Assembly Election Results 2024 LIVE: ਹਰਿਆਣਾ 'ਚ ਵੱਡਾ ਉਲਟ-ਫੇਰ, ਰੁਝਾਨ 'ਚ ਕਾਂਗਰਸ ਤੋਂ ਅੱਗੇ ਭਾਜਪਾ, ਜਾਣੋ ਜੰਮੂ-ਕਸ਼ਮੀਰ ਦਾ ਹਾਲ
Assembly Election Results 2024 LIVE: ਹਰਿਆਣਾ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਲਈ ਵੀ ਅਹਿਮ ਹਨ ਕਿਉਂਕਿ ਕੁਝ ਮਹੀਨਿਆਂ ਬਾਅਦ ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
LIVE
Background
Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ 2024 ਦੇ ਨਤੀਜੇ ਅੱਜ (8 ਅਕਤੂਬਰ, 2024) ਐਲਾਨੇ ਜਾਣੇ ਹਨ। ਵੋਟਾਂ ਦੀ ਗਿਣਤੀ ਸਵੇਰੇ ਸ਼ੁਰੂ ਹੋ ਜਾਵੇਗੀ, ਜਦਕਿ ਚੋਣ ਰੁਝਾਨ ਵੀ 8 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਰੁਝਾਨਾਂ ਰਾਹੀਂ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਅੱਗੇ ਹੈ ਅਤੇ ਕਿਹੜੀ ਪਿੱਛੇ ਹੈ। ਹਾਲਾਂਕਿ ਦੁਪਹਿਰ ਤੱਕ ਸਥਿਤੀ ਲਗਭਗ ਸਪੱਸ਼ਟ ਹੋ ਜਾਵੇਗੀ ਕਿ ਕਿਹੜੀ ਪਾਰਟੀ ਸਰਕਾਰ ਬਣਾ ਸਕਦੀ ਹੈ।
ਉੱਥੇ ਹੀ ਸੱਤਾਧਾਰੀ ਭਾਜਪਾ ਨੂੰ ਭਰੋਸਾ ਹੈ ਕਿ ਉਹ ਲਗਾਤਾਰ ਤੀਜੀ ਵਾਰ ਸੱਤਾ 'ਤੇ ਕਾਬਜ਼ ਹੋਵੇਗੀ, ਜਦਕਿ ਐਗਜ਼ਿਟ ਪੋਲ ਦੇ ਅਨੁਮਾਨਾਂ ਤੋਂ ਉਤਸ਼ਾਹਿਤ ਵਿਰੋਧੀ ਪਾਰਟੀ ਵੀ 10 ਸਾਲਾਂ ਬਾਅਦ ਸੱਤਾ 'ਚ ਵਾਪਸੀ ਦੀ ਉਮੀਦ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 8 ਅਕਤੂਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਗਿਣਤੀ ਦੀ ਪ੍ਰਕਿਰਿਆ ਲਈ ਸੁਰੱਖਿਆ ਪ੍ਰਬੰਧਾਂ ਸਮੇਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਕਜ ਅਗਰਵਾਲ ਨੇ ਸੋਮਵਾਰ ਨੂੰ ਕਿਹਾ, "ਗਿਣਤੀ ਵਾਲੀਆਂ ਥਾਵਾਂ 'ਤੇ ਤਿੰਨ-ਪੱਧਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ, ਲੋਕ ਸਭਾ ਚੋਣਾਂ ਤੋਂ ਬਾਅਦ, ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਬੀਜੇਪੀ ਅਤੇ ਕਾਂਗਰਸ ਵਿਚਕਾਰ ਪਹਿਲਾ ਵੱਡਾ ਸਿੱਧਾ ਮੁਕਾਬਲਾ ਹੈ।" ਇਸ ਨਤੀਜੇ ਦੀ ਵਰਤੋਂ ਜੇਤੂ ਪਾਰਟੀ ਹੋਰ ਸੂਬਿਆਂ ਵਿੱਚ ਆਪਣੇ ਪੱਖ ਵਿੱਚ ਮਾਹੌਲ ਬਣਾਉਣ ਲਈ ਕਰੇਗੀ, ਜਿੱਥੇ ਅਗਲੇ ਮਹੀਨੇ ਚੋਣਾਂ ਹੋਣ ਵਾਲੀਆਂ ਹਨ।
