂੰ ਸ਼ਾਮ 6 ਵਜੇ ਸਮਾਪਤ ਹੋ ਗਿਆ ਸੀ।
UP Election 2022: ਇੰਤਜ਼ਾਰ ਲਗਭਗ ਖ਼ਤਮ ਹੋ ਗਿਆ ਹੈ ਕਿਉਂਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਦੀ ਪੋਲਿੰਗ 10 ਫਰਵਰੀ, ਵੀਰਵਾਰ ਯਾਨੀ ਕੱਲ੍ਹ ਨੂੰ ਹੋਣ ਵਾਲੀ ਹੈ। ਯੂਪੀ ਵਿਧਾਨ ਸਭਾ ਚੋਣ 2022 ਦੇ ਪਹਿਲੇ ਪੜਾਅ ਲਈ ਪ੍ਰਚਾਰ ਮੰਗਲਵਾਰ, 8 ਫਰਵਰੀ ਨੂੰ ਸ਼ਾਮ 6 ਵਜੇ ਸਮਾਪਤ ਹੋ ਗਿਆ ਸੀ।
ਭਾਰਤੀ ਚੋਣ ਕਮਿਸ਼ਨ ਦੇ ਅਨੁਸਾਰ, ਵੀਰਵਾਰ ਨੂੰ ਵੋਟਾਂ ਪੈਣ ਵਾਲੇ ਵਿਧਾਨ ਸਭਾ ਹਲਕਿਆਂ ਵਿੱਚ ਸਿਰਫ ਘਰ-ਘਰ ਪ੍ਰਚਾਰ ਕਰਨ ਦੀ ਇਜਾਜ਼ਤ ਹੈ।ਯੂਪੀ ਵਿੱਚ 7 ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਪਹਿਲੇ ਪੜਾਅ ਵਿੱਚ 10 ਫਰਵਰੀ ਨੂੰ 11 ਜ਼ਿਲ੍ਹਿਆਂ ਦੇ 58 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣਗੀਆਂ।ਪਹਿਲੇ ਪੜਾਅ 'ਚ ਦਿੱਲੀ ਨਾਲ ਲੱਗਦੇ ਪੱਛਮੀ ਯੂਪੀ ਦੇ ਇਲਾਕਿਆਂ 'ਚ ਵੋਟਿੰਗ ਹੋ ਰਹੀ ਹੈ। ਇਸ ਵਿੱਚ ਨੋਇਡਾ ਸੀਟ ਵੀ ਸ਼ਾਮਲ ਹੈ, ਜਿੱਥੋਂ ਮੌਜੂਦਾ ਵਿਧਾਇਕ ਪੰਕਜ ਸਿੰਘ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 2.54 ਲੱਖ ਵੋਟਾਂ ਵਿੱਚੋਂ 1.62 ਲੱਖ ਵੋਟਾਂ ਮਿਲੀਆਂ ਸਨ। ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਸੁਨੀਲ ਚੌਧਰੀ, ਕਾਂਗਰਸ ਉਮੀਦਵਾਰ ਪੰਖੁੜੀ ਪਾਠਕ ਅਤੇ ਆਮ ਆਦਮੀ ਪਾਰਟੀ ਦੇ ਪੰਕਜ ਅਵਾਨਾ ਨਾਲ ਹੈ।
ਕੈਰਾਨਾ ਵੀ ਪਹਿਲੇ ਗੇੜ ਦੇ ਮਤਦਾਨ ਵਿੱਚ ਅਹਿਮ ਸੀਟ ਹੈ। ਇੱਥੇ ਇਸ ਵਾਰ ਵੀ ਪਰਵਾਸ ਦੇ ਮੁੱਦੇ 'ਤੇ ਚੋਣਾਂ ਹੋ ਰਹੀਆਂ ਹਨ। ਭਾਜਪਾ ਨੇ ਮ੍ਰਿਗਾਂਕਾ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ, ਜਦਕਿ ਸਮਾਜਵਾਦੀ ਪਾਰਟੀ ਵੱਲੋਂ ਨਾਹਿਦ ਹਸਨ ਚੋਣ ਮੈਦਾਨ 'ਚ ਹਨ। ਨਾਹਿਦ ਹਸਨ ਦੀ ਭੈਣ ਇਕਰਾ ਚੌਧਰੀ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ।
ਇਸੇ ਪੜਾਅ 'ਚ ਮੁਜ਼ੱਫਰਨਗਰ, ਬਾਗਪਤ ਅਤੇ ਅਤਰੌਲੀ 'ਚ ਵੀ ਵੋਟਿੰਗ ਹੋ ਰਹੀ ਹੈ। ਭਾਜਪਾ ਨੇ ਰਾਜ ਸਰਕਾਰ ਵਿੱਚ ਬਿਜਲੀ ਮੰਤਰੀ ਸ਼੍ਰੀਕਾਂਤ ਸ਼ਰਮਾ ਨੂੰ ਮਥੁਰਾ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਦੇਵੇਂਦਰ ਅਗਰਵਾਲ ਅਤੇ ਕਾਂਗਰਸ ਦੇ ਪ੍ਰਦੀਪ ਮਾਥੁਰ ਨਾਲ ਹੈ। ਭਾਜਪਾ ਨੇ ਗੰਨਾ ਮੰਤਰੀ ਸੁਰੇਸ਼ ਰਾਣਾ ਨੂੰ ਥਾਣਾ ਭਵਨ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਸੱਤਿਆ ਸਯਾਮ ਸੈਣੀ ਅਤੇ ਸਪਾ-ਆਰਐਲਡੀ ਨੇ ਇੱਥੋਂ ਅਸ਼ਰਫ਼ ਅਲੀ ਨੂੰ ਉਮੀਦਵਾਰ ਬਣਾਇਆ ਹੈ।