ਹਰਿਆਣਾ ਚੋਣਾਂ ਵਿੱਚ ਮੁੱਖ ਪਾਰਟੀਆਂ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ (AAP), ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) - ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) - ਆਜ਼ਾਦ ਸਮਾਜ ਪਾਰਟੀ (ਏਐਸਪੀ) ਹਨ। ਜ਼ਿਆਦਾਤਰ ਸੀਟਾਂ 'ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਪੰਕਜ ਅਗਰਵਾਲ ਨੇ ਦੱਸਿਆ ਕਿ ਸੂਬੇ ਦੇ 22 ਜ਼ਿਲ੍ਹਿਆਂ ਦੇ 90 ਵਿਧਾਨ ਸਭਾ ਹਲਕਿਆਂ ਵਿੱਚ 93 ਮਤਗਣਨਾ ਕੇਂਦਰ ਬਣਾਏ ਗਏ ਹਨ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਦਸ਼ਾਹਪੁਰ, ਗੁਰੂਗ੍ਰਾਮ ਅਤੇ ਪਟੌਦੀ ਵਿਧਾਨ ਸਭਾ ਸੀਟਾਂ ਲਈ ਦੋ-ਦੋ ਮਤਗਣਨਾ ਕੇਂਦਰ ਬਣਾਏ ਗਏ ਹਨ, ਜਦਕਿ ਬਾਕੀ 87 ਵਿਧਾਨ ਸਭਾ ਹਲਕਿਆਂ ਲਈ ਇਕ-ਇਕ ਮਤਗਣਨਾ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਹਰਿਆਣਾ ਦੀਆਂ 90 ਸੀਟਾਂ ਲਈ 464 ਆਜ਼ਾਦ ਅਤੇ 101 ਔਰਤਾਂ ਸਮੇਤ ਕੁੱਲ 1,031 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਸੀਟਾਂ 'ਤੇ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਈ ਸੀ। ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹਰੇਕ ਕੇਂਦਰ 'ਤੇ ਲੋੜੀਂਦੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਪੂਰ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ ਟ੍ਰੈਫਿਕ ਦੇ ਪ੍ਰਬੰਧਨ ਲਈ ਟਰੈਫਿਕ ਨੂੰ ਮੋੜਨ ਲਈ ਵੀ ਯੋਜਨਾ ਤਿਆਰ ਕੀਤੀ ਗਈ ਹੈ। ਕਈ ਐਗਜ਼ਿਟ ਪੋਲ ਨੇ ਹਰਿਆਣਾ ਵਿੱਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ, ਜਿੱਥੇ 67.90 ਫੀਸਦੀ ਵੋਟਿੰਗ ਹੋਈ।
Assembly Election Results 2024 LIVE: ਅਸੀਂ ਹਰਿਆਣਾ ਵਿੱਚ ਮਜ਼ਬੂਤ ਸਰਕਾਰ ਬਣਾ ਰਹੇ ਹਾਂ - ਅਰਜੁਨ ਮੇਘਵਾਲ
ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, ਅੱਜ ਦੋ ਰਾਜਾਂ ਦੇ ਨਤੀਜਿਆਂ ਦਾ ਦਿਨ ਹੈ, ਅਸੀਂ ਹਰਿਆਣਾ ਵਿੱਚ ਮਜ਼ਬੂਤ ਸਰਕਾਰ ਬਣਾ ਰਹੇ ਹਾਂ। ਭਾਜਪਾ ਆਪਣੇ ਵਿਕਾਸ ਅਤੇ ਸੁਸ਼ਾਸਨ ਦੇ ਆਧਾਰ 'ਤੇ ਸਰਕਾਰ ਬਣਾਉਣ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਵਿੱਚ ਵੋਟਰਾਂ ਦੀ ਗਿਣਤੀ ਕਿਤੇ 40 ਹਜ਼ਾਰ, 50 ਹਜ਼ਾਰ ਦੇ ਵਿਚਕਾਰ ਹੈ, ਇਸ ਲਈ ਅੰਤਰ ਘੱਟ ਹੈ। ਹੁਣ ਨਤੀਜੇ ਆਉਣ ਦਿਓ, ਉੱਥੇ ਵੀ ਭਾਜਪਾ ਚੰਗਾ ਪ੍ਰਦਰਸ਼ਨ ਕਰੇਗੀ।
Assembly Election Results 2024 LIVE: ਨਾਇਬ ਸਿੰਘ ਸੈਣੀ ਨੇ ਅਮਿਤ ਸ਼ਾਹ ਨਾਲ ਕੀਤੀ ਗੱਲਬਾਤ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਸੈਣੀ ਨੇ ਉਨ੍ਹਾਂ ਨੂੰ ਹਰਿਆਣਾ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਗ੍ਰਹਿ ਮੰਤਰੀ ਨੂੰ ਵੀ ਆਪਣੇ ਨਤੀਜਿਆਂ ਦੀ ਜਾਣਕਾਰੀ ਦਿੱਤੀ।
Assembly Election Results 2024 LIVE: ਹਰਿਆਣਾ 'ਚ ਭਾਜਪਾ 48 ਸੀਟਾਂ 'ਤੇ ਅੱਗੇ ਹੈ
ਹਰਿਆਣਾ 'ਚ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ 48 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ 36 ਸੀਟਾਂ 'ਤੇ ਅੱਗੇ ਹੈ। ਹੋਰ 6 ਸੀਟਾਂ 'ਤੇ ਅੱਗੇ ਹਨ।
Assembly Election Results 2024 LIVE: ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ 'ਤੇ ਲਾਇਆ ਵੱਡਾ ਦੋਸ਼
Assembly Election Results 2024 LIVE: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਾਂਗ ਹਰਿਆਣਾ ਵਿੱਚ ਵੀ ਚੋਣ ਕਮਿਸ਼ਨ ਹੌਲੀ ਰਫ਼ਤਾਰ ਨਾਲ ਅੰਕੜਿਆਂ ਨੂੰ ਅੱਪਡੇਟ ਕਰ ਰਿਹਾ ਹੈ। ਕੀ ਭਾਜਪਾ ਪੁਰਾਣੇ ਅੰਕੜਿਆਂ ਅਤੇ ਗੁੰਮਰਾਹਕੁੰਨ ਰੁਝਾਨਾਂ ਰਾਹੀਂ ਪ੍ਰਸ਼ਾਸਨ 'ਤੇ ਦਬਾਅ ਬਣਾਉਣਾ ਚਾਹੁੰਦੀ ਹੈ?
Assembly Election Results 2024 LIVE: ਹਰਿਆਣਾ 'ਚ ਭਾਜਪਾ ਬਣਾ ਰਹੀ ਸਰਕਾਰ - ਗੌਰਵ ਭਾਟੀਆ
Assembly Election Results 2024 LIVE: ਹਰਿਆਣਾ, ਜੰਮੂ-ਕਸ਼ਮੀਰ ਚੋਣਾਂ ਦੇ ਰੁਝਾਨਾਂ 'ਤੇ ਭਾਜਪਾ ਨੇਤਾ ਗੌਰਵ ਭਾਟੀਆ ਨੇ ਕਿਹਾ, ''ਇਹ ਲੋਕਤੰਤਰ ਦੀ ਜਿੱਤ ਹੈ... ਅੱਜ ਇਤਿਹਾਸ ਰਚਿਆ ਜਾ ਰਿਹਾ ਹੈ ਕਿਉਂਕਿ ਰੁਝਾਨ ਇਹ ਸੰਕੇਤ ਦੇ ਰਹੇ ਹਨ ਕਿ ਹਰਿਆਣਾ 'ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। " ਜੰਮੂ-ਕਸ਼ਮੀਰ ਦੀਆਂ ਚੋਣਾਂ ਇਤਿਹਾਸਕ ਹਨ। ਭਾਜਪਾ ਜੰਮੂ-ਕਸ਼ਮੀਰ ਵਿੱਚ ਪਿਛਲੀਆਂ ਚੋਣਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਅਸੀਂ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਾਂਗੇ।"